10 ਮਿੰਟਾਂ ''ਚ ਮੌਤ ਨੂੰ ਮਾਤ ! ਨਿਹੱਥੇ ਮੁੰਡੇ ਨੇ ਮਾਰ ਸੁੱਟਿਆ ਤੇਂਦੁਆ, ਦਲੇਰੀ ਦੇਖ ਹਰ ਕੋਈ ਕਰ ਰਿਹਾ ਵਾਹ-ਵਾਹ
Wednesday, Mar 11, 2026 - 11:50 AM (IST)
ਸੋਲਨ- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਇਕ 18 ਸਾਲਾ ਨੌਜਵਾਨ ਦੀ ਬਹਾਦਰੀ ਦਾ ਮਾਮਲਾ ਸਾਹਮਣੇ ਆਇਆ ਹੈ। ਅਰਕੀ ਦੇ ਸਰਲੀ ਪਿੰਡ 'ਚ ITI ਦੇ ਦੂਜੇ ਸਾਲ ਦੇ ਵਿਦਿਆਰਥੀ ਪ੍ਰਵੇਸ਼ ਸ਼ਰਮਾ ਨੇ ਨਿਹੱਥੇ ਹੀ ਇਕ ਖੂੰਖਾਰ ਤੇਂਦੁਏ ਦਾ ਮੁਕਾਬਲਾ ਕੀਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੋਮਵਾਰ ਸਵੇਰੇ ਕਰੀਬ 7 ਵਜੇ ਜਦੋਂ ਪ੍ਰਵੇਸ਼ ਦੁੱਧ ਲੈਣ ਲਈ ਖੇਤਾਂ 'ਚੋਂ ਲੰਘ ਰਿਹਾ ਸੀ, ਤਾਂ ਘਰ ਤੋਂ ਕੁਝ ਹੀ ਦੂਰੀ 'ਤੇ ਘਾਤ ਲਗਾ ਕੇ ਬੈਠੇ ਤੇਂਦੁਏ ਨੇ ਉਸ 'ਤੇ ਹਮਲਾ ਕਰ ਦਿੱਤਾ। ਤੇਂਦੁਏ ਨੇ ਪ੍ਰਵੇਸ਼ ਦੀ ਗਰਦਨ ਫੜਨ ਦੀ ਕੋਸ਼ਿਸ਼ ਕੀਤੀ, ਪਰ ਨੌਜਵਾਨ ਨੇ ਹਿੰਮਤ ਨਹੀਂ ਹਾਰੀ। ਪ੍ਰਵੇਸ਼ ਨੇ ਆਪਣੇ ਨੰਗੇ ਹੱਥਾਂ ਨਾਲ ਤੇਂਦੁਏ ਦੇ ਜਬਾੜਿਆਂ ਨੂੰ ਫੜ ਲਿਆ ਅਤੇ ਨੇੜੇ ਪਏ ਪੱਥਰਾਂ ਨਾਲ ਉਸ ਦੇ ਜਬਾੜੇ ਅਤੇ ਪੰਜਿਆਂ 'ਤੇ ਲਗਾਤਾਰ ਵਾਰ ਕੀਤੇ।
ਪ੍ਰਵੇਸ਼ ਮੁਤਾਬਕ ਇਹ ਸੰਘਰਸ਼ ਕਰੀਬ 10 ਮਿੰਟ ਤੱਕ ਚੱਲਿਆ। ਉਹ ਮਦਦ ਲਈ ਚੀਕਦਾ ਰਿਹਾ ਅਤੇ ਨਾਲ ਹੀ ਤੇਂਦੁਏ ਦਾ ਮੁਕਾਬਲਾ ਕਰਦਾ ਰਿਹਾ। ਅਖੀਰ ਤੇਂਦੁਆ ਦਮ ਤੋੜ ਗਿਆ। ਇਸ ਹਮਲੇ 'ਚ ਪ੍ਰਵੇਸ਼ ਦੇ ਹੱਥਾਂ, ਮੋਢਿਆਂ, ਲੱਤਾਂ ਅਤੇ ਚਿਹਰੇ 'ਤੇ ਕਾਫੀ ਸੱਟਾਂ ਲੱਗੀਆਂ ਹਨ। ਉਸ ਨੂੰ ਤੁਰੰਤ ਅਰਕੀ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਨੌਜਵਾਨ ਦੀ ਬਹਾਦਰੀ ਨੂੰ ਦੇਖਦੇ ਹੋਏ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ 5,000 ਰੁਪਏ ਦੀ ਫੌਰੀ ਰਾਹਤ ਰਾਸ਼ੀ ਦਿੱਤੀ ਹੈ। ਦੱਸ ਦੇਈਏ ਕਿ ਇਸ ਇਲਾਕੇ 'ਚ ਤੇਂਦੁਏ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ 6 ਮਾਰਚ ਨੂੰ ਵੀ ਇਕ ਬਾਈਕ ਸਵਾਰ 'ਤੇ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਿੰਜਰੇ ਲਗਾਉਣ ਦੀ ਮੰਗ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
