ਭਾਰਤੀ ਟੁਕੜੀ ਨੂੰ ਬੈਸਟਿਲ ਡੇਅ ਪਰੇਡ ''ਚ ਹਿੱਸਾ ਲੈਂਦੇ ਦੇਖਣਾ ਸ਼ਾਨਦਾਰ ਸੀ: PM ਮੋਦੀ

Saturday, Jul 15, 2023 - 11:09 AM (IST)

ਭਾਰਤੀ ਟੁਕੜੀ ਨੂੰ ਬੈਸਟਿਲ ਡੇਅ ਪਰੇਡ ''ਚ ਹਿੱਸਾ ਲੈਂਦੇ ਦੇਖਣਾ ਸ਼ਾਨਦਾਰ ਸੀ: PM ਮੋਦੀ

ਪੈਰਿਸ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੀ ਫਰਾਂਸ ਫੇਰੀ ਨੂੰ 'ਯਾਦਗਾਰ' ਕਰਾਰ ਦਿੱਤਾ ਅਤੇ ਕਿਹਾ ਕਿ ਬੈਸਟਿਲ ਡੇਅ ਪਰੇਡ 'ਚ ਭਾਰਤੀ ਟੁਕੜੀ ਨੂੰ ਹਿੱਸਾ ਲੈਂਦਿਆਂ ਦੇਖਣਾ ਸ਼ਾਨਦਾਰ ਸੀ। ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸੱਦੇ 'ਤੇ ਫਰਾਂਸ ਦੇ 2 ਦਿਨਾਂ ਅਧਿਕਾਰਤ ਦੌਰੇ 'ਤੇ ਸਨ। ਉਹ ਫਰਾਂਸ ਦੀ ਆਪਣੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਸ਼ਨੀਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਇੱਕ ਦਿਨਾਂ ਦੌਰੇ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ: ਮਰ ਚੁੱਕੈ ਪੁਤਿਨ ਖ਼ਿਲਾਫ਼ ਬਗਾਵਤ ਕਰਨ ਵਾਲਾ ‘ਵੈਗਨਰ ਗਰੁੱਪ’ ਦਾ ਚੀਫ ਪ੍ਰਿਗੋਝਿਨ! ਸਾਬਕਾ ਅਮਰੀਕੀ ਜਨਰਲ ਦਾ ਦਾਅਵਾ

PunjabKesari

ਪਰੇਡ ਦੀਆਂ ਤਸਵੀਰਾਂ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ, 'ਫਰਾਂਸ ਦਾ ਦੌਰਾ ਯਾਦਗਾਰ ਰਿਹਾ। ਇਹ ਇਸ ਗੱਲ ਵਿੱਚ ਵੀ ਖਾਸ ਸੀ ਕਿ ਮੈਨੂੰ ਬੈਸਟਿਲ ਡੇਅ ਪਰੇਡ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਸ ਵਿੱਚ ਹਿੱਸਾ ਲੈਣ ਵਾਲੀ  ਭਾਰਤੀ ਟੁਕੜੀ ਨੂੰ ਦੇਖ ਕੇ ਬਹੁਤ ਚੰਗਾ ਲੱਗਿਆ। ਮੈਂ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਫਰਾਂਸ ਦੇ ਲੋਕਾਂ ਦੀ ਨਿੱਘੀ ਮਹਿਮਾਨਨਿਵਾਜ਼ੀ ਲਈ ਧੰਨਵਾਦ ਪ੍ਰਗਟ ਕਰਦਾ ਹਾਂ। ਭਾਰਤ ਅਤੇ ਫਰਾਂਸ ਦੀ ਦੋਸਤੀ ਅੱਗੇ ਵਧਦੀ ਰਹੇ।'

ਇਹ ਵੀ ਪੜ੍ਹੋ: ਜੈਸ਼ੰਕਰ ਨੇ ਕੈਨੇਡੀਅਨ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ 'ਤੇ ਦਿੱਤਾ ਜ਼ੋਰ

ਭਾਰਤ ਦੀਆਂ ਤਿੰਨੋਂ ਸੈਨਾਵਾਂ ਦੀ ਇਕ ਟੁਕੜੀ ਨੇ ਪਰੇਡ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ, ਫਰਾਂਸੀਸੀ ਲੜਾਕੂ ਜਹਾਜ਼ਾਂ ਦੇ ਨਾਲ ਭਾਰਤੀ ਹਵਾਈ ਸੈਨਾ (IAF) ਦੇ ਰਾਫੇਲ ਲੜਾਕੂ ਜਹਾਜ਼ਾਂ ਨੇ ਵੀ 'ਫਲਾਈਪਾਸਟ' ਵਿੱਚ ਹਿੱਸਾ ਲਿਆ। ਫ੍ਰੈਂਚ ਨੈਸ਼ਨਲ ਡੇਅ ਜਾਂ ਬੈਸਟੀਲ ਡੇਅ ਦਾ ਫਰਾਂਸ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਸਥਾਨ ਹੈ, ਕਿਉਂਕਿ ਇਹ 1789 ਵਿੱਚ ਹੋਈ ਫਰਾਂਸੀਸੀ ਕ੍ਰਾਂਤੀ ਦੌਰਾਨ ਬੈਸਟਿਲ ਜੇਲ੍ਹ 'ਤੇ ਹੋਏ ਹਮਲੇ ਦੀ ਯਾਦ ਦਿਵਾਉਂਦਾ ਹੈ। ਇਸ ਸਮਾਗਮ ਦਾ ਮੁੱਖ ਆਕਰਸ਼ਣ ਬੈਸਟਿਲ ਡੇਅ ਪਰੇਡ ਹੈ।

ਇਹ ਵੀ ਪੜ੍ਹੋ: ਨਾਮੀਂ ਫੁੱਟਬਾਲ ਖਿਡਾਰਨ ਦੀ ਘਰ 'ਚੋਂ ਮਿਲੀ ਲਾਸ਼, ਕੁੱਝ ਦਿਨ ਪਹਿਲਾਂ ਮਨਾਇਆ ਸੀ 20ਵਾਂ ਜਨਮਦਿਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News