ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਨਸ਼ਟ ਕੀਤੀਆਂ ਸ਼ੱਕੀ ਵਸਤੂਆਂ

Friday, Oct 13, 2023 - 04:21 PM (IST)

ਸ਼੍ਰੀਨਗਰ (ਵਾਰਤਾ)- ਸੁਰੱਖਿਆ ਫ਼ੋਰਸਾਂ ਨੇ ਸ਼ੁੱਕਰਵਾਰ ਨੂੰ ਉੱਤਰੀ ਕਸ਼ਮੀਰ 'ਚ ਹੰਦਵਾੜਾ-ਬਾਰਾਮੂਲਾ ਹਾਈਵੇਅ 'ਤੇ ਮਿਲੇ ਤਿੰਨ ਸ਼ੱਕੀ ਛੋਟੇ ਗੈਸ ਸਿਲੰਡਰਾਂ ਨੂੰ ਸਫ਼ਲਤਾਪੂਰਵਕ ਨਸ਼ਟ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਰੋਡ ਓਪਨਿੰਗ ਪਾਰਟੀ (ਆਰ.ਓ.ਪੀ.) ਨੇ ਕੁਪਵਾੜਾ ਜ਼ਿਲ੍ਹੇ ਦੇ ਕ੍ਰਾਲਗੁੰਡ ਹੰਦਵਾੜਾ ਦੇ ਗਨਪੋਰਾ ਖੇਤਰ 'ਚ ਸੜਕ ਕਿਨਾਰੇ ਝਾੜੀਆਂ 'ਚ ਲੁਕਾ ਕੇ ਰੱਖੇ ਤਿੰਨ ਸ਼ੱਕੀ ਛੋਟੇ ਗੈਸ ਸਿਲੰਡਰਾਂ ਦਾ ਪਤਾ ਲੱਗਿਆ। ਤਿੰਨੇ ਸ਼ੱਕੀ ਛੋਟੇ ਗੈਸ ਸਿਲੰਡਰ ਉਦੀਪੁਰਾ ਵੱਲ ਜਾਣ ਵਾਲੇ ਗਨਪੋਰਾ ਕਰਾਸਿੰਗ ਤੋਂ ਲਗਭਗ 100 ਮੀਟਰ ਦੀ ਦੂਰੀ 'ਤੇ ਝਾੜੀਆਂ ਵਿਚਕਾਰ ਰੱਖੇ ਹੋਏ ਸਨ।

ਇਹ ਵੀ ਪੜ੍ਹੋ : DGP ਦਿਲਬਾਗ ਸਿੰਘ ਦਾ ਦਾਅਵਾ- ਤਿੰਨ ਦਹਾਕਿਆਂ 'ਚ ਅੱਤਵਾਦ ਹੁਣ ਸਭ ਤੋਂ ਘੱਟ ਪੱਧਰ 'ਤੇ

ਪੁਲਸ ਨੇ ਬਿਆਨ 'ਚ ਕਿਹਾ,''ਸੰਭਾਵਿਤ ਖ਼ਤਰੇ ਨੂੰ ਦੇਖਦੇ ਹੋਏ ਸੁਰੱਖਿਆ ਫ਼ੋਰਸਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਫ਼ੌਜ ਦੀ 30 ਆਰਆਰ ਅਤੇ ਹੰਦਵਾੜਾ ਪੁਲਸ ਦੀ ਸਾਂਝੀ ਟੀਮ ਨੇ ਤਿੰਨੋਂ ਸ਼ੱਕੀ ਸਿਲੰਡਰਾਂ ਨੂੰ ਸੁਰੱਖਿਅਤ ਥਾਂ 'ਤੇ ਲਿਜਾ ਕੇ ਨਸ਼ਟ ਕਰ ਦਿੱਤਾ। ਬਾਅਦ ਵਿਚ ਜਾਂਚ 'ਚ ਸਾਹਮਣੇ ਆਇਆ ਕਿ ਸਿਲੰਡਰ ਵਿਚ ਯੂਰੀਆ, ਇਕ ਗੈਰ-ਘਾਤਕ ਪਦਾਰਥ ਸੀ। ਸਿਲੰਡਰਾਂ ਨੂੰ ਨਸ਼ਟ ਕਰਨ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਪੁਲਸ ਨੇ ਕਿਹਾ ਕਿ ਉਹ ਇਨ੍ਹਾਂ ਸਿਲੰਡਰਾਂ ਨੂੰ ਜਨਤਕ ਖੇਤਰ ਵਿਚ ਝਾੜੀਆਂ ਦੇ ਪਿੱਛੇ ਲੁਕੋ ਕੇ ਰੱਖਣ ਦੇ ਕਾਰਨਾਂ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ,''ਸਥਾਨਕ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਲੇ-ਦੁਆਲੇ ਦੇ ਖੇਤਰ 'ਚ ਸੁਰੱਖਿਆ ਉਪਾਅ ਮਜ਼ਬੂਤ ​​ਕੀਤੇ ਗਏ ਹਨ।'' ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਇਲਾਕੇ ਦੀ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਕਿਸੇ ਵੀ ਸ਼ੱਕੀ ਗਤੀਵਿਧੀਆਂ ਜਾਂ ਵਸਤੂ ਦੀ ਸੂਚਨਾ ਨਜ਼ਦੀਕੀ ਪੁਲਸ ਚੌਕੀ ਨੂੰ ਦੇਣ ਦੀ ਅਪੀਲ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News