ਹਰਿਆਣਾ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 7 IAS ਅਤੇ ਹੋਰ ਅਧਿਕਾਰੀਆਂ ਦੇ ਤਬਾਦਲੇ

07/28/2020 5:06:00 PM

ਹਰਿਆਣਾ (ਵਾਰਤਾ)— ਹਰਿਆਣਾ ਸਰਕਾਰ ਨੇ ਵੱਡੇ ਪ੍ਰਸ਼ਾਸਨਿਕ ਫੇਰਬਦਲ ਤਹਿਤ 7 ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਅਤੇ 79 ਹਰਿਆਣਾ ਸਿਵਲ ਸੇਵਾ (ਐੱਚ. ਸੀ. ਐੱਸ.) ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਤੋਂ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਕ ਅਧਿਕਾਰਤ ਬੁਲਾਰੇ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਬਾਦਲਿਆਂ ਤਹਿਤ 19 ਜ਼ਿਲਿ੍ਹਆਂ ਵਿਚ 19 ਐੱਚ. ਸੀ. ਐੱਸ. ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲਿ੍ਹਆਂ ਦੀ ਜ਼ਿਲ੍ਹਾ ਪਰੀਸ਼ਦਾਂ ਅਤੇ ਗ੍ਰਾਮੀਣ ਵਿਕਾਸ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤਰ੍ਹਾਂ ਐੱਚ. ਸੀ. ਐੱਸ 2019 ਬੈਂਚ ਦੇ 13 ਅਧਿਕਾਰੀਆਂ ਦੀ ਵੱਖ-ਵੱਖ ਜ਼ਿਲਿ੍ਹਆਂ ਵਿਚ ਸਿਟੀ ਮੈਜਿਸਟ੍ਰੇਟ ਅਹੁਦੇ ’ਤੇ ਨਿਯੁਕਤੀ ਕੀਤੀ ਗਈ ਹੈ। 

ਬਦਲੇ ਗਈ ਆਈ. ਏ. ਐੱਸ. ਅਧਿਕਾਰੀਆਂ ’ਚ ਗੁਰੂਗ੍ਰਾਮ ਮੰਡਲਾਯੁਕਤ ਅੰਜੂ ਚੌਧਰੀ ਨੂੰ ਗੁਰੂਗ੍ਰਾਮ ਮਹਾਨਗਰ ਸਿਟੀ ਬੱਸ ਸਰਵਿਸ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦਾ ਵਾਧੂ ਚਾਰਜ, ਰਿਤੂ ਨੂੰ ਹਰਿਆਣਾ ਗ੍ਰਾਮੋ ਉਦਯੋਗ ਦਾ ਮੁੱਖ ਅਧਿਕਾਰੀ, ਮਨੋਜ ਕੁਮਾਰ ਨੂੰ ਪਾਨੀਪਤ ਦਾ ਵਧੀਕ ਡਿਪਟੀ ਕਮਿਸ਼ਨਰ (ਏ. ਡੀ. ਸੀ.) ਅਤੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਦਾ ਸਕੱਤਰ, ਪ੍ਰੀਤੀ ਨੂੰ ਭਿਵਾਨੀ ਦਾ ਏ. ਡੀ. ਸੀ. ਅਤੇ ਆਰ. ਟੀ. ਏ. ਸਕੱਤਰ, ਸਾਹਿਲ ਗੁਪਤਾ ਨੂੰ ਸਬ-ਡਵੀਜ਼ਨਲ ਅਧਿਕਾਰੀ (ਐੱਸ. ਡੀ. ਓ.-ਨਾਗਰਿਕ) ਅਸੰਧ, ਸਵਪਨਿਲ ਰਵਿੰਦਰ ਪਾਟਿਲ ਨੂੰ ਐੱਸ. ਡੀ. ਓ. ਪਾਨੀਪਤ ਅਤੇ ਡਾ. ਵੈਸ਼ਾਲੀ ਸ਼ਰਮਾ ਨੂੰ ਐੱਸ. ਡੀ. ਓ. (ਨਾਗਰਿਕ) ਨਾਰਾਇਣਗੜ੍ਹ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ ਐੱਚ. ਸੀ. ਐੱਸ. ਅਧਿਕਾਰੀ ਕਮਲੇਸ਼ ਭਾਦੁ ਨੂੰ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਵਿਸ਼ੇਸ਼ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਹੈ। 


Tanu

Content Editor

Related News