ਬੇਰਹਿਮੀ ਨਾਲ ਮਾਰੀ ਪਤਨੀ, ਨਦੀ ''ਚ ਸੁੱਟਿਆ ਸਿਰ, ਕਿਹਾ- ਫਿਲਮਾਂ ਦੇਖ ਆਇਆ ਆਈਡੀਆ

Wednesday, Aug 28, 2024 - 10:08 PM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ 'ਚ ਇਕ ਔਰਤ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਵੱਖ-ਵੱਖ ਥਾਵਾਂ 'ਤੇ ਸੁੱਟਣ ਦੇ ਦੋਸ਼ 'ਚ ਉਸ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਸ ਘਟਨਾ ਵਿਚ ਔਰਤ ਦੀ ਲਾਸ਼ ਨੂੰ ਕੱਟਣ ਲਈ ਵਰਤੀ ਗਈ ਇਲੈਕਟ੍ਰਾਨਿਕ ਕਟਰ ਮਸ਼ੀਨ ਵੀ ਬਰਾਮਦ ਕਰ ਲਈ ਹੈ। ਐੱਸਪੀ ਵਿਕਾਸ ਕੁਮਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਣੀ ਬਾਜ਼ਾਰ ਦੇ ਰਹਿਣ ਵਾਲੇ ਸ਼ੰਕਰ ਦਿਆਲ ਗੁਪਤਾ (45) ਦਾ ਆਪਣੀ ਪਤਨੀ ਗੁਡੀਆ ਪਾਂਡੇ ਉਰਫ ਨੀਤੂ ਪਾਂਡੇ (41) ਨਾਲ ਪੈਸਿਆਂ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਸੀ।

ਗੜਾਸੇ ਨਾਲ ਵੱਢਿਆ ਗਲਾ, ਫਿਰ ਕਟਰ ਮਸ਼ੀਨ ਨਾਲ ਕੀਤੇ ਟੁਕੜੇ
ਉਨ੍ਹਾਂ ਅਨੁਸਾਰ ਬੀਤੀ 30 ਜੁਲਾਈ ਨੂੰ ਪਤੀ-ਪਤਨੀ ਵਿਚਾਲੇ ਪੈਸਿਆਂ ਨੂੰ ਲੈ ਕੇ ਇਕ ਹੋਰ ਝਗੜਾ ਹੋ ਗਿਆ ਸੀ, ਜਿਸ ਕਾਰਨ ਗੁੱਸੇ 'ਚ ਆ ਕੇ ਗੁਪਤਾ ਨੇ 1 ਅਗਸਤ ਨੂੰ ਆਪਣੇ ਘਰ 'ਚ ਗੜਾਸੇ ਨਾਲ ਗਲਾ ਵੱਢ ਕੇ ਨੀਤੂ ਦਾ ਕਤਲ ਕਰ ਦਿੱਤਾ ਅਤੇ 3 ਅਗਸਤ ਨੂੰ ਨੀਤੂ ਦਾ ਸਿਰ ਤੇ ਹੱਥ ਅਯੁੱਧਿਆ ਦੀ ਸਰਯੂ ਨਦੀ ਵਿੱਚ ਸੁੱਟ ਦਿੱਤੇ। ਉਸ ਨੇ ਦੱਸਿਆ ਕਿ ਸਰੀਰ ਦੇ ਬਾਕੀ ਹਿੱਸਿਆਂ ਨੂੰ ਕੱਟਣ ਲਈ ਉਸ ਨੇ ਬਜ਼ਾਰ ਤੋਂ ਲੋਹੇ ਦਾ ਆਰਾ ਅਤੇ ਇਲੈਕਟ੍ਰਾਨਿਕ ਕਟਰ ਮਸ਼ੀਨ ਖਰੀਦ ਕੇ ਉਸ ਦੀ ਲਾਸ਼ ਨੂੰ ਕਈ ਟੁਕੜਿਆਂ ਵਿਚ ਕੱਟ ਕੇ ਦੋ ਬੋਰੀਆਂ ਵਿਚ ਪਾ ਕੇ ਪਿੰਡ ਬਲਰਾਮਪੁਰ ਦੇ ਅਜਬ ਨਗਰ ਨੇੜੇ ਝਾੜੀਆਂ ਵਿਚ ਸੁੱਟ ਦਿੱਤਾ । 6 ਅਗਸਤ ਨੂੰ ਵਾਪਸ ਗੋਂਡਾ ਚਲਾ ਗਿਆ ਅਤੇ ਅਗਲੇ ਦਿਨ ਉਸ ਨੇ ਅਯੁੱਧਿਆ ਦੇ ਨਵੇਂ ਪੁਲ ਤੋਂ ਸਰੀਰ ਦੇ ਬਾਕੀ ਅੰਗ ਸਰਯੂ ਨਦੀ ਵਿੱਚ ਸੁੱਟ ਦਿੱਤੇ।

