150 ਸਾਲ ਪੁਰਾਣਾ ਫਾਂਸੀ ਘਰ ’ਚ ‘ਸ਼ਬਨਮ’ ਨੂੰ ਹੋਵੇਗੀ ਫਾਂਸੀ, ਜਿੱਥੇ ਆਜ਼ਾਦੀ ਮਗਰੋਂ ਕਿਸੇ ਜਨਾਨੀ ਕੈਦੀ ਨੂੰ ਨਹੀਂ ਹੋਈ ਫਾਂਸੀ

Saturday, Feb 20, 2021 - 02:57 PM (IST)

150 ਸਾਲ ਪੁਰਾਣਾ ਫਾਂਸੀ ਘਰ ’ਚ ‘ਸ਼ਬਨਮ’ ਨੂੰ ਹੋਵੇਗੀ ਫਾਂਸੀ, ਜਿੱਥੇ ਆਜ਼ਾਦੀ ਮਗਰੋਂ ਕਿਸੇ ਜਨਾਨੀ ਕੈਦੀ ਨੂੰ ਨਹੀਂ ਹੋਈ ਫਾਂਸੀ

ਮੁਥਰਾ— ਉੱਤਰ ਪ੍ਰਦੇਸ਼ ਦੇ ਅਮਰੋਹਾ ’ਚ ਸਾਲ 2008 ਦਾ ਕਤਲਕਾਂਡ ਦੇਸ਼ ਭਰ ’ਚ ਮੁੜ ਸੁਰਖੀਆਂ ਦਾ ਵਿਸ਼ਾ ਬਣ ਗਿਆ ਹੈ। ਪਿਆਰ ’ਚ ਪਾਗਲ ਆਪਣੇ ਹੀ ਪਰਿਵਾਰ ਦੇ 7 ਮੈਂਬਰਾਂ ਦਾ ਕੁਹਾੜੀ ਨਾਲ ਕਤਲ ਕਰਨ ਵਾਲੀ ਸ਼ਬਨਮ ਨਾਂ ਦੀ ਕੈਦੀ ਜਨਾਨੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਆਜ਼ਾਦ ਭਾਰਤ ਵਿਚ ਪਹਿਲੀ ਵਾਰ ਕਿਸੇ ਕੈਦੀ ਜਨਾਨੀ ਨੂੰ ਫਾਂਸੀ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼ਬਨਮ ਨੂੰ ਫਾਂਸੀ ਉੱਤਰ ਪ੍ਰਦੇਸ਼ ਦੀ ਮਥੁਰਾ ਜੇਲ ਵਿਚ ਦਿੱਤੀ ਜਾਣੀ ਹੈ। ਦੱਸ ਦੇਈਏ ਕਿ ਮਥੁਰਾ ਜੇਲ, ਉੱਤਰ ਪ੍ਰਦੇਸ਼ ਦੀ ਇਕਮਾਤਰ ਜੇਲ ਹੈ, ਜਿੱਥੇ ਜਨਾਨੀ ਫਾਂਸੀ ਘਰ ਹੈ।

ਇਹ ਵੀ ਪੜ੍ਹੋ : ਆਜ਼ਾਦੀ ਮਗਰੋਂ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਕਿਸੇ ਕੈਦੀ ਜਨਾਨੀ ਨੂੰ ਹੋਵੇਗੀ ਫਾਂਸੀ, ਜਾਣੋ ਕਿਉਂ 

