ਸ਼ਰਮਨਾਕ! ਵਿਆਹ 'ਚ ਗਈ ਸੀ ਮਾਂ, ਪਿੱਛੋਂ ਪਿਤਾ ਨੇ ਧੀ ਨਾਲ ਮਿਟਾਈ ਹਵਸ

Wednesday, Oct 07, 2020 - 05:20 PM (IST)

ਸ਼ਰਮਨਾਕ! ਵਿਆਹ 'ਚ ਗਈ ਸੀ ਮਾਂ, ਪਿੱਛੋਂ ਪਿਤਾ ਨੇ ਧੀ ਨਾਲ ਮਿਟਾਈ ਹਵਸ

ਪੀਲੀਭੀਤ—ਕਹਿੰਦੇ ਹਨ ਕਿ ਧੀ ਤਾਂ ਪਿਓ ਦੀ ਲਾਡਲੀ ਹੁੰਦੀ ਹੈ, ਪਰ ਜੇਕਰ ਪਿਓ ਧੀ ਦੀ ਇੱਜਤ ਨੂੰ ਤਾਰ-ਤਾਰ ਕਰ ਦੇਵੇ ਤਾਂ ਸਮਾਜ 'ਚ ਇਸ ਤੋਂ ਜ਼ਿਆਦਾ ਸ਼ਰਮ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ। ਇਹ ਮਾਮਲਾ ਪੀਲੀਭੀਤ ਦਾ ਹੈ, ਜਿਥੇ 13 ਸਾਲਾਂ ਲੜਕੀ ਨੇ ਆਪਣੇ ਪਿਤਾ 'ਤੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਹੈ। ਮਾਮਲੇ 'ਚ ਦੋਸ਼ੀ ਦੀ ਪਤਨੀ ਕੋਤਵਾਲੀ ਪਹੁੰਚੀ ਅਤੇ ਉਸ ਨੇ ਪਤੀ ਦੇ ਖ਼ਿਲਾਫ਼ ਸੂਚਨਾ ਦਿੱਤੀ ਹੈ। ਗੰਭੀਰ ਮਾਮਲੇ ਨੂੰ ਦੇਖਦੇ ਹੋਏ ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 
ਜਾਣੋ ਕੀ ਹੈ ਮਾਮਲਾ
ਦੱਸ ਦੇਈਏ ਕਿ ਪੂਰਵਪੁਰ ਕੋਤਵਾਲੀ ਖੇਤਰ 'ਚ ਮਾਂ ਦੀ ਗੈਰ-ਹਾਜ਼ਰੀ 'ਚ ਪਿਤਾ ਨੇ ਆਪਣੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕੀਤਾ। ਮਾਂ ਦੇ ਘਰ ਆਉਣ 'ਤੇ ਪੀੜਤ ਲੜਕੀ ਨੇ ਇਸ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ। ਇਸ ਦੇ ਬਾਅਦ ਆਪਣੇ ਪਰਿਵਾਰ ਦੇ ਨਾਲ ਕੋਤਵਾਲੀ ਪਹੁੰਚੀ ਅਤੇ ਪਤੀ ਦੇ ਖ਼ਿਲਾਫ਼ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਬੱਚੀ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਬੱਚੀ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਪਿਤਾ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। 
ਪਤਨੀ ਦੀ ਗੈਰ-ਹਾਜ਼ਰੀ 'ਚ ਧੀ ਨਾਲ ਕੀਤਾ ਜਬਰ-ਜ਼ਿਨਾਹ
ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਗਈ ਸੀ। ਦੋਸ਼ੀ ਪਿਤਾ ਨੇ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖਿਆ। 5 ਅਕਤੂਬਰ ਦੀ ਰਾਤ ਦੋਸ਼ੀ ਪਿਤਾ ਨੇ ਆਪਣੀ ਧੀ ਨਾਲ ਜਬਰ-ਜ਼ਿਨਾਹ ਕੀਤਾ ਅਤੇ ਬੱਚੀ ਨੂੰ ਮਨ੍ਹਾ ਕੀਤਾ ਕਿ ਜੇਕਰ ਕਿਸੇ ਨੂੰ ਕਿਹਾ ਤਾਂ ਜਾਨ ਤੋਂ ਮਾਰ ਦੇਵਾਂਗਾ।
ਕੀ ਕਹਿਣਾ ਹੈ ਪੁਲਸ ਦਾ 
ਇਸ ਬਾਰੇ 'ਚ ਜ਼ਿਲ੍ਹੇ ਦੇ ਐੱਸ.ਪੀ. ਜੈ ਪ੍ਰਕਾਸ਼ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਸ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ।


author

Aarti dhillon

Content Editor

Related News