200 ਕਰੋੜ ਦੇ ਸ਼ਾਹੀ ਵਿਆਹ ਤੋਂ ਬਾਅਦ ਔਲੀ ਤੋਂ ਹੁਣ ਤੱਕ ਨਿਕਲਿਆ 188 ਕੁਇੰਟਲ ਕੂੜਾ
Monday, Jun 24, 2019 - 10:58 AM (IST)

ਔਲੀ—ਔਲੀ 'ਚ 200 ਕਰੋੜ ਦੀ ਸ਼ਾਹੀ ਵਿਆਹ ਖਤਮ ਹੋਣ ਤੋਂ ਬਾਅਦ ਨਗਰਪਾਲਿਕਾ ਜੋਸ਼ੀਮਠ ਨੇ ਕੂੜਾ ਦੇ ਨਿਪਟਾਰੇ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। 13 ਜੂਨ ਤੋਂ ਹੁਣ ਤੱਕ ਔਲੀ ਤੋਂ 188 ਕੁਇੰਟਲ ਕੂੜੇ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਜੋਸ਼ੀਮਠ ਨਗਰ ਪਾਲਿਕਾ ਦੇ ਕਾਰਜਕਾਰੀ ਅਧਿਕਾਰੀ ਐੱਸ. ਪੀ. ਨੌਟਿਆਲ ਨੇ ਦੱਸਿਆ ਹੈ ਕਿ ਕੂੜਾ ਦੇ ਨਿਪਟਾਰੇ ਲਈ 10 ਕਰਮਚਾਰੀਆਂ ਨੂੰ ਲਗਾਇਆ ਗਿਆ ਹੈ। ਔਲੀ ਤੋਂ ਕੂੜਾ ਹਟਾਉਣ ਲਈ ਗੁਪਤਾ ਭਰਾਵਾਂ ਵੱਲੋਂ ਨਗਰਪਾਲਿਕਾ 'ਚ 54 ਹਜ਼ਾਰ ਰੁਪਏ ਜ਼ਮਾ ਕਰਵਾਏ ਗਏ ਹਨ। ਔਲੀ 'ਚ ਗੁਪਤਾ ਭਰਾਵਾਂ ਦੇ ਪੁੱਤਰਾਂ ਦਾ ਵਿਆਹ ਸਮਾਰੋਹ 18 ਤੋਂ 22 ਜੂਨ ਤੱਕ ਆਯੋਜਿਤ ਕੀਤਾ ਗਿਆ ਸੀ। ਐਤਵਾਰ ਨੂੰ ਗੁਪਤਾ ਭਰਾਵਾਂ ਦੇ ਨਾਲ ਹੀ ਦੇਸ਼-ਵਿਦੇਸ਼ ਦੇ ਮਹਿਮਾਨ ਹੈਲੀਕਾਪਟਰਾਂ ਰਾਹੀਂ ਵਾਪਸ ਚਲੇ ਗਏ। ਔਲੀ 'ਚ ਟੈਂਟ ਕਾਲੋਨੀ, ਮੰਡਪ, ਰਿਸੈਪਸ਼ਨ, ਰਸੋਈ ਘਰ ਅਤੇ ਸਟੇਜ ਸੈੱਟ ਉਖਾੜਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।
ਹੁਣ ਔਲੀ ਨੂੰ ਵਿਆਹ ਤੋਂ ਹੋਏ ਲਾਭ-ਨੁਕਸਾਨ 'ਤੇ ਟਿਕੀਆਂ ਸਾਰਿਆਂ ਦੀਆਂ ਨਜ਼ਰਾਂ-
ਔਲੀ 'ਚ ਸ਼ਾਹੀ ਵਿਆਹ ਸਮਾਰੋਹ ਖਤਮ ਹੋਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਆਯੋਜਨ ਤੋਂ ਔਲੀ ਨੂੰ ਹੋਏ ਲਾਭ-ਨੁਕਸਾਨ 'ਤੇ ਟਿਕੀਆਂ ਹਨ। ਜ਼ਿਲਾ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਦੀ ਰਿਪੋਰਟ ਹਾਈਕੋਰਟ ਨੂੰ ਪੇਸ਼ ਕੀਤੀ ਜਾਵੇਗੀ। ਹਾਈਕੋਰਟ ਨੇ ਜ਼ਿਲਾ ਪ੍ਰਸ਼ਾਸਨ ਨੂੰ ਸੱਤ ਜੁਲਾਈ ਤੱਕ ਵਿਆਹ ਤੋਂ ਵਾਤਾਵਰਨ ਨੂੰ ਹੋਏ ਨੁਕਸਾਨ 'ਤੇ ਆਪਣੀ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ।
