ਜੰਮੂ ਤੋਂ ਅਮਰਨਾਥ ਯਾਤਰਾ ਲਈ 9000 ਤੋਂ ਵੱਧ ਸ਼ਰਧਾਲੂਆਂ ਦਾ 10ਵਾਂ ਜੱਥਾ ਰਵਾਨਾ
Saturday, Jul 11, 2026 - 10:31 AM (IST)
ਜੰਮੂ : ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ 2,435 ਔਰਤਾਂ ਸਣੇ 9182 ਸ਼ਰਧਾਲੂਆਂ ਦਾ 10ਵਾਂ ਜਥਾ ਸ਼ਨੀਵਾਰ ਨੂੰ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਸਥਿਤ ਪਵਿੱਤਰ ਅਮਰਨਾਥ ਗੁਫਾ ਤੀਰਥ ਸਥਾਨ 'ਤੇ ਦਰਸ਼ਨਾਂ ਅਤੇ ਪੂਜਾ-ਪ੍ਰਾਰਥਨਾ ਕਰਨ ਲਈ ਰਵਾਨਾ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਇਸ ਜੱਥੇ ਵਿੱਚ 256 ਸਾਧੂ, 46 ਸਾਧਵੀਆਂ ਅਤੇ 31 ਬੱਚੇ ਸ਼ਾਮਲ ਸਨ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ਰਧਾਲੂ ਸ਼ਨੀਵਾਰ ਸਵੇਰੇ ਵੱਖ-ਵੱਖ ਕਾਫਲਿਆਂ ਵਿੱਚ ਅਨੰਤਨਾਗ ਦੇ ਨੂਨਵਾਨ-ਪਹਿਲਗਾਮ ਬੇਸ ਕੈਂਪ ਅਤੇ ਗੰਦਰਬਲ ਦੇ ਬਾਲਟਾਲ ਬੇਸ ਕੈਂਪਾਂ ਲਈ ਰਵਾਨਾ ਹੋਏ।
ਪੜ੍ਹੋ ਇਹ ਵੀ - ਕਰੂਰ ਭਾਜੜ ਦੇ ਪੀੜਤ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਵੰਡਦੇ CM ਵਿਜੈ ਦੀਆਂ ਭਰੀਆਂ ਅੱਖਾਂ, ਰੋਂਦਿਆਂ ਦੀ Video viral
ਅਧਿਕਾਰੀਆਂ ਨੇ ਦੱਸਿਆ ਕਿ 5,877 ਸ਼ਰਧਾਲੂ 206 ਵਾਹਨਾਂ ਦੇ ਕਾਫਲੇ ਵਿੱਚ ਪਹਿਲਗਾਮ ਬੇਸ ਕੈਂਪ ਵੱਲ ਜਾ ਰਹੇ ਹਨ, ਜਦੋਂ ਕਿ 3,305 ਸ਼ਰਧਾਲੂ ਬਾਲਟਾਲ ਰਸਤਾ ਚੁਣ ਕੇ 127 ਵਾਹਨਾਂ ਵਿੱਚ ਰਵਾਨਾ ਹੋਏ ਹਨ। ਦੱਖਣੀ ਕਸ਼ਮੀਰ ਵਿੱਚ 3,880 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਦੀ 57 ਦਿਨਾਂ ਦੀ ਸਾਲਾਨਾ ਯਾਤਰਾ 3 ਜੁਲਾਈ ਨੂੰ ਦੋਵਾਂ ਰਸਤਿਆਂ ਤੋਂ ਸ਼ੁਰੂ ਹੋਈ ਸੀ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਨਾਲ ਸਮਾਪਤ ਹੋਵੇਗੀ। ਇਸ ਸਾਲ ਹੁਣ ਤੱਕ ਦੋ ਲੱਖ ਤੋਂ ਵੱਧ ਸ਼ਰਧਾਲੂ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ।
ਪੜ੍ਹੋ ਇਹ ਵੀ - ਫਰਜ਼ੀ ਡਿਗਰੀ ਵਾਲੇ 3000 ਤੋਂ ਵੱਧ ਅਧਿਆਪਕ ਹੋਣਗੇ ਬਰਖ਼ਾਸਤ, ਬਿਹਾਰ ਸਰਕਾਰ ਕਰੇਗੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
