ਕੋਵੈਕਸੀਨ ’ਚ ਇਸਤੇਮਾਲ ਹੋਇਆ ਗਊ ਦੇ ਨਵਜੰਮੇ ਵੱਛੇ ਦਾ ਸੀਰਮ! ਕੇਂਦਰ ਸਰਕਾਰ ਨੇ ਦੱਸੀ ਪੂਰੀ ਸੱਚਾਈ

Wednesday, Jun 16, 2021 - 04:19 PM (IST)

ਨਵੀਂ ਦਿੱਲੀ— ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸੋਸ਼ਲ ਮੀਡੀਆ ਦੀਆਂ ਕੁਝ ਪੋਸਟਾਂ ’ਚ ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਕਿ ਦੇਸ਼ ’ਚ ਬਣੀ ਕੋਵੈਕਸੀਨ ਵਿਚ ਨਵਜੰਮੇ ਵੱਛੇ ਦਾ ਸੀਰਮ ਹੈ। ਮੰਤਰਾਲਾ ਨੇ ਸਾਫ਼ ਕੀਤਾ ਕਿ ਨਵਜੰਮੇ ਵੱਛੇ ਦੇ ਸੀਰਮ ਦਾ ਇਸਤੇਮਾਲ ਸਿਰਫ ਵੇਰੋ ਸੈੱਲ ਤਿਆਰ ਕਰਨ ਅਤੇ ਉਨ੍ਹਾਂ ਦੇ ਵਿਕਾਸ ਲਈ ਕੀਤਾ ਜਾਂਦਾ ਹੈ। ਗਊ ਅਤੇ ਹੋਰ ਪਸ਼ੂਆਂ ਤੋਂ ਮਿਲਣ ਵਾਲਾ ਸੀਰਮ ਇਕ ਮਿਆਰੀ ਸੰਘਟਕ ਹੈ, ਜਿਸ ਦਾ ਇਸਤੇਮਾਲ ਪੂਰੀ ਦੁਨੀਆ ’ਚ ਵੇਰੋ ਸੈੱਲਾਂ ਦੇ ਵਿਕਾਸ ਲਈ ਤਿਆਰ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ: ਕੋਵਿਡ-19 ਦਾ ‘ਡੈਲਟਾ ਵੈਰੀਐਂਟ’ ਹੁਣ ਦੁਨੀਆ ਭਰ ’ਚ ਮਚਾ ਰਿਹੈ ਤਬਾਹੀ

ਵੇਰੋ ਸੈੱਲ ਦਾ ਇਸਤੇਮਾਲ ਅਜਿਹੇ ਸੈੱਲ ਬਣਾਉਣ ਲਈ ਕੀਤਾ ਜਾਂਦਾ ਹੈ, ਜੋ ਟੀਕਾ ਉਤਪਾਦਨ ’ਚ ਮਦਦਗਾਰ ਹੁੰਦੀ ਹੈ। ਪੋਲੀਓ, ਰੈਬੀਜ਼ ਅਤੇ ਇਨਫਲੂਏਂਜਾ ਦੇ ਟੀਕੇ ਬਣਾਉਣ ਲਈ ਇਸ ਤਕਨੀਕ ਦਾ ਦਹਾਕਿਆਂ ਤੋਂ ਇਸਤੇਮਾਲ ਹੁੰਦਾ ਆ ਰਿਹਾ ਹੈ। ਮੰਤਰਾਲਾ ਨੇ ਕਿਹਾ ਕਿ ਵੇਰੋ ਸੈੱਲਾਂ ਦੇ ਵਿਕਸਿਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਾਣੀ ਅਤੇ ਰਸਾਇਣਾਂ ਤੋਂ ਚੰਗੀ ਤਰ੍ਹਾਂ ਨਾਲ ਕਈ ਵਾਰ ਸਾਫ਼ ਕੀਤਾ ਜਾਂਦਾ ਹੈ, ਜਿਸ ਨਾਲ ਇਹ ਨਵਜੰਮੇ ਵੱਛੇ ਦੇ ਸੀਰਮ ਤੋਂ ਮੁਕਤ ਹੋ ਜਾਂਦੇ ਹਨ। ਇਸ ਤੋਂ ਬਾਅਦ ਵੇਰੋ ਸੈੱਲਾਂ ਨੂੰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਕੀਤਾ ਜਾਂਦਾ ਹੈ, ਤਾਂ ਕਿ ਵਾਇਰਸ ਵਿਕਸਿਤ ਹੋ ਸਕੇ।

ਇਹ ਵੀ ਪੜ੍ਹੋ: ਕੇਂਦਰ ਨੂੰ 150 ਰੁਪਏ ਪ੍ਰਤੀ ਖੁਰਾਕ ਕੋਵੈਕਸੀਨ ਦੀ ਸਪਲਾਈ ਨੂੰ ਭਾਰਤ ਬਾਇਓਟੈੱਕ ਨੇ ਦੱਸਿਆ ਗੈਰ ਕਿਫ਼ਾਇਤੀ

ਇਸ ਪ੍ਰਕਿਰਿਆ ਵਿਚ ਵੇਰੋ ਸੈੱਲ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਜਾਂਦੇ ਹਨ। ਇਸ ਤੋਂ ਬਾਅਦ ਵਿਕਸਿਤ ਵਾਇਰਸ ਨੂੰ ਨਸ਼ਟ ਅਤੇ ਸਾਫ਼ ਕੀਤਾ ਜਾਂਦਾ ਹੈ। ਨਸ਼ਟ ਕੀਤੇ ਗਏ ਵਾਇਰਸ ਦਾ ਇਸਤੇਮਾਲ ਟੀਕਾ ਬਣਾਉਣ ਲਈ ਕੀਤਾ ਜਾਂਦਾ ਹੈ। ਬਿਆਨ ਮੁਤਾਬਕ ਅੰਤਿਮ ਰੂਪ ਵਿਚ ਟੀਕਾ ਬਣਾਉਣ  ਕੋਵੈਕਸੀਨ ਵਿਚ ਨਵਜੰਮੇ ਵੱਛੇ ਦਾ ਸੀਰਮ ਬਿਲਕੁੱਲ ਇਸਤੇਮਾਲ ਨਹੀਂ ਹੁੰਦਾ ਹੈ ਨਾ ਹੀ ਇਹ ਸੀਰਮ ਟੀਕੇ ਦੇ ਉਤਪਾਦ ਦਾ ਇਕ ਹਿੱਸਾ ਹੈ।

ਇਹ ਵੀ ਪੜ੍ਹੋ: ਦੇਸ਼ ’ਚ ਕੋਵਿਡ ਵੈਕਸੀਨ ਨਾਲ ਮੌਤ ਦੇ ਪਹਿਲੇ ਮਾਮਲੇ ਦੀ ਪੁਸ਼ਟੀ


Tanu

Content Editor

Related News