ਲਿੰਗ ਅਨੁਪਾਤ ''ਚ ਹੋਇਆ ਸੁਧਾਰ, ਇਹ ਰਾਜ ਹਨ ਟਾਪ ''ਤੇ
Monday, Jun 24, 2019 - 10:56 AM (IST)

ਨਵੀਂ ਦਿੱਲੀ— ਦੇਸ਼ ਭਰ 'ਚ ਲਿੰਗ ਅਨੁਪਾਤ 'ਚ 8 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2015-16 ਦੇ ਮੁਕਾਬਲੇ ਹੁਣ ਪ੍ਰਤੀ ਇਕ ਹਜ਼ਾਰ ਲੜਕਿਆਂ 'ਤੇ 931 ਲੜਕੀਆਂ ਦਾ ਔਸਤ ਦਰਜ ਕੀਤਾ ਗਿਆ ਹੈ। ਸਾਲ 2019 ਦੇ ਮਾਰਚ ਤੱਕ ਕੇਰਲ ਅਤੇ ਛੱਤੀਸਗੜ੍ਹ ਇਸ 'ਚ ਟਾਪ ਰਹੇ। ਦੋਹਾਂ ਰਾਜਾਂ 'ਚ ਪ੍ਰਤੀ ਹਜ਼ਾਰ ਲੜਕਿਆਂ 'ਤੇ 959 ਲੜਕੀਆਂ ਦਾ ਔਸਤ ਦਰਜ ਕੀਤਾ ਗਿਆ। ਇਸ ਤੋਂ ਬਾਅਦ ਮਿਜ਼ੋਰਮ 'ਚ ਇਹ ਅੰਕੜਾ 958, ਗੋਆ 'ਚ 954, ਦਮਨ ਅਤੇ ਦੀਵ 'ਚ 889, ਲਕਸ਼ਦੀਪ 'ਚ 891 ਅਤੇ ਪੰਜਾਬ 'ਚ 900, ਪ੍ਰਤੀ ਹਜ਼ਾਰ ਲੜਕਿਆਂ ਤੱਕ ਪਹੁੰਚਿਆ ਹੈ।
ਸਾਲ 2015-16 'ਚ ਇਹ ਅੰਕੜਾ ਪ੍ਰਤੀ ਹਜ਼ਾਰ ਲੜਿਕਆਂ 'ਤੇ 923 ਸੀ। ਲੋਕ ਸਭਾ 'ਚ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਜਗਦੰਬਿਕਾ ਪਾਲ ਦੇ ਸਵਾਲ ਦੇ ਜਵਾਬ 'ਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਇਹ ਜਾਣਕਾਰੀ ਦਿੱਤੀ। ਪਾਲ ਨੇ ਆਪਣੇ ਸੰਸਦੀ ਖੇਤਰ ਸਿਧਾਰਥਨਗਰ ਦੇ ਸੰਬੰਧ 'ਚ ਬੇਟੀ ਬਚਾਓ, ਬੇਟੀ ਪੜ੍ਹਾਓ, ਯੋਜਨਾ ਨਾਲ ਜੁੜੇ ਕੁਝ ਸਵਾਲ ਕੀਤੇ ਸਨ। ਇਸ ਦੇ ਜਵਾਬ 'ਚ ਇਰਾਨੀ ਨੇ ਲਿੰਗ ਅਨੁਪਾਤ ਨਾਲ ਜੁੜੇ ਜਵਾਬ ਦਿੱਤੇ।
ਇਰਾਨੀ ਵਲੋਂ ਦਿੱਤੇ ਗਏ ਜਵਾਬ ਅਨੁਸਾਰ 21 ਰਾਜ ਅਤੇ ਸੰਘ ਸ਼ਾਸਤ ਪ੍ਰਦੇਸ਼ਾਂ 'ਚ, ਜਿੱਥੇ 2017-18 ਦੇ ਮੁਕਾਬਲੇ ਲਿੰਗ ਅਨੁਪਾਤ 'ਚ ਵਾਧਾ ਹੋਇਆ ਹੈ, ਉਸ 'ਚ ਅੰਡਮਾਨ ਅਤੇ ਨਿਕੋਬਾਰ ਦੀਪ 51 ਅੰਕਾਂ ਨਾਲ ਨੰਬਰ ਇਕ 'ਤੇ ਹਨ। ਜਿੱਥੇ ਪ੍ਰਤੀ ਹਜ਼ਾਰ 897 ਦੇ ਅੰਕੜੇ ਤੋਂ 948 ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਸਿੱਕਮ 'ਚ ਅੰਕੜਾ 928 ਤੋਂ 948 ਅਤੇ ਤੇਲੰਗਾਨਾ 'ਚ 943 ਤੋਂ 925 ਪ੍ਰਤੀ ਹਜ਼ਾਰ ਲੜਕਿਆਂ ਤੱਕ ਪਹੁੰਚ ਗਿਆ।