ਸੈਕਸ ਰੈਕੇਟ ਗੈਂਗ ਦਾ ਪਰਦਾਫਾਸ਼, ਚਾਰ ਔਰਤਾਂ ਸਣੇ 10 ਲੋਕ ਗ੍ਰਿਫਤਾਰ

Thursday, Apr 15, 2021 - 02:03 AM (IST)

ਸੈਕਸ ਰੈਕੇਟ ਗੈਂਗ ਦਾ ਪਰਦਾਫਾਸ਼, ਚਾਰ ਔਰਤਾਂ ਸਣੇ 10 ਲੋਕ ਗ੍ਰਿਫਤਾਰ

ਨਵੀਂ ਦਿੱਲੀ - ਰਾਜਧਾਨੀ ਦਿੱਲੀ ਨਾਲ ਲੱਗਦੇ ਜਨਪਦ ਗੌਤਮਬੁੱਧ ਨਗਰ ਅਤੇ ਗ੍ਰੇਟਰ ਨੋਇਡਾ ਦੇ ਦੋ ਸਥਾਨਾਂ 'ਤੇ ਇਕੱਠੇ ਛਾਪਾ ਮਾਰ ਕੇ ਪੁਲਸ ਨੇ ਦੋ ਸੈਕਸ ਰੈਕੇਟ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਦੌਰਾਨ ਇੱਕ ਗੈਸਟ ਹਾਉਸ ਮੈਨੇਜਰ ਅਤੇ ਚਾਰ ਔਰਤਾਂ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ- ਜੰਮੂ ਪੁਲਸ ਦੇ ਹੱਥੇ ਚੜ੍ਹਿਆ ISJK ਦਾ ਅੱਤਵਾਦੀ, ਕਸ਼ਮੀਰ 'ਚ ਫੈਲਾਅ ਰਿਹਾ ਸੀ ਦਹਿਸ਼ਤ

ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਾਜਧਾਨੀ ਨਾਲ ਲੱਗਦੇ ਦੋ ਗੈਸਟ ਹਾਉਸ ਵਿੱਚ ਸੈਕਸ ਰੈਕੇਟ ਚੱਲ ਰਿਹਾ ਹੈ। ਸੂਚਨਾ ਤੋਂ ਬਾਅਦ ਪੁਲਸ ਟੀਮ ਨੇ ਇੱਥੇ ਛਾਪਾ ਮਾਰ ਕਾਰਵਾਈ ਕਰਨ ਦੀ ਯੋਜਨਾ ਬਣਾਈ। ਕਾਸਨਾ ਪੁਲਸ ਟੀਮ ਨੇ ਸੂਚਨਾ ਦੇ ਆਧਾਰ 'ਤੇ ਬੁੱਧਵਾਰ ਦੀ ਸਵੇਰੇ ਈਕੋਟੇਕ ਜੰਗਲ ਪੁਲਸ ਨਾਲ ਮਿਲ ਕੇ ਦੋ ਵੱਖ-ਵੱਖ ਸਥਾਨਾਂ 'ਤੇ ਛਾਪਾਮਾਰ ਕਾਰਵਾਈ ਕਰਦੇ ਹੋਏ ਸੈਕਸ ਰੈਕੇਟ ਦਾ ਖੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ- ਫੌਜੀਆਂ 'ਤੇ ਵੀ ਮੰਡਰਾ ਰਿਹਾ ਕੋਰੋਨਾ ਦਾ ਖ਼ਤਰਾ, ਸਾਹਮਣੇ ਆਏ 577 ਨਵੇਂ ਮਾਮਲੇ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਡੀਸ਼ਨਲ ਡੀ.ਸੀ.ਪੀ. ਵਿਸ਼ਾਲ ਪਾਂਡੇ ਨੇ ਦੱਸਿਆ ਕਿ ਛਾਪੇ ਦੌਰਾਨ ਪ੍ਰਸ਼ਾਂਤ ਗੈਸਟ ਹਾਉਸ ਅਤੇ ਪ੍ਰਧਾਨ ਗੈਸਟ ਹਾਉਸ ਤੋਂ ਦੇਹ ਵਪਾਰ ਵਿੱਚ ਸ਼ਾਮਲ 4 ਔਰਤਾਂ ਅਤੇ 6 ਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਨੇ ਪ੍ਰਸ਼ਾਂਤ ਗੈਸਟ ਹਾਉਸ ਦੇ ਮੈਨੇਜਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ- ਇਸ ਸੂਬੇ 'ਚ 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ

ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਦੋਨਾਂ ਗੈਸਟ ਹਾਉਸ ਵਿੱਚ ਜਾਂਚ ਕੀਤੀ, ਤਾਂ ਉੱਥੋਂ ਕਾਫ਼ੀ ਇਤਰਾਜ਼ਯੋਗ ਚੀਜ਼ਾਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਗੈਸਟ ਹਾਉਸ ਦੇ ਕਮਰਿਆਂ ਤੋਂ 15,620 ਰੁਪਏ ਵੀ ਬਰਾਮਦ ਹੋਏ ਹਨ। ਪੁਲਸ 4 ਔਰਤਾਂ ਸਮੇਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਕਾਸਨਾ ਥਾਣੇ ਵਿੱਚ ਲੈ ਕੇ ਆ ਗਈ, ਜਿੱਥੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News