ਨਾਬਾਲਗਾ ਨਾਲ ਸਰੀਰਕ ਸਬੰਧ ਜਬਰ-ਜ਼ਨਾਹ ਹੈ, ਪੀੜਤਾ ਦੀ ਸਹਿਮਤੀ ਮਾਇਨੇ ਨਹੀਂ ਰੱਖਦੀ: ਅਦਾਲਤ

Tuesday, Jun 11, 2024 - 02:08 AM (IST)

ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ ਜਨਵਰੀ 2015 ’ਚ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਜੇਕਰ ਨਾਬਾਲਗਾ ਨਾਲ ਸਰੀਰਕ ਸਬੰਧ ਬਣਾਏ ਜਾਂਦੇ ਹਨ ਤਾਂ ਇਹ ਜਬਰ-ਜ਼ਨਾਹ ਦਾ ਅਪਰਾਧ ਹੋਵੇਗਾ ਅਤੇ ਅਜਿਹੇ ਮਾਮਲਿਆਂ ਵਿਚ ਸਹਿਮਤੀ ਮਾਇਨੇ ਨਹੀਂ ਰੱਖਦੀ ਹੈ।

ਇਹ ਵੀ ਪੜ੍ਹੋ- 'ਬੱਚਿਆਂ ਨੂੰ ਬੱਸ ਦੀ ਸੀਟ ਹੇਠਾਂ ਛੁਪਾ ਲਿਆ'...ਅੱਤਵਾਦੀ ਹਮਲੇ 'ਚ ਬਚੇ ਪੀੜਤ ਨੇ ਸੁਣਾਈ ਦਰਦਭਰੀ ਕਹਾਣੀ

ਐਡੀਸ਼ਨਲ ਸੈਸ਼ਨ ਜੱਜ ਅਮਿਤ ਸਹਿਰਾਵਤ ਉਸ ਵਿਅਕਤੀ ਦੇ ਖਿਲਾਫ ਇਕ ਕੇਸ ਦੀ ਸੁਣਵਾਈ ਕਰ ਰਹੇ ਸਨ, ਜਿਸ ’ਤੇ ਜਬਰ-ਜ਼ਨਾਹ ਦੇ ਸਜ਼ਾ ਦੇ ਪ੍ਰਬੰਧ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀ ਧਾਰਾ 6 (ਐਗਰਵੇਟਿਡ ਪੈਨੇਟ੍ਰਟਿਵ ਜਿਨਸੀ ਹਮਲੇ) ਦੇ ਤਹਿਤ ਦੋਸ਼ ਲਗਾਇਆ ਗਿਆ ਸੀ। ਇਸਤਗਾਸਾ ਪੱਖ ਵੱਲੋਂ ਵਿਸ਼ੇਸ਼ ਸਰਕਾਰੀ ਵਕੀਲ ਵਿਨੀਤ ਦਹੀਆ ਪੇਸ਼ ਹੋਏ।.

ਇਹ ਵੀ ਪੜ੍ਹੋ- ਵੱਡਾ ਹਾਦਸਾ: ਤੇਜ਼ ਰਫਤਾਰ ਬੱਸ ਦੀ ਟਰੱਕ ਨਾਲ ਹੋਈ ਟੱਕਰ, ਦੋ ਬੱਚਿਆਂ ਸਣੇ 22 ਲੋਕਾਂ ਦੀ ਮੌਤ

ਅਦਾਲਤ ਨੇ ਦੋਸ਼ੀ ਨਾਲ ਆਪਣੀ ਮਰਜ਼ੀ ਨਾਲ ਸਰੀਰਕ ਸਬੰਧ ਬਣਾਉਣ ਦੇ ਨਤੀਜੇ ਵਜੋਂ ਗਰਭਵਤੀ ਹੋਣ ਅਤੇ ਬਾਅਦ ਵਿਚ ਬੱਚੇ ਨੂੰ ਜਨਮ ਦੇਣ ਬਾਰੇ ਲੜਕੀ ਦੇ ‘ਇਕਸਾਰ’ ਅਤੇ ‘ਭਰੋਸੇਯੋਗ’ ਬਿਆਨਾਂ ’ਤੇ ਗੌਰ ਕੀਤਾ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਸੁਖਬੀਰ ਬਾਦਲ ਨੇ ਊਧਵ ਠਾਕਰੇ ਨੂੰ ਦਿੱਤੀ ਵਧਾਈ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News