ਸ਼ਮਲੀ ਕੇਸ: ਭਜਨ ਗਾਇਕ ਤੇ ਪਰਿਵਾਰ ਦੀ ਹੱਤਿਆ ਦੀ ਜਾਂਚ ਲਈ SIT ਗਠਿਤ

Saturday, Jan 04, 2020 - 06:18 PM (IST)

ਸ਼ਮਲੀ ਕੇਸ: ਭਜਨ ਗਾਇਕ ਤੇ ਪਰਿਵਾਰ ਦੀ ਹੱਤਿਆ ਦੀ ਜਾਂਚ ਲਈ SIT ਗਠਿਤ

ਮੁਜ਼ੱਫਰਨਗਰ—ਉੱਤਰ ਪ੍ਰਦੇਸ਼ ਦੇ ਸ਼ਾਮਲੀ ’ਚ ਇਕ ਭਜਨ ਗਾਇਕ ਅਤੇ ਉਨ੍ਹਾਂ ਦੇ ਪਰਿਵਾਰ ਦੀ ਹੱਤਿਆ ਦੀ ਜਾਂਚ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ਨੀਵਾਰ ਦੱਸਿਆ ਕਿ ਭਜਨ ਗਾਇਕ ਅਜੇ ਪਾਠਕ, ਪਤਨੀ ਨੇਹਾ ਅਤੇ ਬੇਟੀ ਵਸੁੰਦਰਾ ਦੀ 31 ਦਸੰਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਕ ਦਿਨ ਬਾਅਦ ਅਜੇ ਪਾਠਕ ਦੇ 10 ਸਾਲਾ ਲਾਪਤਾ ਪੁੱਤਰ ਭਾਗਵਤ ਦੀ ਲਾਸ਼ ਹਰਿਆਣਾ ਦੇ ਪਾਣੀਪਤ ਕੋਲ ਮਿਲੀ ਸੀ। ਲਾਸ਼ ਇਕ ਕਾਰ ’ਚ ਪਈ ਸੀ। ਸ਼ਾਮਲੀ ਦੇ ਪੁਲਸ ਮੁਖੀ ਨੇ ਦੱਸਿਆ ਕਿ ਇਕ ਮੁਲਜ਼ਮ ਹਿਮਾਂਸ਼ੂ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ, ਜਿਸ ਨੇ ਮੰਨਿਆ ਹੈ ਕਿ ਵਿੱਤੀ ਲੈਣ-ਦੇਣ ਕਾਰਣ ਉਸ ਨੇ ਉਕਤ ਕਤਲ ਕੀਤੇ।


author

Iqbalkaur

Content Editor

Related News