ਸ੍ਰਿਸ਼ਟੀ ਨੂੰ ਬਚਾਉਣ ਲਈ ਰੋਬੋਟਿਕ ਮਾਹਰ ਵੀ ਜੁੱਟੇ, 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਹੈ ਢਾਈ ਸਾਲਾ ਬੱਚੀ

06/08/2023 1:48:09 PM

ਸਿਹੋਰ- ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ 'ਚ ਬੋਰਵੈੱਲ 'ਚ ਡਿੱਗੀ ਢਾਈ ਸਾਲ ਦੀ ਬੱਚੀ ਨੂੰ ਬਚਾਉਣ ਲਈ ਜਾਰੀ ਮੁਹਿੰਮ 'ਚ ਤੀਜੇ ਦਿਨ ਵੀਰਵਾਰ ਨੂੰ ਰੋਬੋਟਿਕ ਮਾਹਰਾਂ ਦੀ ਇਕ ਟੀਮ ਸ਼ਾਮਲ ਹੋਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਮੁੰਗਾਵਲੀ ਪਿੰਡ ਦੇ ਇਕ ਖੇਤ 'ਚ 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਬੱਚੀ ਨੂੰ ਬਚਾਉਣ ਲਈ ਵੀਰਵਾਰ ਯਾਨੀ ਕਿ ਅੱਜ ਰੋਬੋਟਿਕ ਮਾਹਰਾਂ ਦੀ ਇਕ ਟੀਮ ਵੀ ਮੁਹਿੰਮ 'ਚ ਸ਼ਾਮਲ ਹੋਈ। ਬਚਾਅ ਮੁਹਿੰਮ ਦਾ ਅੱਜ ਤੀਜਾ ਦਿਨ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਨੂੰ ਬੋਰਵੈੱਲ 'ਚ ਇਕ ਪਾਈਪ ਜ਼ਰੀਏ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਬੋਰਵੈੱਲ 'ਚ ਡਿੱਗੀ ਬੱਚੀ ਨੂੰ ਬਚਾਉਣ ਲਈ ਜੱਦੋ-ਜਹਿਦ ਜਾਰੀ, ਰੈਸਕਿਊ ਲਈ ਬੁਲਾਈ ਗਈ ਆਰਮੀ

PunjabKesari

ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ 'ਚ ਬੀਤ ਚੁੱਕਾ ਹੈ 46 ਘੰਟਿਆਂ ਤੋਂ ਵੱਧ ਸਮਾਂ

ਅਧਿਕਾਰੀਆਂ ਮੁਤਾਬਕ ਘਟਨਾ ਦੇ 46 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਬੱਚੀ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਦਾ ਕੰਮ ਹੋਰ ਵਧੇਰੇ ਮੁਸ਼ਕਲ ਹੋ ਗਿਆ ਹੈ ਕਿਉਂਕਿ ਉਹ 30 ਫੁੱਟ ਤੋਂ ਹੋਰ ਹੇਠਾਂ ਖਿਸਕ ਕੇ ਲੱਗਭਗ 100 ਫੁੱਟ ਦੀ ਡੂੰਘਾਈ 'ਚ ਫਸ ਗਈ। ਅਧਿਕਾਰੀ ਨੇ ਕਿਹਾ ਕਿ ਗੁਜਰਾਤ ਤੋਂ ਤਿੰਨ ਮੈਂਬਰੀ ਰੋਬੋਟ ਬਚਾਅ ਦਲ ਮੁਹਿੰਮ 'ਚ ਸ਼ਾਮਲ ਹੋਣ ਲਈ ਵੀਰਵਾਰ ਸਵੇਰੇ ਘਟਨਾ ਵਾਲੀ ਥਾਂ 'ਤੇ ਪਹੁੰਚਿਆ। ਰੋਬੋਟਿਕ ਟੀਮ ਦੇ ਮੁਖੀ ਮਹੇਸ਼ ਆਰੀਆ ਨੇ ਘਟਨਾ ਵਾਲੀ ਥਾਂ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਜਾਣਕਾਰੀ ਇਕੱਠੀ ਕਰਨ ਲਈ ਇਕ ਰੋਬੋਟ ਨੂੰ ਬੋਰਵੈੱਲ 'ਚ ਉਤਾਰਿਆ ਹੈ ਅਤੇ ਉਸ ਤੋਂ ਪ੍ਰਾਪਤ ਤਸਵੀਰਾਂ ਨੂੰ ਅਸੀਂ ਬੱਚੀ ਦੀ ਸਥਿਤੀ ਜਾਣਨ ਲਈ ਸਕੈਨ ਕਰ ਕੇ ਡਾਟਾ ਨੂੰ ਪ੍ਰੋਸੈੱਸ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਤੈਅ ਕਰਾਂਗੇ ਕਿ ਉਸ ਨੂੰ ਬੋਰਵੈੱਲ ਤੋਂ ਕਿਵੇਂ ਬਚਾਇਆ ਜਾਵੇ।

