ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਦੇ ਤਿੰਨ ਬੰਕਰ ਕੀਤੇ ਨਸ਼ਟ

Saturday, Sep 07, 2024 - 12:21 PM (IST)

ਇੰਫਾਲ (ਭਾਸ਼ਾ)- ਮਣੀਪੁਰ ਦੇ ਚੁਰਾਚਾਂਦਪੁਰ ਜ਼ਿਲ੍ਹੇ ਵਿਚ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਦੇ ਤਿੰਨ ਬੰਕਰ ਤਬਾਹ ਕਰ ਦਿੱਤੇ। ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਸੁਰੱਖਿਆ ਫ਼ੋਰਸਾਂ ਨੇ ਇਹ ਕਾਰਵਾਈ ਬਿਸ਼ਨੂਪੁਰ 'ਚ ਅੱਤਵਾਦੀਆਂ ਦੇ ਰਾਕੇਟ ਹਮਲੇ 'ਚ ਇਕ ਵਿਅਕਤੀ ਦੇ ਮਾਰੇ ਜਾਣ ਅਤੇ 6 ਹੋਰਾਂ ਦੇ ਜ਼ਖਮੀ ਹੋਣ ਤੋਂ ਬਾਅਦ ਕੀਤੀ। ਬਿਆਨ ਮੁਤਾਬਕ ਇਹ ਮੁਹਿੰਮ ਸ਼ੁੱਕਰਵਾਰ ਨੂੰ ਚੂਰਾਚਾਂਦਪੁਰ ਜ਼ਿਲ੍ਹੇ ਦੇ ਮੁਆਲਸਾਂਗ ਅਤੇ ਲਾਇਕਾ ਮੁਆਲਸੌ ਪਿੰਡ 'ਚ ਮੁਹਿੰਮ ਚਲਾਈ ਗਈ। ਇਸ 'ਚ ਕਿਹਾ ਗਿਆ ਹੈ,''ਅੱਤਵਾਦੀਆਂ ਨੇ ਬਿਸ਼ਨੂਪੁਰ ਜ਼ਿਲ੍ਹੇ 'ਚ ਦੋ ਥਾਵਾਂ 'ਤੇ ਲੰਬੀ ਦੂਰੀ ਦੇ ਰਾਕੇਟ ਦਾਗੇ। ਇਨ੍ਹਾਂ 'ਚੋਂ ਇਕ ਹਮਲਿਆਂ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਹੋਰ ਨਾਗਰਿਕ ਜ਼ਖ਼ਮੀ ਹੋ ਗਏ।" ਬਿਆਨ ਦੇ ਅਨੁਸਾਰ, ਪੁਲਸ ਟੀਮਾਂ ਅਤੇ ਸੁਰੱਖਿਆ ਫ਼ੋਰਸਾਂ ਨੇ ਨੇੜਲੇ ਪਹਾੜੀ ਖੇਤਰਾਂ 'ਚ ਤੀਬਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। 

ਇਸ 'ਚ ਕਿਹਾ ਗਿਆ ਹੈ,''ਚੂਰਾਚਾਂਦਪੁਰ ਦੇ ਮੁਆਲਸਾਂਗ ਪਿੰਡ 'ਚ 2 ਬੰਕਰ ਅਤੇ ਲਾਇਕਾ ਮੁਆਲਸੌ ਪਿੰਡ 'ਚ ਇਕ ਬੰਕਰ ਨਸ਼ਟ ਕਰ ਦਿੱਤਾ ਗਿਾ।'' ਬਿਸ਼ਨੂਪੁਰ ਦੇ ਪੁਲਸ ਸੁਪਰਡੈਂਟ ਸਮੇਤ ਪੁਲਸ ਅਧਿਕਾਰੀ ਖੇਤਰ 'ਚ ਪਹੁੰਚੇ ਤਾਂ ਸ਼ੱਕੀ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਪਰ ਪੁਲਸ ਦਲ ਨੇ ਜਵਾਬੀ ਕਾਰਵਾਈ ਕੀਤੀ ਅਤੇ ਅੱਤਵਾਦੀਆਂ ਦੇ ਹਮਲੇ ਨੂੰ ਅਸਫ਼ਲ ਕਰ ਦਿੱਤਾ। ਬਿਆਨ 'ਚ ਕਿਹਾ ਗਿਆ ਹੈ ਕਿ ਹਵਾਈ ਗਸ਼ਤ ਲਈ ਇਕ ਫ਼ੌਜ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਸੁਰੱਖਿਆ ਬੈਠਕਾਂ ਕੀਤੀਆਂ ਗਈਆਂ। ਇਸ 'ਚ ਕਿਹਾ ਗਿਆ ਹੈ ਕਿ ਅਧਿਕਾਰੀ ਹਾਲਤ 'ਤੇ ਕਰੀਬੀ ਨਜ਼ਰ ਰੱਖ ਰਹੇ ਹਨ ਅਤੇ ਪੁਲਸ ਕਿਸੇ ਵੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News