PunjabKesari

150 ਸਾਲ ਪੁਰਾਣਾ ਫਾਂਸੀ ਘਰ— 
ਮਥੁਰਾ ਜੇਲ ਦਾ ਇਹ ਫਾਂਸੀ ਘਰ 1870 ’ਚ ਅੰਗਰੇਜ਼ਾਂ ਦੇ ਸਮੇਂ ਦਾ ਹੈ ਅਤੇ ਇਸ ਨੂੰ ਅੰਗਰੇਜ਼ਾ ਨੇ ਹੀ ਬਣਵਾਇਆ ਸੀ। ਅੱਜ ਤੋਂ ਯਾਨੀ ਕਿ 150 ਸਾਲ ਪਹਿਲਾਂ ਇਸ ਨੂੰ ਬਣਾਇਆ ਗਿਆ ਸੀ। ਵੱਡੀ ਅਤੇ ਖ਼ਾਸ ਗੱਲ ਇਹ ਹੈ ਕਿ 1947 ਯਾਨੀ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇੱਥੇ ਕਿਸੇ ਵੀ ਕੈਦੀ ਜਨਾਨੀ ਨੂੰ ਫਾਂਸੀ ਨਹੀਂ ਦਿੱਤੀ ਗਈ। ਰਾਸ਼ਟਰਪਤੀ ਵਲੋਂ ਸ਼ਬਨਮ ਦੀ ‘ਰਹਿਮ ਪਟੀਸ਼ਨ’ ਖਾਰਜ ਹੋਣ ਮਗਰੋਂ ਮਥੁਰਾ ਜੇਲ ਦੇ ਇਸ ਫਾਂਸੀ ਘਰ ਵਿਚ ਸਰਗਰਮੀ ਤੇਜ਼ ਹੋ ਗਈ ਹੈ। ਹਾਲਾਂਕਿ ਅਜੇ ਫਾਂਸੀ ਦੀ ਤਾਰੀਖ਼ ਤੈਅ ਨਹੀਂ ਹੈ, ਫਿਰ ਵੀ ਪ੍ਰਸ਼ਾਸਨ ਆਪਣੀਆਂ ਤਿਆਰੀਆਂ ’ਚ ਜੁੱਟ ਗਿਆ ਹੈ। 

ਇਹ ਵੀ ਪੜ੍ਹੋ : ਪੂਰੇ ਪਰਿਵਾਰ ਦਾ ਕਤਲ ਕਰਨ ਵਾਲੀ ਸ਼ਬਨਮ ਦੇ ਪੁੱਤ ਨੇ ਰਾਸ਼ਟਰਪਤੀ ਤੋਂ ਕੀਤੀ ਇਹ ਭਾਵੁਕ ਅਪੀਲ

PunjabKesari

ਮਥੁਰਾ ਜੇਲ ’ਚ ਫਾਂਸੀ ਘਰ ਸਿਰਫ਼ ਕੈਦੀ ਜਨਾਨੀਆਂ—
ਦਰਅਸਲ ਮਥੁਰਾ ਜੇਲ ’ਚ ਫਾਂਸੀ ਘਰ ਸਿਰਫ਼ ਕੈਦੀ ਜਨਾਨੀਆਂ ਲਈ ਹੀ ਹੈ। ਆਜ਼ਾਦ ਭਾਰਤ ਵਿਚ ਕਦੇ ਕਿਸੇ ਕੈਦੀ ਜਨਾਨੀ ਨੂੰ ਫਾਂਸੀ ਹੀ ਨਹੀਂ ਦਿੱਤੀ ਗਈ, ਇਸ ਲਈ ਇਹ ਫਾਂਸੀ ਘਰ ਵੀ ਸ਼ਾਇਦ ਹੀ ਕਦੇ ਖੁੱਲ੍ਹਿਆ ਹੋਵੇ। ਹੁਣ ਸ਼ਬਨਮ ਨੂੰ ਫਾਂਸੀ ਦਿੱਤੀ ਜਾਣੀ ਹੈ ਤਾਂ ਜੇਲ ਪ੍ਰਸ਼ਾਸਨ ਨੇ ਇਸ ਨੂੰ ਖੋਲ੍ਹਿਆ ਹੈ। ਸਭ ਤੋਂ ਪਹਿਲਾਂ ਉਸ ਥਾਂ ਦਾ ਨਿਰੀਖਣ ਕੀਤਾ ਹੈ, ਜਿੱਥੇ ਫਾਂਸੀ ਘਰ ਬਣਿਆ ਹੈ। ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਫਾਂਸੀ ਘਰ ਦੇ ਚਾਰੋਂ ਪਾਸੇ ਇਕ ਉੱਚੀ ਚਾਰ ਦੀਵਾਰੀ ਹੈ ਅਤੇ ਵਿਚਾਲੇ ਉਹ ਤਖਤ ਹੈ, ਜਿਸ ’ਤੇ ਮੌਤ ਦੀ ਸਜ਼ਾ ਪਾਉਣ ਵਾਲੇ ਨੂੰ ਲਟਕਾਇਆ ਜਾਂਦਾ ਹੈ। ਫਾਂਸੀ ਘਰ ਦਾ ਕੰਪਾਊਂਡ ਕਰੀਬ 400 ਮੀਟਰ ਦਾ ਹੈ। 

