ਦਿੱਲੀ ਮੈਟਰੋ ਦੀ ਬਲੂ ਲਾਈਨ ਦਾ ਸਿਗਨਲ ਫੈਲ, ਹਜ਼ਾਰਾਂ ਯਾਤਰੀ ਪ੍ਰੇਸ਼ਾਨ

12/05/2018 11:32:10 PM

ਨਵੀਂ ਦਿੱਲੀ— ਬੁੱਧਵਾਰ ਨੂੰ ਦਿੱਲੀ ਮੈਟਰੋ ਦੀ ਬਲੂ ਲਾਈਨ 'ਚ ਤਕਨੀਕੀ ਖਰਾਬੀ ਆਉਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਡੀਆ ਰਿਪੋਰਟ ਮੁਤਾਬਕ ਬਲੂ ਲਾਈਨ 'ਤੇ ਚੱਲ ਰਹੀਆਂ ਟਰੇਨਾਂ ਦਾ ਕੰਟਰੋਲ ਕੇਂਦਰ ਨਾਲ ਸੰਪਰਕ ਟੂਟ ਗਿਆ। ਜਿਸ ਕਾਰਨ ਪੂਰੀ ਲਾਈਨ 'ਤੇ ਟਰੇਨਾਂ ਦਾ ਵਿਊ ਪ੍ਰਭਾਵਿਤ ਹੋ ਗਿਆ। ਜਾਣਕਾਰੀ ਮੁਤਾਬਕ ਗਾਜ਼ੀਆਬਾਦ ਤੇ ਨੋਇਡਾ ਨੂੰ ਵੈਸਟ ਦਿੱਲੀ ਦੇ ਦਵਾਰਕਾ ਨਾਲ ਜੋੜਨ ਵਾਲੀ ਲਾਈਨ 'ਚ ਪਹਿਲਾਂ ਤਾਂ ਕਰੋਲ ਬਾਗ ਤੇ ਦਵਾਰਕਾ ਸੈਕਸ਼ਨ ਵਿਚਾਲੇ ਫਿਰ ਦੁਪਹਿਰ ਤਿੰਨ ਵਜੇ ਪੂਰੀ ਲਾਈਨ 'ਤੇ ਸਿਗਨਲ ਫੇਲ ਹੋ ਗਿਆ।
ਆਪਰੇਸ਼ਨ ਕੰਟਰੋਲ ਸੈਂਟਰ 'ਚ ਬਲੂ ਲਾਈਨ 'ਤੇ ਸਿਗਨਲ ਤੇ ਆਟੋਮੈਟਿਕ ਟਰੇਨ ਕੰਟਰੋਲ ਸਿਸਟਮ ਦਾ ਵਿਊ ਤੇ ਕੰਟਰੋਲ ਕਰੋਲ ਬਾਗ ਤੇ ਦਵਾਰਕਾ ਸੈਕਸ਼ਨ ਵਿਚਾਲੇ ਬੁੱਧਵਾਰ ਨੂੰ ਖੋ ਗਿਆ ਸੀ। ਨਤੀਜੇ ਵਜੋਂ ਟਰੇਨਾਂ ਨੂੰ ਸਥਾਨਕ ਰੂਪ ਨਾਲ ਕੰਟਰੋਲ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਟਰੇਨਾਂ ਦਾ ਕੰਟਰੋਲ ਪੂਰੀ ਤਰ੍ਹਾਂ ਫੈਲ ਹੋ ਗਿਆ।

ਸਟੇਸ਼ਨ ਦੇ ਬਾਹਰ ਲੱਗੀ ਭੀੜ੍ਹ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ, 'ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਬਲੂ ਲਾਈਨ ਦਾ ਵਿਊ ਤੇ ਕੰਟਰੋਲ ਖੋ ਗਿਆ ਸੀ। ਇਸ ਦੌਰਾਨ ਟਰੇਨਾਂ ਕਈ ਘੰਟੇ ਇਕ ਹੀ ਸਟੇਸ਼ਨ 'ਤੇ ਖੜ੍ਹੀਆਂ ਰਹੀਆਂ। ਇਕ ਤੋਂ ਦੂਜੇ ਸਟੇਸ਼ਨ ਤਕ ਜਾਣ ਲਈ ਵੀ 15-20 ਦਾ ਸਮਾਂ ਲੱਗ ਰਿਹਾ ਸੀ। ਉਥੇ ਹੀ ਬਲੂ ਲਾਈਨ 'ਤੇ ਪੈਣ ਵਾਲੇ ਸਟੇਸ਼ਨਾਂ ਬਾਹਰ ਵੀ ਲੋਕਾਂ ਦੀ ਭੀੜ੍ਹ ਇਕੱਠੀ ਹੋ ਗਈ।


Inder Prajapati

Content Editor

Related News