ਤਾਮਿਲਨਾਡੂ ’ਚ ਬੈਂਗਲੁਰੂ ਜਾ ਰਹੀ ਟ੍ਰੇਨ ਪੱਟੜੀ ਤੋਂ ਲੱਥੀ

Saturday, Nov 13, 2021 - 11:33 AM (IST)

ਤਾਮਿਲਨਾਡੂ ’ਚ ਬੈਂਗਲੁਰੂ ਜਾ ਰਹੀ ਟ੍ਰੇਨ ਪੱਟੜੀ ਤੋਂ ਲੱਥੀ

ਧਰਮਪੁਰੀ,(ਭਾਸ਼ਾ)– ਤਾਮਿਲਨਾਡੂ ਵਿਚ ਬੈਂਗਲੁਰੂ ਜਾ ਰਹੀ ਇਕ ਟ੍ਰੇਨ ਦੇ 7 ਡੱਬੇ ਧਰਮਪੁਰੀ ਨੇੜੇ ਸ਼ੁੱਕਰਵਾਰ ਨੂੰ ਪੱਟੜੀ ਤੋਂ ਉਤਰ ਗਏ। ਦੱਖਣੀ ਰੇਲਵੇ ਨੇ ਦੱਸਿਆ ਕਿ ਟ੍ਰੇਨ ’ਤੇ ਪੱਥਰ ਡਿੱਗਣ ਨਾਲ ਇਹ ਹਾਦਸਾ ਹੋਇਆ ਅਤੇ ਸਾਰੇ 2348 ਯਾਤਰੀ ਸੁਰੱਖਿਅਤ ਹਨ ਅਤੇ ਕੋਈ ਜ਼ਖਮੀ ਨਹੀਂ ਹੋਇਆ। ਕੰਨੂਰ-ਬੈਂਗਲੁਰੂ ਐਕਸਪ੍ਰੈੱਸ, ਕੇਰਲ ਦੇ ਕੰਨੂਰ ਤੋਂ ਵੀਰਵਾਰ ਸ਼ਾਮ 6.05 ਵਜੇ ਰਵਾਨਾ ਹੋਈ ਸੀ।

ਬੈਂਗਲੁਰੂ ਮੰਡਲ ਦੇ (ਬੈਂਗਲੁਰੂ-ਸਲੇਮ ਸੈਕਸ਼ਨ) ਟੋਪਰੂ ਸਿਵਾਦੀ ’ਤੇ ਇਹ ਹਾਦਸਾ ਹੋਇਆ। ਡਵੀਜ਼ਨਲ ਰੇਲਵੇ ਮੈਨੇਜਰ (ਡੀ. ਆਰ. ਐੱਮ.), ਬੈਂਗਲੁਰੂ ਸ਼ਿਅਾਮ ਸਿੰਘ ਸਮੇਤ ਅਧਿਕਾਰੀਆਂ ਦਾ ਇਕ ਟੀਮ ਇਕ ਡਾਕਟਰ ਦੇ ਨਾਲ ਫੌਰੀ ਘਟਨਾ ਵਾਲੀ ਜਗ੍ਹਾ ’ਤੇ ਪੁੱਜੀ। ਟੀਮ ਦੇ ਨਾਲ ਹਾਦਸਾ ਰਾਹਤ ਟ੍ਰੇਨ (ਏ. ਆਰ. ਟੀ.) ਅਤੇ ਮੈਡੀਕਲ ਉਪਕਰਣ ਵੈਨ ਵੀ ਮੌਕੇ ’ਤੇ ਪੁੱਜੀ। ਡੀ. ਐੱਮ. ਆਰ., ਸਲੇਮ ਦੀ ਅਗਵਾਈ ਵਿਚ ਇਕ ਹੋਰ ਟੀਮ ਇਰੋਡ ਤੋਂ ਏ. ਆਰ. ਟੀ. ਦੇ ਨਾਲ ਪੁੱਜੀ।


author

Rakesh

Content Editor

Related News