ਹੁਣ QR ਕੋਡ ਰਾਹੀਂ ਰੱਖੀ ਜਾਵੇਗੀ ਸੁਰੱਖਿਆ ਸਬੰਧੀ ਜਾਣਕਾਰੀ

01/02/2018 7:50:30 PM

ਨਵੀਂ ਦਿੱਲੀ—ਪੈਸੇਂਜਰ ਸੇਫਟੀ ਲਈ ਇਕ ਹੋਰ ਕਦਮ ਨੂੰ ਵਧਾਉਂਦੇ ਹੋਏ ਦਿੱਲੀ ਸਰਕਾਰ ਹੁਣ ਇਕ ਮੋਬਾਇਲ ਐਪ ਲਿਆਉਣ ਦੀ ਤਿਆਰੀ 'ਚ ਹੈ। ਇਹ ਐਪ ਆਟੋ ਜਾਂ ਕੈਬ ਨੂੰ ਜੀ.ਪੀ.ਐੱਸ. ਦੇ ਜ਼ਰੀਏ ਟਰੈਕ ਕਰੇਗਾ। ਇਸ ਦੇ ਲਈ ਵਾਹਨਾਂ 'ਤੇ QR ਕੋਡ ਲਗਾਇਆ ਜਾਵੇਗਾ। ਇਹ ਕੋਡ ਇਸ ਗੱਲ ਦੀ ਜਾਣਕਾਰੀ ਦੇਵੇਗਾ ਕਿ ਆਟੋ ਜਾਂ ਕੈਬ ਆਪਣੇ ਨਿਰਧਾਰਿਤ ਸਥਾਨ 'ਤੇ ਜਾ ਰਿਹਾ ਹੈ ਜਾਂ ਨਹੀਂ। ਇਹ ਕਦਮ ਦਿੱਲੀ 'ਚ ਔਰਤਾਂ ਨਾਲ ਲਗਾਤਾਰ ਹੁੰਦੇ ਅਪਰਾਧਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਸੂਤਰਾਂ ਮੁਤਾਬਕ ਇਹ ਐਪ ਜਨਵਰੀ ਤਕ ਟਰਾਇਲ ਲਈ ਤਿਆਰ ਕਰ ਲਿਆ ਜਾਵੇਗਾ। ਇਸ ਦੇ ਲਈ ਪਰਿਵਹਨ ਵਿਭਾਗ ਆਪਣੇ ਹੈੱਡਕੁਆਟਰ 'ਚ ਇਕ ਕੰਟਰੋਲ ਰੂਮ ਬਣਾਵੇਗੀ, ਜਿੱਥੋ ਆਣ-ਜਾਣ ਵਾਲੇ ਸਾਰੇ ਆਟੋ ਅਤੇ ਕੈਬ 'ਤੇ ਲੱਗੇ qr ਕੋਡ ਦੇ ਜ਼ਰੀਏ ਉਨ੍ਹਾਂ 'ਤੇ ਨਜ਼ਰ ਰੱਖੀ ਜਾਵੇਗੀ। ਆਟੋ ਅਤੇ ਕੈਬ 'ਤੇ ਲੱਗੇ QR ਕੋਡ ਨੂੰ ਪੈਸੇਂਜਰ ਸਕੈਨ ਕਰਕੇ ਡਰਾਈਵਰ ਦੀ ਪੂਰੀ ਜਾਣਕਾਰੀ ਪਤਾ ਕਰ ਸਕਣਗੇ। ਇਸ ਜਾਣਕਾਰੀ ਨੂੰ ਪੈਸੇਂਜਰਸ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰ ਸਕਣਗੇ। ਕੋਡ ਦੇ ਜ਼ਰੀਏ ਪੈਸੇਂਜਰ ਨੂੰ ਕੈਬ 'ਚ ਇੰਸਟਾਲ ਕੀਤੇ ਗਏ ਜੀ.ਪੀ.ਐੱਸ. ਦੀ ਵੀ ਜਾਣਕਾਰੀ ਮਿਲੇਗੀ।
ਇਕ ਰਿਪੋਰਟ ਮੁਤਾਬਕ ਦਿੱਲੀ 'ਚ ਕਰੀਬ 90,000 ਆਟੋਰਿਕਸ਼ਾ ਅਤੇ 60,000 ਤੋਂ ਜ਼ਿਆਦਾ ਕੈਬ ਚੱਲਦੇ ਹਨ ਪਰ ਜੀ.ਪੀ.ਐੱਸ. ਦੀ ਸੁਵਿਧਾ ਕੁਝ ਹੀ ਵਾਹਨਾਂ 'ਚ ਉਪਲੱਬਧ ਹੈ। ਅਜਿਹੇ 'ਚ ਵਾਹਨਾਂ 'ਚ ਜੀ.ਪੀ.ਐੱਸ. ਇੰਸਟਾਲ ਕਰਨ ਤੋਂ ਬਾਅਦ ਪਰਿਵਹਨ ਵਿਭਾਗ ਕੈਬ ਅਤੇ ਯਾਤਰੀਆਂ 'ਤੇ ਨਜ਼ਰ ਰੱਖੀ ਜਾਵੇਗੀ।


Related News