ਤਿਰੰਗੇ ''ਚ ਲਿਪਟੀ ਸ਼ਹੀਦ ਪਤੀ ਦੀ ਲਾਸ਼ ਦੇਖ ਬੇਹੋਸ਼ ਹੋਈ ਪਤਨੀ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Saturday, Sep 09, 2017 - 05:57 PM (IST)

ਰਾਏਬਰੇਲੀ— ਜੰਮੂ ਦੇ ਅਖਨੂਰ ਸੈਕਟਰ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਸ਼ਹੀਦ ਹੋਏ ਅਜੇ ਪਾਲ ਸਿੰਘ ਦੀ ਲਾਸ਼ ਉਨ੍ਹਾਂ ਦੇ ਜੱਦੀ ਪਿੰਡ ਪੁੱਜੀ। ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਅਤੇ ਅੰਤਿਮ ਯਾਤਰਾ 'ਚ ਸ਼ਾਮਲ ਹੋਣ ਲਈ ਵੱਡੀ ਗਿਣਤੀ 'ਚ ਲੋਕ ਆਏ। ਪਿੰਡ ਦੇ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਦੀਆਂ ਅੱਖਾਂ 'ਚ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ।
PunjabKesariਜਾਣਕਾਰੀ ਅਨੁਸਾਰ ਸ਼ਹੀਦ ਅਜੇ ਪਾਲ ਸਿੰਘ ਦਾ ਵਿਆਹ 12 ਜੂਨ 2017 ਨੂੰ ਹੋਇਆ ਸੀ। ਜਿਵੇਂ ਹੀ ਉਸ ਨੇ ਆਪਣੇ ਪਤੀ ਦੀ ਲਾਸ਼ ਤਿਰੰਗੇ 'ਚ ਲਿਪਟੀ ਦੇਖੀ ਤਾਂ ਉਹ ਬੇਹੋਸ਼ ਹੋ ਗਈ। ਪਤਨੀ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸ ਦਾ ਪਤੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਉੱਥੇ ਹੀ ਸ਼ਹੀਦ ਦੇ ਪਿਤਾ ਰਾਮਸਿੰਘ ਨੇ ਕਿਹਾ ਕਿ ਉਹ ਬੇਟੇ ਦਾ ਅੰਤਿਮ ਸੰਸਕਾਰ ਉਦੋਂ ਕਰਨਗੇ, ਜਦੋਂ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਉਨ੍ਹਾਂ ਦੇ ਘਰ ਆਉਣਗੇ। ਪਿੰਡ ਵਾਸੀਆਂ ਨੇ ਇਸੇ ਮੰਗ ਨੂੰ ਲੈ ਕੇ ਇਲਾਹਾਬਾਦ-ਲਖਨਊ ਹਾਈਵੇਅ ਜਾਮ ਕਰ ਦਿੱਤਾ ਹੈ। PunjabKesari
ਸ਼ਹੀਦ ਦੇ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਮੁੱਖ ਮੰਤਰੀ ਇੱਥੇ ਆ ਕੇ ਉਨ੍ਹਾਂ ਦੇ 2 ਭਰਾਵਾਂ ਨੂੰ ਨੌਕਰੀ ਦਾ ਭਰੋਸਾ ਦੇਣ। ਦੂਜੇ ਪਾਸੇ ਸ਼ਹੀਦ ਦੇ ਰਿਸ਼ਤੇਦਾਰ ਰਾਮਉਜਾਗਰ ਸਿੰਘ ਨੇ ਕਿਹਾ ਕਿ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਮੁੱਖ ਮੰਤਰੀ ਨੂੰ ਆਉਣਾ ਚਾਹੀਦਾ, ਹਾਲਾਂਕਿ ਜ਼ਿਲਾ ਪ੍ਰਸ਼ਾਸਨ ਨੇ ਸੂਚਿਤ ਕੀਤਾ ਹੈ ਕਿ ਮੰਤਰੀ ਨੰਦ ਕੁਮਾਰ ਨੰਦੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਆ ਰਹੇ ਹਨPunjabKesari


Related News