ਇਹ ਵੀ ਪੜ੍ਹੋ- ਵਿਆਹ ਦੇ 17 ਦਿਨ ਬਾਅਦ ਪਤੀ ਬਣਿਆ ਹੈਵਾਨ, ਅਜਿਹਾ ਕਰੇਗਾ ਹਸ਼ਰ ਪਤਨੀ ਨੇ ਕਦੇ ਸੋਚਿਆ ਨਹੀਂ ਸੀ

PunjabKesari

ਬਚਾਅ ਮੁਹਿੰਮ 'ਚ ਫ਼ੌਜ ਵਿਚ ਜੁੱਟੀ

ਦੱਸਣਯੋਗ ਹੈ ਕਿ ਸ੍ਰਿਸ਼ਟੀ ਨਾਂ ਦੀ ਬੱਚੀ ਮੰਗਲਵਾਰ ਦੁਪਹਿਰ ਕਰੀਬ 1 ਵਜੇ ਬੋਰਵੈੱਲ ਵਿਚ ਡਿੱਗ ਗਈ ਸੀ ਅਤੇ ਉਦੋਂ ਤੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਓਧਰ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਹਾ ਸੀ ਕਿ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸ਼ੁਰੂਆਤ ਵਿਚ ਉਹ ਬੋਰਵੈੱਲ 'ਚ ਕਰੀਬ 30 ਫੁੱਟ ਦੀ ਡੂੰਘਾਈ ਵਿਚ ਫਸੀ ਪਰ ਉਸ ਦੇ ਬਚਾਅ ਮੁਹਿੰਮ 'ਚ ਲੱਗੀਆਂ ਮਸ਼ੀਨਾਂ ਦੇ ਤੇਜ਼ ਕੰਬਣ ਕਾਰਨ ਉਹ 100 ਫੁੱਟ ਹੋਰ ਹੇਠਾਂ ਖਿਸਕ ਗਈ, ਜਿਸ ਨਾਲ ਕੰਮ ਹੋਰ ਮੁਸ਼ਕਲ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੀ ਇਕ ਟੀਮ ਵੀ ਬਚਾਅ ਮੁਹਿੰਮ 'ਚ ਸ਼ਾਮਲ ਹੋ ਗਈ ਹੈ, ਜਦੋਂ ਕਿ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (NDRF) ਅਤੇ ਸਟੇਟ ਡਿਜ਼ਾਸਟਰ ਐਮਰਜੈਂਸੀ ਰਿਸਪਾਂਸ ਫੋਰਸ (SDRF) ਦੀਆਂ ਟੀਮਾਂ ਪਹਿਲਾਂ ਹੀ ਕੰਮ ਜੁੱਟੀਆਂ ਹਨ।

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਜਦੋਂ ਮੁਰਦਾਘਰ 'ਚ ਲਾਸ਼ਾਂ ਦੇ ਢੇਰ 'ਚੋਂ ਜ਼ਿੰਦਾ ਮਿਲਿਆ ਪੁੱਤ, ਪਿਤਾ ਨੇ ਸੁਣਾਈ ਦਰਦ ਭਰੀ ਕਹਾਣੀ

PunjabKesari


Tanu

Content Editor

Related News