ਇਹ ਵੀ ਪੜ੍ਹੋ : ਪਿਆਰ ’ਚ ਪਾਗਲ ‘ਸ਼ਬਨਮ’ ਨੇ ਕੁਹਾੜੀ ਨਾਲ ਕਤਲ ਕੀਤੇ ਸਨ 7 ਪਰਿਵਾਰਕ ਮੈਂਬਰ, ਹੁਣ ਹੋਵੇਗੀ ਫਾਂਸੀ

PunjabKesari

ਜੱਲਾਦ ਪਵਨ ਨੇ ਜੇਲ ਦਾ ਕੀਤਾ ਨਿਰੀਖਣ—
ਉੱਤਰ ਪ੍ਰਦੇਸ਼ ਦਾ ਇਕਲੌਤਾ ਜੱਲਾਦ ਪਵਨ ਵੀ ਮਥੁਰਾ ਜੇਲ ਦਾ ਨਿਰੀਖਣ ਕਰ ਚੁੱਕਾ ਹੈ ਅਤੇ ਫਾਂਸੀ ਦੇ ਤਖਤ ਦੀ ਖਰਾਬੀ ਦੀ ਜਾਣਕਾਰੀ ਜੇਲ ਪ੍ਰਸ਼ਾਸਨ ਨੂੰ ਦੇ ਚੁੱਕਾ ਹੈ। ਮਥੁਰਾ ਜੇਲ ਪ੍ਰਸ਼ਾਸਨ ਮੁਤਾਬਕ ਕੁਝ ਕਮੀਆਂ ਨਜ਼ਰ ਆਈਆਂ ਹਨ, ਜਿਸ ਨੂੰ ਸਮੇਂ ਰਹਿੰਦੇ ਦੂਰ ਕੀਤਾ ਜਾਵੇਗਾ। ਮਥੁਰਾ ਜੇਲਰ ਮੁਤਾਬਕ ਜੇਲ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਡੈੱਥ ਵਾਰੰਟ ਦੀ ਉਡੀਕ ਹੈ। ਸ਼ਬਨਮ ਨੂੰ ਫਾਂਸੀ ਦੇਣ ਲਈ ਬਿਹਾਰ ਦੇ ਬਕਸਰ ਤੋਂ ਰੱਸੀ ਮੰਗਵਾਈ ਹੈ।

