ਜੰਮੂ-ਕਸ਼ਮੀਰ : ਵੱਖਵਾਦੀਆਂ ਨੇ 12 ਅਗਸਤ ਨੂੰ ਬੰਦ ਦਾ ਦਿੱਤਾ ਸੱਦਾ
Tuesday, Aug 08, 2017 - 03:07 AM (IST)

ਸ਼੍ਰੀਨਗਰ— ਕਸ਼ਮੀਰ 'ਚ ਵੱਖਵਾਦੀਆਂ ਨੇ ਸੰਵਿਧਾਨ ਦੀ ਧਾਰਾ 35ਏ ਨੂੰ ਰੱਦ ਕਰਨ ਦੀ ਕਥਿਤ ਕੋਸ਼ਿਸ਼ ਅਤੇ ਹੋਰ ਮੁੱਦਿਆਂ ਦੇ ਵਿਰੋਧ 'ਚ 12 ਅਗਸਤ ਨੂੰ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਵੱਖਵਾਦੀ ਨੇਤਾਵਾਂ ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਈਜ਼ ਉਮਰ ਫਾਰੂਕ ਅਤੇ ਜੇ.ਕੇ.ਐੱਲ.ਐੱਫ. ਪ੍ਰਮੁੱਖ ਯਾਸਿਨ ਮਲਿਕ ਨੇ ਇਕ ਸੰਯੁਕਤ ਬਿਆਨ 'ਚ ਲੋਕਾਂ ਤੋਂ ਸ਼ਨੀਵਾਰ 12 ਅਗਸਤ ਨੂੰ ਬੰਦ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਧਾਰਾ 35ਏ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਬਿਆਨ 'ਚ ਕਿਹਾ ਗਿਆ ਕਿ ਜੇਕਰ ਇਨ੍ਹਾਂ ਯੋਜਨਾਵਾਂ ਨੂੰ ਨਹੀਂ ਰੋਕਿਆ ਗਿਆ ਤਾਂ ਅਸੀ ਲੋਕਾਂ ਨੂੰ ਬਾਹਰ ਆਉਣ ਅਤੇ ਅੰਦੋਲਨ ਸ਼ੁਰੂ ਕਰਨ ਦੀ ਅਪੀਲ ਕਰਾਂਗੇ। ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਸੂਬੇ 'ਚ ਉਤਪੀੜਨ ਕੀਤਾ ਰਿਹਾ ਹੈ।