ਜੰਮੂ ਕਸ਼ਮੀਰ ''ਚ ਟਲਿਆ ਵੱਡਾ ਹਾਦਸਾ, ਸੁਰੱਖਿਆ ਫ਼ੋਰਸਾਂ ਨੇ ਨਸ਼ਟ ਕੀਤਾ IED

Wednesday, Dec 27, 2023 - 03:31 PM (IST)

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਸ਼ਹਿਰ ਦੇ ਬਾਹਰੀ ਇਲਾਕੇ 'ਚ ਸ਼੍ਰੀਨਗਰ-ਬਾਰਾਮੂਲਾ ਰਾਸ਼ਟਰੀ ਰਾਜਮਾਰਗ 'ਤੇ ਬੁੱਧਵਾਰ ਸਵੇਰੇ ਸੁਰੱਖਿਆ ਫ਼ੋਰਸਾਂ ਨੇ ਇਕ ਸ਼ਕਤੀਸ਼ਾਲੀ ਵਿਸਫ਼ੋਟਕ ਉਪਕਰਣ (ਆਈ.ਈ.ਡੀ.) ਬਰਾਮਦ ਕੀਤਾ ਅਤੇ ਉਸ ਨੂੰ ਨਸ਼ਟ ਕਰ ਕੇ ਇਕ ਵੱਡੇ ਹਾਦਸੇ ਨੂੰ ਟਾਲ ਦਿੱਤਾ। ਫ਼ੌਜ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਲਾਵੇਪੋਰਾ ਸ਼੍ਰੀਨਗਰ 'ਚ ਫ਼ੌਜ ਅਤੇ ਪੁਲਸ ਵਲੋਂ ਸਮੇਂ 'ਤੇ ਆਈ.ਈ.ਡੀ. ਦਾ ਪਤਾ ਲਗਾਉਣ ਦੇ ਕਾਰਨ ਇਕ ਵੱਡੀ ਤ੍ਰਾਸਦੀ ਟਲ ਗਈ। ਆਈ.ਈ.ਡੀ. ਦਾ ਪਤਾ ਅੱਜ ਸਵੇਰੇ ਉਸ ਸਮੇਂ ਲੱਗਾ ਜਦੋਂ ਸ਼੍ਰੀਨਗਰ ਸੰਘਣੀ ਧੁੰਦ ਦੀ ਚਾਦਰ 'ਚ ਡੁੱਬਿਆ ਹੋਇਆ ਸੀ।

ਇਹ ਵੀ ਪੜ੍ਹੋ : Year Ender 2023 : ਜਾਣੋ ਸੁਪਰੀਮ ਕੋਰਟ ਦੇ ਉਹ ਵੱਡੇ ਫ਼ੈਸਲੇ, ਜਿਨ੍ਹਾਂ 'ਤੇ ਰਹੀਆਂ ਪੂਰੇ ਦੇਸ਼ ਦੀਆਂ ਨਜ਼ਰਾਂ

ਫ਼ੌਜ ਦੇ ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਚਿਨਾਰ ਵਾਰੀਅਰਜ਼ ਅਤੇ ਜੰਮੂ ਕਸ਼ਮੀਰ ਪੁਲਸ ਨੇ ਅੱਜ ਸ਼੍ਰੀਨਗਰ-ਬਾਰਾਮੂਲਾ ਰਾਜਮਾਰਗ 'ਤੇ ਲਾਵੇਪੋਰਾ 'ਚ ਇਕ ਆਈ.ਈ.ਡੀ. ਨੂੰ ਬਰਾਮਦ ਕਰ ਕੇ ਉਸ ਨੂੰ ਨਸ਼ਟ ਕਰਦੇ ਹੋਏ ਇਕ ਵੱਡੀ ਅੱਤਵਾਦੀ ਘਟਨਾ ਟਾਲ ਦਿੱਤੀ।'' ਪੋਸਟ 'ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਫ਼ੌਜ ਕਸ਼ਮੀਰ ਨੂੰ ਅੱਤਵਾਦ ਮੁਕਤ ਰੱਖਣ ਦੀ ਆਪਣੀ ਵਚਨਬੱਧਤਾ 'ਤੇ ਦ੍ਰਿੜ ਹੈ। ਆਈ.ਈ.ਡੀ. ਦਾ ਪਤਾ ਲੱਗਣ ਤੋਂ ਬਾਅਦ ਰਾਜਮਾਰਗ 'ਤੇ ਆਵਾਜਾਈ ਕੁਝ ਦੇਰ ਲਈ ਰੋਕ ਦਿੱਤੀ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News