ਪੁੰਛ ’ਚ ਅੱਤਵਾਦੀ ਟਿਕਾਣਾ ਬੇਨਕਾਬ, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ
Monday, Jan 16, 2023 - 10:19 AM (IST)
ਪੁੰਛ (ਧਨੁਜ)- ਸੁਰੱਖਿਆ ਫੋਰਸਾਂ ਨੇ ਜ਼ਿਲ੍ਹੇ ਦੀ ਸੂਰਨਕੋਟ ਤਹਿਸੀਲ ਵਿਚ ਸਥਿਤ ਬਚਿਆਂਵਾਲੀ ਇਲਾਕੇ ਦੇ ਜੰਗਲਾਂ 'ਚ ਐਤਵਾਰ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਦੇ ਟਿਕਾਣੇ ਨੂੰ ਬੇਨਕਾਬ ਕਰ ਕੇ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ।
ਇਕ ਠੋਸ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਫ਼ੋਰਸਾਂ ਨੇ ਸੂਰਨਕੋਟ ਤਹਿਸੀਲ ’ਚ ਪੈਂਦੇ ਪਿੰਡ ਬਚਿਆਂਵਾਲੀ ਇਲਾਕੇ ਨੂੰ ਘੇਰ ਕੇ ਜੰਗਲ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸੁਰੱਖਿਆ ਫੋਰਸਾਂ ਨੂੰ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਲੱਗਾ। ਉੱਥੋਂ 2 ਰਾਈਫਲਾਂ, 3 ਏ. ਕੇ. 47, ਏ. ਕੇ. ਦੇ 3 ਮੈਗਜ਼ੀਨ, ਏ. ਕੇ. ਦੇ 28 ਰਾਉਂਡ ਤੇ 1 ਯੂ.ਬੀ.ਜੀ.ਐਲ. ਬਰਾਮਦ ਹੋਇਆ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।