ਮਿਸ਼ਨ ਰਾਜਸਥਾਨ: ਅਮਿਤ ਸ਼ਾਹ ਬੋਲੇ, ਬੰਗਲਾਦੇਸ਼ੀ ਘੁਸਪੈਠੀਆਂ ਨੂੰ ਚੁਣ-ਚੁਣ ਕੇ ਕੱਢਾਂਗੇ ਦੇਸ਼ ਤੋਂ ਬਾਹਰ

Tuesday, Sep 11, 2018 - 10:21 AM (IST)

ਜੈਪੁਰ— ਬੰਗਲਾਦੇਸ਼ੀ ਘੁਸਪੈਠੀਆਂ ਦੇ ਮੁੱਦੇ 'ਤੇ ਭਾਜਪਾ ਦੀ ਨੀਤੀ ਨੂੰ ਇਕ ਵਾਰ ਫਿਰ ਸਪਸ਼ਟ ਕਰਦੇ ਹੋਏ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਅਜਿਹੇ ਘੁਸਪੈਠੀਆਂ ਨੂੰ ਚੁਣ-ਚੁਣ ਕੇ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਨੇ ਇੱਥੇ ਪਾਰਟੀ ਵਰਕਰਾਂ ਦੇ ਸ਼ਕਤੀ ਕੇਂਦਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਜਪਾ ਦਾ ਸੰਕਲਪ ਹੈ ਕਿ ਇਕ ਵੀ ਬੰਗਲਾਦੇਸ਼ੀ ਘੁਸਪੈਠੀਆ ਭਾਰਤ 'ਚ ਰਹਿਣ ਨਹੀਂ ਦਵਾਂਗੇ, ਚੁਣ-ਚੁਣ ਕੇ ਕੱਢਾਂਗੇ। 
 

ਅਸਾਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ ਨੂੰ ਲਾਗੂ ਕਰਨ ਦਾ ਜ਼ਿਕਰ ਕਰਦੇ ਹੋਏ ਇਸ ਦਾ ਵਿਰੋਧ ਕਰਨ ਵਾਲਿਆਂ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਵੋਟ ਬੈਂਕ ਦੀ ਚਿੰਤਾ ਕਰਨ ਵਾਲੇ ਮਨੁੱਖੀ ਅਧਿਕਾਰ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਇਸ ਦੇਸ਼ ਦੀ ਅਤੇ ਇਸ ਦੇਸ਼ ਦੇ ਗਰੀਬ ਦੀ ਚਿੰਤਾ ਨਹੀਂ ਹੈ। ਪਾਕਿਸਤਾਨ ਵਿਸਥਾਪਿਤ ਹਿੰਦੂਆਂ ਦੇ ਮੁੱਦੇ 'ਤੇ ਸ਼ਾਹ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਿਟੀਜਨ ਸੋਧ ਬਿੱਲ ਲੈ ਕੇ ਆਏ ਹਨ, ਜਿਸ 'ਚ ਅਸੀਂ ਤੈਅ ਕੀਤਾ ਹੈ ਕਿ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਸਿੱਖ, ਹਿੰਦੂ, ਬੁੱਧ ਅਤੇ ਜੈਨ ਘੁਸਪੈਠੀਏ ਨਹੀਂ ਸਗੋਂ ਸ਼ਰਨਾਰਥੀ ਹਨ ਅਤੇ ਉਨ੍ਹਾਂ ਨੂੰ ਇੱਥੇ ਨਾਗਰਿਕਤਾ ਮਿਲੇਗੀ।

 


Related News