ਨਸ਼ਾ ਮੁਕਤ ਜੰਮੂ ਕਸ਼ਮੀਰ ਮੁਹਿੰਮ ਦੇ 100 ਦਿਨ ਪੂਰੇ, LG ਸਿਨਹਾ ਬੋਲੇ- ਮਿਸ਼ਨ ਅਜੇ ਖਤਮ ਨਹੀਂ ਹੋਇਆ
Wednesday, Jul 22, 2026 - 11:06 AM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਨਸ਼ੀਲੀ ਦਵਾਈਆਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਦੀ ਗੱਲ ਦੋਹਰਾਈ। ਉਨ੍ਹਾਂ ਕਿਹਾ ਕਿ 'ਨਸ਼ੀਲੀ ਦਵਾਈ-ਮੁਕਤ-ਜੰਮੂ ਕਸ਼ਮੀਰ ਮੁਹਿੰਮ' ਦੇ 100 ਦਿਨ ਸਫ਼ਲਤਾਪੂਰਵਕ ਪੂਰੇ ਹੋਣਾ ਇਸ ਸਮੱਸਿਆ ਦੇ ਖ਼ਿਲਾਫ਼ ਇਕ ਲੰਬੀ ਲੜਾਈ ਦੀ ਸਿਰਫ਼ ਸ਼ੁਰੂਆਤ ਹੈ। ਸ਼੍ਰੀ ਸਿਨਹਾ ਨੇ ਮੁਹਿੰਮ ਦੇ 100 ਦਿਨ ਪੂਰੇ ਹੋਣ ਮੌਕੇ ਸਮਾਜ ਕਲਿਆਣ ਵਿਭਾਗ ਵਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਇਸ ਉਪਲੱਬਧੀ ਨੂੰ ਮਹੱਤਵਪੂਰਨ ਤਰੱਕੀ ਦੱਸਿਆ ਅਤੇ ਕਿਹਾ ਕਿ ਇਹ ਮਿਸ਼ਨ ਅਜੇ 'ਪੂਰਾ ਹੋਣ ਤੋਂ ਬਹੁਤ ਦੂਰ' ਹੈ।
ਸਿਨਹਾ ਨੇ ਕਿਹਾ,''ਅਸੀਂ ਉਨ੍ਹਾਂ ਨਸ਼ੀਲੀ ਦਵਾਈਆਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਵਚਨਬੱਧਤ ਹਾਂ, ਜੋ ਸਾਡੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਅਸੀਂ ਗੈਰ-ਕਾਨੂੰਨੀ ਤਸਕਰੀ ਦੇ ਤੰਤਰ ਨੂੰ ਖਤਮ ਕਰਨ, ਜਨ ਜਾਗਰੂਕਤਾ ਵਧਾਉਣ ਅਤੇ ਪ੍ਰਭਾਵਿਤ ਲੋਕਾਂ ਨੂੰ ਸਮਾਜ 'ਚ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਬਿਹਤਰ ਪੁਨਰਵਾਸ ਸਹੂਲਤਾਂ ਦੇਣ ਵਰਗੀਆਂ ਆਪਣੀਆਂ ਮੁੱਖ ਪਹਿਲਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ।'' ਉਪ ਰਾਜਪਾਲ ਨੇ ਕਿਹਾ ਕਿ ਮੁਹਿੰਮ ਦੇ ਸ਼ੁਰੂਆਤੀ 100 ਦਿਨਾਂ ਨੇ ਅੱਗੇ ਦੀ ਕਠਿਨ ਰਾਹ ਲਈ ਨੀਂਹ ਤਿਆਰ ਕੀਤੀ ਹੈ। ਉਨ੍ਹਾਂ ਕਿਹਾ,''ਅੱਗੇ ਦਾ ਰਸਤਾ ਨਿਸ਼ਚਿਤ ਰੂਪ ਨਾਲ ਕਠਿਨ ਹੋਵੇਗਾ ਪਰ ਨਸ਼ੀਲੇ ਪਦਾਰਥਾਂ ਨਾਲ ਜੁੜੇ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਸਾਡਾ ਸੰਕਲਪ ਪਹਿਲਾਂ ਤੋਂ ਕਿਤੇ ਵੱਧ ਮਜ਼ਬੂਤ ਹੈ।''
ਉੱਪ ਰਾਜਪਾਲ ਨੇ ਦੱਸਿਆ ਕਿ ਇਸ 100 ਦਿਨਾਂ ਮੁਹਿੰਮ ਦੌਰਾਨ ਉਨ੍ਹਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹਰ ਇਲਾਕੇ ਦਾ ਦੌਰਾ ਕੀਤਾ ਅਤੇ ਪੈਦਲ ਯਾਤਰਾ ਦੇ ਮਾਧਿਅਮ ਨਾਲ ਸਾਰੇ 20 ਜ਼ਿਲ੍ਹਿਆਂ ਦੇ ਭਾਈਚਾਰਿਆਂ ਨਾਲ ਜੁੜੇ। ਸਿਨਹਾ ਨੇ ਉਨ੍ਹਾਂ ਕਈ ਮਾਤਾ-ਪਿਤਾ ਨੂੰ ਮਿਲਣ ਦਾ ਜ਼ਿਕਰ ਕੀਤਾ, ਜੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਡਰੇ ਹੋਏ ਸਨ। ਉੱਪ ਰਾਜਪਾਲ ਨੇ ਕਿਹਾ,''ਪਰਿਵਾਰਾਂ ਦੇ ਸਭ ਤੋਂ ਮੁਸ਼ਕਲ ਸਮੇਂ 'ਚ ਉਨ੍ਹਾਂ ਨਾਲ ਖੜ੍ਹੇ ਹੋਣ ਨਾਲ ਮੈਨੂੰ ਉਨ੍ਹਾਂ ਦੇ ਦੁੱਖ ਦੀ ਡੂੰਘਾਈ ਨੂੰ ਅਸਲ 'ਚ ਸਮਝਣ ਦਾ ਮੌਕਾ ਮਿਲਿਆ। ਫਿਰ ਵੀ ਉਸ ਦਰਦ ਵਿਚਾਲੇ ਮੈਂ ਇਕ ਅਟੁੱਟ ਉਮੀਦ ਅਤੇ ਸਾਂਝਾ ਵਿਸ਼ਵਾਸ ਦੇਖਿਆ ਕਿ ਸਾਡੇ ਨੌਜਵਾਨ ਨਸ਼ੇ ਦੀ ਆਦਤ ਤੋਂ ਮੁਕਤ ਹੋ ਸਕਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਬਿਹਤਰ ਬਣਾ ਸਕਦੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
