ਖੁੱਦ ਬਣੇ ਬਾਬਾ ਦੇ ਸੈਕਸ ਰੈਕੇਟ ਦਾ ਪਰਦਾਫਾਸ਼, 2 ਔਰਤਾਂ ਸਮੇਤ 7 ਗ੍ਰਿਫਤਾਰ

Saturday, Mar 02, 2024 - 07:52 PM (IST)

ਖੁੱਦ ਬਣੇ ਬਾਬਾ ਦੇ ਸੈਕਸ ਰੈਕੇਟ ਦਾ ਪਰਦਾਫਾਸ਼, 2 ਔਰਤਾਂ ਸਮੇਤ 7 ਗ੍ਰਿਫਤਾਰ

ਠਾਣੇ, (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ’ਚ ਅਮੀਰ ਬਣਨ ਦੇ ਇਛੁਕ ਲੋਕਾਂ ਲਈ ਯੱਗ ਦੀ ਆੜ ’ਚ ਕਥਿਤ ਤੌਰ ’ਤੇ ਸੈਕਸ ਰੈਕੇਟ ਚਲਾਉਣ ਦੇ ਦੋਸ਼ ਹੇਠ ਇੱਕ ਖੁੱਦ ਬਣੇ ਬਾਬਾ ਸਮੇਤ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਠਾਣੇ ਦੀ ਅਪਰਾਧ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਬੋਡੀ ਤੋਂ 15 ਸਾਲ ਦੀ ਇਕ ਕੁੜੀ ਨੂੰ ਅਗਵਾ ਤੇ ਲਾਪਤਾ ਕਰਨ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਇਸ ਰੈਕੇਟ ਦੀ ਜਾਂਚ ਸ਼ੁਰੂ ਹੋਈ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਅਸਲਮ ਖਾਨ ਤੇ ਸਲੀਮ ਸ਼ੇਖ ਨਾਂ ਦੇ ਦੋ ਵਿਅਕਤੀਆਂ ਨੂੰ 25 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਮੁੱਖ ਮੁਲਜ਼ਮ ਸਾਹਿਬ ਲਾਲ ਵਜ਼ੀਰ ਸ਼ੇਖ ਉਰਫ ਯੂਸਫ ਬਾਬਾ ਬਾਰੇ ਪੁਲਸ ਨੂੰ ਸੂਚਿਤ ਕੀਤਾ, ਜਿਸ ਨੂੰ ਕੁਝ ਸਮੇਂ ਬਾਅਦ ਫੜ ਲਿਆ ਗਿਆ। ਜਾਂਚ ਤੋਂ ਪਤਾ ਲੱਗਾ ਕਿ ਯੂਸਫ ਬਾਬਾ ਅਤੇ ਉਸ ਦੇ ਸਾਥੀ ਗਰੀਬ ਔਰਤਾਂ ਨੂੰ ਕਾਲੇ ਜਾਦੂ ਰਾਹੀਂ ਅਮੀਰ ਬਣਾਉਣ ਦਾ ਵਾਅਦਾ ਕਰਦੇ ਸਨ।

ਕੁਝ ਰੀਤੀ ਰਿਵਾਜਾਂ ’ਚ ਔਰਤਾਂ ਨੂੰ ਨਗਨ ਹਾਲਤ ’ਚ ਸ਼ਾਮਲ ਕੀਤਾ ਗਿਆ। ਮੁਲਜ਼ਮਾਂ ਦੇ ਮੋਬਾਈਲ ਫੋਨਾਂ ’ਚੋਂ ਇਨ੍ਹਾਂ ਰਸਮਾਂ ਦੇ ਹੋਰ ਸਬੂਤ ਤੇ ਕਈ ਇਤਰਾਜ਼ਯੋਗ ਵੀਡੀਓ ਵੀ ਮਿਲੇ । ਇਸ ਗਰੋਹ ਨੇ ਘੱਟੋ-ਘੱਟ 17 ਲੋਕਾਂ ਨੂੰ ਆਪਣੇ ਜਾਲ ’ਚ ਫਸਾਇਆ ਸੀ।


author

Rakesh

Content Editor

Related News