ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, IED ਤੇ ਵਾਇਰਲੈੱਸ ਸੈੱਟ ਜ਼ਬਤ

Monday, May 05, 2025 - 11:03 AM (IST)

ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, IED ਤੇ ਵਾਇਰਲੈੱਸ ਸੈੱਟ ਜ਼ਬਤ

ਮੇਂਢਰ- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਇਕ ਜੰਗਲਾਤ ਖੇਤਰ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ, ਜਿਸ 'ਚ 5 ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਅਤੇ 2 ਵਾਇਰਲੈੱਸ ਸੈੱਟ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਆਈਈਡੀ, ਜਿਨ੍ਹਾਂ ਦਾ ਭਾਰ ਅੱਧੇ ਤੋਂ 5 ਕਿਲੋਗ੍ਰਾਮ ਵਿਚ ਸੀ, ਨੂੰ ਮੌਕੇ 'ਤੇ ਹੀ ਕੰਟਰੋਲ ਵਿਸਫ਼ੋਟ 'ਚ ਨਸ਼ਟ ਕਰ ਦਿੱਤਾ ਗਿਆ। ਜਿਸ ਨਾਲ ਸਰਹੱਦੀ ਜ਼ਿਲ੍ਹੇ 'ਚ ਵਿਸਫ਼ੋਟ ਕਰਨ ਦੀ ਅੱਤਵਾਦੀਆਂ ਦੀ ਯੋਜਨਾ ਅਸਫ਼ਲ ਹੋ ਗਈ। 

ਇਹ ਵੀ ਪੜ੍ਹੋ : 1,800 ਰੁਪਏ ਬਦਲੇ ਖਾਤੇ 'ਚ ਵਾਪਸ ਆਏ ਇੰਨੇ ਪੈਸੇ ਗਿਣਨਾ ਹੋਇਆ ਮੁਸ਼ਕਲ

ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਸੁਰਨਕੋਟ ਦੇ ਮਰਹੋਟੇ ਇਲਾਕੇ ਦੇ ਸੁਰੰਥਲ 'ਚ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਵਲੋਂ ਸੰਯੁਕਤ ਤਲਾਸ਼ੀ ਮੁਹਿੰਮ ਦੌਰਾਨ ਟਿਕਾਣੇ ਦੇ ਪਰਦਾਫਾਸ਼ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 2 ਆਈਈਡੀ ਸਟੀਲ ਦੀਆਂ ਬਾਲਟੀਆਂ ਦੇ ਅੰਦਰ ਰੱਖੇ ਹੋਏ ਮਿਲੇ, ਜਦੋਂ ਕਿ ਤਿੰਨ ਹੋਰ ਟਿਫਿਨ ਬਾਕਸ 'ਚ ਪੈਕ ਕੀਤੇ ਗਏ ਸਨ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ ਟਿਕਾਣੇ ਤੋਂ 2 ਵਾਇਰਲੈੱਸ ਸੈੱਟ, ਯੂਰੀਆ ਯੁਕਤ 5 ਪੈਕੇਟ, ਇਕ 5 ਲੀਟਰ ਦਾ ਗੈਸ ਸਿਲੰਡਰ, ਇਕ ਦੂਰਬੀਨ, ਤਿੰਨ ਊਨੀ ਟੋਪੀਆਂ, ਤਿੰਨ ਕੰਬਲ ਅਤੇ ਕੁਝ ਪੈਂਟ ਅਤੇ ਭਾਂਡੇ ਬਰਾਮਦ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News