300 ਸੀਸੀਟੀਵੀ ਫੁਟੇਜ ਦੇਖੀਆਂ
ਕੁਮਾਰ ਨੇ ਦੱਸਿਆ ਕਿ ਔਰਤ ਦੀ ਲਾਸ਼ ਮਿਲਣ ਤੋਂ ਬਾਅਦ 15 ਜ਼ਿਲ੍ਹਿਆਂ 'ਚ ਦਰਜ 500 ਲਾਪਤਾ ਔਰਤਾਂ ਦੀ ਜਾਂਚ ਕੀਤੀ ਗਈ ਅਤੇ ਕਈ ਜ਼ਿਲ੍ਹਿਆਂ 'ਚੋਂ 300 ਦੇ ਕਰੀਬ ਸੀਸੀਟੀਵੀ ਫੁਟੇਜ ਦੇਖੇ ਗਏ। ਉਨ੍ਹਾਂ ਦੱਸਿਆ ਕਿ ਅਗਰਵਾ ਚੌਰਾਹੇ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ 'ਚ 6 ਅਗਸਤ ਦੀ ਸਵੇਰ ਨੂੰ ਇਕ ਵਿਅਕਤੀ ਨੂੰ ਮੋਟਰਸਾਈਕਲ 'ਤੇ ਚਿੱਟੇ ਰੰਗ ਦੀ ਬੋਰੀ 'ਤੇ ਲਿਜਾਂਦੇ ਹੋਏ ਸ਼ੱਕੀ ਹਾਲਤ 'ਚ ਦੇਖਿਆ ਗਿਆ। ਇਸ ਤੋਂ ਬਾਅਦ ਉਸ ਦੇ ਮੋਟਰਸਾਈਕਲ ਦਾ ਨੰਬਰ ਪਤਾ ਕਰ ਕੇ ਉਸ ਦੀ ਜਾਣਕਾਰੀ ਹਾਸਲ ਕੀਤੀ ਗਈ।

ਐੱਸਪੀ ਨੇ ਦੱਸਿਆ ਕਿ ਜਾਂਚ ਕਰਨ 'ਤੇ ਮੋਟਰਸਾਈਕਲ ਮਾਲਕ ਦੇ ਘਰ ਨੂੰ ਤਾਲਾ ਲੱਗਿਆ ਪਾਇਆ ਗਿਆ ਅਤੇ ਗੁਆਂਢੀਆਂ ਨੇ ਦੱਸਿਆ ਕਿ ਘਰ ਨੂੰ ਕਈ ਦਿਨਾਂ ਤੋਂ ਤਾਲਾ ਲੱਗਿਆ ਹੋਇਆ ਸੀ ਅਤੇ ਘਰ ਦੇ ਅੰਦਰੋਂ ਬਦਬੂ ਆ ਰਹੀ ਸੀ। ਕੁਮਾਰ ਨੇ ਦੱਸਿਆ ਕਿ ਮੋਬਾਇਲ ਸਰਵੀਲੈਂਸ ਟੀਮ ਦੀ ਮਦਦ ਨਾਲ ਦੋਸ਼ੀ ਸ਼ੰਕਰ ਦਿਆਲ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਕਤਲ 'ਚ ਵਰਤਿਆ ਗਿਆ ਗੜਾਸਾ ਅਤੇ ਔਰਤ ਦੀ ਲਾਸ਼ ਦੇ ਟੁਕੜੇ ਕਰਨ 'ਚ ਵਰਤੀ ਗਈ ਇਲੈਕਟ੍ਰਾਨਿਕ ਕਟਰ ਮਸ਼ੀਨ, ਮ੍ਰਿਤਕਾ ਦਾ ਮੋਬਾਇਲ, ਲੋਹੇ ਦੀ ਆਰੀ ਤੇ ਲਾਸ਼ ਦੇ ਟੁਕੜੇ ਸੁੱਟਣ ਲਈ ਵਰਤੀ ਗਈ ਮੋਟਰਸਾਈਕਲ ਨੂੰ ਬਰਾਮਦ ਕਰ ਲਿਆ ਹੈ।

ਲਾਸ਼ ਨੂੰ ਟੁਕੜੇ-ਟੁਕੜੇ ਕਰਕੇ ਵੱਖ-ਵੱਖ ਥਾਵਾਂ 'ਤੇ ਸੁੱਟੇ
ਉਸ ਨੇ ਦੱਸਿਆ ਕਿ ਆਪਣੇ ਜੁਰਮ ਨੂੰ ਛੁਪਾਉਣ ਲਈ ਮੁਲਜ਼ਮਾਂ ਨੇ ਨੀਤੂ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਤੇ ਮੋਬਾਈਲ 'ਤੇ ਬਾਲੀਵੁੱਡ ਫਿਲਮਾਂ ਦੇਖ ਕੇ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ। ਐੱਸਪੀ ਨੇ ਕਿਹਾ ਕਿ ਕਤਲ ਕੀਤੇ ਪਤੀ ਨੂੰ ਸਜ਼ਾ ਦਿਵਾਉਣ ਲਈ ਕੇਸ ਫਾਸਟ ਟਰੈਕ ਅਦਾਲਤ ਵਿੱਚ ਭੇਜਿਆ ਜਾਵੇਗਾ।


Baljit Singh

Content Editor

Related News