PunjabKesari

ਇਹ ਹੈ ਪੂਰਾ ਮਾਮਲਾ—
ਮਾਮਲਾ 2008 ਦਾ ਹੈ। ਉੱਤਰ ਪ੍ਰਦੇਸ਼ ਦੇ ਅਮਰੋਹਾ ਵਿਚ ਬਾਵਨਖੇੜੀ ਪਿੰਡ ’ਚ ਮਾਸਟਰ ਸ਼ੌਕਤ ਅਲੀ ਆਪਣੀ ਪਤਨੀ ਹਾਸ਼ਮੀ, ਬੇਟਾ ਅਨੀਸ ਤੇ ਰਾਸ਼ਿਦ, ਨੂੰਹ ਅੰਜੁਮ ਅਤੇ ਇਕਲੌਤੀ ਧੀ ਸ਼ਬਨਮ ਨਾਲ ਰਹਿੰਦੇ ਸਨ। ਪਿਤਾ ਨੇ ਆਪਣੀ ਇਕਲੌਤੀ ਧੀ ਸ਼ਬਨਮ ਨੂੰ ਬਹੁਤ ਹੀ ਲਾਡ-ਪਿਆਰ ਨਾਲ ਪਾਲਿਆ ਸੀ ਅਤੇ ਚੰਗੀ ਸਿੱਖਿਆ ਦਿੱਤੀ ਸੀ। ਸ਼ਬਨਮ ਨੂੰ ਪਿੰਡ ਦੇ 8ਵੀਂ ਪਾਸ ਨੌਜਵਾਨ ਸਲੀਮ ਨਾਲ ਪਿਆਰ ਹੋ ਗਿਆ ਅਤੇ ਦੋਵੇਂ ਵਿਆਹ ਕਰਨਾ ਚਾਹੁੰਦੇ ਸਨ। ਵੱਖ-ਵੱਖ ਜਾਤੀ ਦੇ ਮੁਸਲਿਮ ਹੋਣ ਦੀ ਵਜ੍ਹਾ ਕਰ ਕੇ ਵਿਆਹ ਲਈ ਸ਼ਬਨਮ ਦੇ ਪਰਿਵਾਰ ਵਾਲੇ ਰਾਜ਼ੀ ਨਹੀਂ ਸਨ। 

14 ਅਪ੍ਰੈਲ 2008 ਦੀ ਰਾਤ ਨੂੰ ਸ਼ਬਨਮ ਨੇ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਪਿਤਾ ਮਾਸਟਰ ਸ਼ੌਕਤ ਅਲੀ, ਮਾਂ ਹਾਸ਼ਮੀ, ਭਰਾਵਾਂ- ਅਨੀਸ ਅਤੇ ਰਾਸ਼ਿਦ, ਭਰਜਾਈ ਅੰਜੁਮ ਅਤੇ ਉਸ ਦੀ ਭੈਣ ਰਾਬੀਆ ਨੂੰ ਕੁਹਾੜੀ ਨਾਲ ਵੱਢ ਦਿੱਤਾ ਸੀ। ਸ਼ਬਨਮ ਨੇ ਆਪਣੇ ਭਤੀਜੇ ਅਰਸ਼ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਸ਼ਬਨਮ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ, ਕਿਉਂਕਿ ਉਹ ਸਲੀਮ ਨਾਲ ਉਸ ਦੇ ਪ੍ਰੇਮ ਸਬੰਧਾਂ ਦੇ ਰਾਹ ਵਿਚ ਰੋੜਾ ਬਣ ਰਹੇ ਸਨ। ਇਸ ਕੇਸ ਦੀ ਸੁਣਵਾਈ ਅਮਰੋਹਾ ਦੀ ਅਦਾਲਤ ’ਚ ਦੋ ਸਾਲ ਤਿੰਨ ਮਹੀਨਿਆਂ ਤੱਕ ਹੋਈ। ਜਿਸ ਤੋਂ ਬਾਅਦ 15 ਜੁਲਾਈ 2010 ਨੂੰ ਜ਼ਿਲ੍ਹਾ ਜੱਜ ਐੱਸ. ਏ. ਏ. ਹੁਸੈਨੀ ਨੇ ਫ਼ੈਸਲਾ ਸੁਣਾਇਆ ਕਿ ਸ਼ਬਨਮ ਅਤੇ ਸਲੀਮ ਨੂੰ ਫਾਂਸੀ ਦਿੱਤੀ ਜਾਵੇ। ਇਸ ਕਤਲੇਆਮ ਦੀ ਵਜ੍ਹਾ ਕਰਕੇ ਬਾਵਨਖੇੜੀ ਪਿੰਡ ਕਈ ਮਹੀਨਿਆਂ ਤੱਕ ਦੇਸ਼ ’ਚ ਸੁਰਖੀਆਂ ਵਿਚ ਰਿਹਾ। 


 


author

Tanu

Content Editor

Related News