ਤੇਜ਼ ਰਫ਼ਤਾਰ ਕਾਰ ਨਾਲ ਵਾਪਰਿਆ ਹਾਦਸਾ, ਕਾਲਜ ਦੇ 7 ਵਿਦਿਆਰਥੀਆਂ ਦੀ ਦਰਦਨਾਕ ਮੌਤ
Monday, May 29, 2023 - 10:19 AM (IST)
ਗੁਹਾਟੀ (ਏਜੰਸੀ)- ਆਸਾਮ 'ਚ ਗੁਹਾਟੀ ਦੇ ਜਲੁਕਬਾੜੀ ਇਲਾਕੇ 'ਚ ਐਤਵਾਰ ਦੇਰ ਰਾਤ ਸੜਕ ਹਾਦਸੇ 'ਚ ਘੱਟੋ-ਘੱਟ 7 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਅਜਾਰਾ ਖੇਤਰ ਤੋਂ ਆ ਰਿਹਾ ਇਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨੂੰ ਪਾਰ ਕਰ ਕੇ ਦੂਜੀ ਲੇਨ 'ਚ ਇਕ ਮਾਲਵਾਹਕ ਵਾਹਨ ਨਾਲ ਜਾ ਟਕਰਾਈ। ਕਾਰ ਸਵਾਰ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਮਾਲਵਾਹਕ ਟਰੱਕ 'ਚ ਸਵਾਰ 3 ਲੋਕਾਂ ਸਮੇਤ 6 ਹੋਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : 10 ਸਾਲਾ ਬੱਚੇ ਨੇ 3 ਸਾਲ ਦੀ ਬੱਚੀ ਨਾਲ ਕੀਤੀ ਰੇਪ ਦੀ ਕੋਸ਼ਿਸ਼, ਮਾਸੂਮ ਦੀ ਹੋਈ ਮੌਤ
ਮ੍ਰਿਤਕ ਆਸਾਮ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਸਨ, ਪੁਲਸ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੰਯੁਕਤ ਪੁਲਸ ਕਮਿਸ਼ਨਰ, ਗੁਹਾਟੀ, ਥੁਬੇ ਪ੍ਰਤੀਕ ਵਿਜੇ ਕੁਮਾਰ ਨੇ ਦੱਸਿਆ ਸੀ ਕਿ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ। ਥੁਬੇ ਪ੍ਰਤੀਕ ਵਿਜੇ ਕੁਮਾਰ ਨੇ ਕਿਹਾ,''ਸ਼ੁਰੂਆਤੀ ਜਾਂਚ ਅਨੁਸਾਰ, ਅਸੀਂ ਪਾਇਆ ਹੈ ਕਿ ਮ੍ਰਿਤਕ ਵਿਦਿਆਰਥੀ ਹਨ। ਘਟਨਾ ਜਲੁਕਬਾੜੀ ਇਲਾਕੇ 'ਚ ਹੋਈ।''
ਇਹ ਵੀ ਪੜ੍ਹੋ : ਪਹਿਲਾਂ ਪਤਨੀ ਨੂੰ ਘਰੋਂ ਕੱਢਿਆ, ਫਿਰ ਕਲਯੁੱਗੀ ਪਿਓ ਨੇ ਡੇਢ ਸਾਲਾ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