ਕੇਰਲ ਦੇ ਚਰਚ ''ਚ ਔਰਤ ਨਾਲ ਯੌਨ ਸ਼ੋਸ਼ਣ, 5 ਪਾਦਰੀ ਮੁਅੱਤਲ
Tuesday, Jun 26, 2018 - 12:56 PM (IST)

ਨਵੀਂ ਦਿੱਲੀ(ਬਿਊਰੋ)— ਕੇਰਲ ਦੀ ਚਰਚ 'ਚ ਇਕ ਔਰਤ ਨਾਲ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਯੌਨ ਸ਼ੋਸ਼ਣ ਦਾ ਮਾਮਲਾ ਉਜ਼ਾਗਰ ਹੋਣ ਦੇ ਬਾਅਦ ਦੋਸ਼ੀ ਪਾਦਰੀਆਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਯੌਨ ਸ਼ੋਸ਼ਣ ਦਾ ਇਹ ਮਾਮਲਾ ਕੇਰਲ 'ਚ ਕੋਟੱਾਯਮ ਸ਼ਹਿਰ ਦੀ ਚਰਚ ਦਾ ਹੈ। ਥਿਰੂਵੱਲਾ 'ਚ ਰਹਿਣ ਵਾਲੀ ਔਰਤ ਦੇ ਪਤੀ ਨੇ ਇਕ ਆਡੀਓ ਕਲਿੱਪ ਸ਼ੇਅਰ ਕੀਤੀ ਹੈ, ਜਿਸ 'ਚ ਪੂਰੀ ਘਟਨਾ ਦੇ ਬਾਰੇ 'ਚ ਦੱਸਿਆ ਗਿਆ ਹੈ।
ਪੀੜਤਾ ਦੇ ਪਤੀ ਨੇ ਇਸ ਮਾਮਲੇ ਦੀ ਜਾਣਕਾਰੀ ਚਰਚ ਨੂੰ ਦਿੱਤੀ, ਜਿਸ ਦੇ ਬਾਅਦ ਦੋਸ਼ੀ ਪਾਦਰੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਅਜੇ ਤੱਕ ਉਨ੍ਹਾਂ ਦੇ ਨਾਮਾਂ ਦਾ ਖੁਲ੍ਹਾਸਾ ਨਹੀਂ ਹੋਇਆ ਹੈ। ਆਪਣੀ ਸ਼ਿਕਾਇਤ 'ਚ ਪੀੜਤਾ ਦੇ ਪਤੀ ਨੇ ਕਿਹਾ ਕਿ ਇਕ ਪਾਦਰੀ ਨੇ ਉਨ੍ਹਾਂ ਦੀ ਪਤਨੀ ਦਾ 380 ਵਾਰ ਯੌਨ ਸ਼ੋਸ਼ਣ ਕੀਤਾ। ਪੀੜਤਾ ਦੇ ਪਤੀ ਨੇ ਇਸ ਆਡੀਓ ਕਲਿੱਪ 'ਚ ਆਪਣੀ ਅਤੇ ਪਤਨੀ ਦੀ ਪਛਾਣ ਸਰਵਜਨਿਕ ਨਹੀਂ ਕੀਤੀ ਹੈ।
ਔਰਤ ਦੇ ਪਤੀ ਨੇ ਕਿਹਾ ਕਿ ਉਸ ਨੇ 7 ਮਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪਰ ਚਰਚ ਦੋਸ਼ੀਆਂ ਖਿਲਾਫ ਐਕਸ਼ਨ ਲੈਣ 'ਚ ਦੇਰੀ ਹੋ ਰਹੀ ਹੈ। ਪਤੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕੋਲ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਪ੍ਰਾਪਤ ਸਬੂਤ ਹਨ।