ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ- ਦੇਸ਼ ਵਾਸੀ ਘਰਾਂ ''ਤੇ ਲਹਿਰਾਉਣ ਤਿਰੰਗਾ
Saturday, Aug 03, 2024 - 03:35 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਆਉਣ ਵਾਲੀ 9 ਤੋਂ 15 ਅਗਸਤ ਤੱਕ ਆਪਣੇ ਘਰਾਂ ਵਿਚ ਤਿਰੰਗਾ ਲਹਿਰਾ ਕੇ ਇਸ ਦੀ ਸੈਲਫ਼ੀ 'ਹਰ ਘਰ ਤਿਰੰਗਾ' ਵੈੱਬਸਾਈਟ 'ਤੇ ਅਪਲੋਡ ਕਰਨ। ਸ਼ਾਹ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਕੁਰਬਾਨੀ, ਵਫ਼ਾਦਾਰੀ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਹਰ ਘਰ ਤਿਰੰਗਾ ਮੁਹਿੰਮ ਆਜ਼ਾਦੀ ਦੇ ਨਾਇਕਾਂ ਨੂੰ ਯਾਦ ਕਰਨ, ਪਹਿਲਾਂ ਦੇਸ਼ ਦਾ ਸੰਕਲਪ ਲੈਣ ਅਤੇ ਰਾਸ਼ਟਰੀ ਏਕਤਾ ਨੂੰ ਅੱਗੇ ਵਧਾਉਣ ਦਾ ਮਾਧਿਅਮ ਹੈ।
हमारा राष्ट्रीय ध्वज तिरंगा त्याग, निष्ठा व शांति का प्रतीक है। #HarGharTiranga अभियान आजादी के नायकों को याद करने, राष्ट्रप्रथम का संकल्प लेने और राष्ट्रीय एकता को बढ़ावा देने का माध्यम है। प्रधानमंत्री श्री @narendramodi जी के आह्वान पर यह अभियान बीते 2 वर्षों से जन-जन का…
— Amit Shah (@AmitShah) August 3, 2024
ਸ਼ਾਹ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਇਹ ਮੁਹਿੰਮ ਬੀਤੇ ਦੋ ਸਾਲਾਂ ਤੋਂ ਜਨ-ਜਨ ਮੁਹਿੰਮ ਬਣ ਗਈ ਹੈ। ਆਉਣ ਵਾਲੀ 9 ਤੋਂ 15 ਅਗਸਤ ਤੱਕ ਤੁਸੀਂ ਵੀ ਆਪਣੇ ਘਰਾਂ ਵਿਚ ਤਿਰੰਗਾ ਲਹਿਰਾ ਕੇ ਹਰ ਘਰ ਤਿਰੰਗਾ https://harghartiranga.com ਵੈੱਬਸਾਈਟ 'ਤੇ ਆਪਣੀ ਸੈਲਫ਼ੀ ਅਪਲੋਡ ਕਰੋ।