ਯਮੁਨਾ ਦੀ ਸਫਾਈ ਮੋਦੀ ਸਰਕਾਰ ਦੀ ਤਰਜੀਹ : ਸ਼ਾਹ
Friday, May 23, 2025 - 01:04 AM (IST)

ਨਵੀਂ ਦਿੱਲੀ– ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਉੱਚ ਪੱਧਰੀ ਬੈਠਕ ਕੀਤੀ ਅਤੇ ਯਮੁਨਾ ਦੀ ਸਫਾਈ, ਦਿੱਲੀ ਵਿਚ ਪੀਣ ਵਾਲੇ ਪਾਣੀ ਤੇ ਸੀਵਰੇਜ ਪ੍ਰਬੰਧਾਂ ਲਈ ਹੋਲਿਸਟਿਕ ਅਪ੍ਰੋਚ ਨਾਲ ਕੰਮ ਕਰਨ ਦੇ ਹੁਕਮ ਦਿੱਤੇ।
ਉਨ੍ਹਾਂ ਕਿਹਾ ਕਿ ਯਮੁਨਾ ਸਾਡੇ ਲਈ ਸਿਰਫ ਇਕ ਨਦੀ ਨਹੀਂ, ਸਗੋਂ ਆਸਥਾ ਦੀ ਪ੍ਰਤੀਕ ਵੀ ਹੈ। ਇਸ ਲਈ ਇਸ ਦੀ ਸਫਾਈ ਮੋਦੀ ਸਰਕਾਰ ਦੀ ਤਰਜੀਹ ਹੈ। ਜਲ ਸ਼ਕਤੀ ਮੰਤਰਾਲੇ ਨੂੰ ਸਾਰੇ ਸੀਵੇਜ ਟ੍ਰੀਟਮੈਂਟ ਪਲਾਂਟਸ (ਐੱਸ. ਟੀ. ਪੀਜ਼) ਲਈ ਇਕ ਐੱਸ. ਓ. ਪੀ. ਬਣਾਉਣੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਦੀ ਗੁਣਵੱਤਾ, ਦੇਖ-ਰੇਖ ਤੇ ਡਿਸਚਾਰਜ ਦੇ ਮਾਪਦੰਡ ਸਥਾਪਤ ਕੀਤੇ ਜਾਣ।