ਕਾਸ਼ੀਪੁਰ ਦੇ ਬੁਲਾਰੇ ਰਕਸ਼ਿਤ ਜੋਸ਼ੀ ਨੇ ਹਾਈਕੋਰਟ 'ਚ ਜਨਤਕ ਪਟੀਸ਼ਨ ਦਾਇਰ ਕਰ ਕੇ ਵਿਆਹ ਲਈ ਔਲੀ 'ਚ ਦਿੱਤੀ ਗਈ ਆਗਿਆ ਨੂੰ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਵਿਆਹ ਸਮਾਰੋਹ ਨੂੰ ਵਾਤਾਵਰਨ ਮਾਪਦੰਡਾਂ ਦਾ ਉਲੰਘਣ ਕਰਾਰ ਦਿੱਤਾ, ਜਿਸ ਤੋਂ ਬਾਅਦ ਇਹ ਵਿਆਹ ਪੂਰੀ ਤਰ੍ਹਾਂ ਨਾਲ ਹਾਈਕੋਰਟ ਦੇ ਪਹਿਰੇ ਦੌਰਾਨ ਪੂਰਾ ਹੋਇਆ। ਹਾਈਕੋਰਟ ਨੇ ਆਦੇਸ਼ ਦਿੱਤੇ ਸੀ ਕਿ ਚਮੌਲੀ ਦੇ ਡੀ. ਐੱਮ. ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਾਤਾਵਰਨ ਮਾਪਦੰਡਾਂ ਦੇ ਪਾਲਨ ਦੀ ਨਿਗਰਾਨੀ ਕਰੇ ਅਤੇ ਸੱਤ ਜੁਲਾਈ ਤੱਕ ਕੋਰਟ 'ਚ ਰਿਪੋਰਟ ਪੇਸ਼ ਕਰੇ।
ਇਸ ਤੋਂ ਬਾਅਦ ਵਿਆਹ ਸਮਾਰੋਹ 'ਚ ਜ਼ਿਲਾ ਪ੍ਰਸ਼ਾਸਨ ਦੀ ਟੀਮ ਅਤੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੀ ਸਰਗਰਮ ਰਹੀ। ਵਿਆਹ ਸਮਾਰੋਹ ਖਤਮ ਹੋਣ ਤੋਂ ਬਾਅਦ ਐਤਵਾਰ ਨੂੰ ਪ੍ਰਸ਼ਾਸਨ ਦੀ ਟੀਮ ਫਿਰ ਔਲੀ ਪਹੁੰਚੀ। ਜ਼ਿਲਾ ਅਧਿਕਾਰੀ ਸਵਾਤੀ ਐੱਸ. ਭਦੌਰੀਆ ਨੇ ਕਿਹਾ ਕਿ ਵਿਆਹ ਸਮਾਰੋਹ ਦੇ ਹਰ ਦਿਨ ਰਿਪੋਰਟ ਤਿਆਰ ਕੀਤੀ ਗਈ ਹੈ। ਡ੍ਰੋਨ ਤੋਂ ਲੈ ਕੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਤੋਂ ਵਿਆਹ ਸਮਾਰੋਹ 'ਤੋ ਨਜ਼ਰ ਰੱਖੀ ਗਈ। ਸੱਤ ਜੁਲਾਈ ਤੱਕ ਰਿਪੋਰਟ ਹਾਈ ਕੋਰਟ ਨੂੰ ਸੌਂਪ ਦਿੱਤੀ ਜਾਵੇਗੀ।
ਗੁਪਤਾ ਭਰਾਵਾਂ 'ਤੇ ਲਗਾਇਆ ਅਣਦੇਖੀ ਦਾ ਦੋਸ਼-
ਔਲੀ 'ਚ 200 ਕਰੋੜ ਦੀ ਲਾਗਤ ਨਾਲ ਖਤਮ ਹੋਏ ਗੁਪਤਾ ਭਰਾਵਾਂ ਦੇ ਪੁੱਤਰਾਂ ਦੇ ਸ਼ਾਹੀ ਵਿਆਹ ਤੋਂ ਸਥਾਨਿਕ ਲੋਕ ਨਿਰਾਸ਼ ਹਨ। ਉਨ੍ਹਾਂ ਦਾ ਕਿਹਾ ਹੈ ਕਿ 18 ਤੋਂ 23 ਜੂਨ ਤੱਕ ਗੁਪਤਾ ਭਰਾਵਾਂ ਦੇ ਵਿਆਹ ਸਮਾਰੋਹ ਲਈ ਹੈਲੀਕਾਪਟਰ ਸਾਰਾ ਦਿਨ ਆਵਾਜਾਈ ਕਰ ਰਹੇ ਸੀ, ਜਿਸ ਤੋਂ ਇਲਾਕੇ 'ਚ ਸ਼ੋਰ ਪ੍ਰਦੂਸ਼ਣ ਹੋ ਰਿਹਾ ਸੀ ਪਰ ਪਿੰਡ ਦੇ ਲੋਕਾਂ ਨੂੰ ਔਲੀ ਵਿਆਹ 'ਤੇ ਪਹੁੰਚੇ ਪਰ ਉੱਥੇ ਉਨ੍ਹਾਂ ਨੂੰ ਪਾਣੀ ਤੱਕ ਨਹੀਂ ਪੁੱਛਿਆ ਗਿਆ ਹੈ।