ਮੁੰਬਈ ''ਚ ਸਮੂਹ ਯਾਤਰਾ ''ਤੇ ਰੋਕ ਲਾਉਣ ਲਈ ਧਾਰਾ 144 ਲਾਗੂ
Monday, Mar 16, 2020 - 12:17 AM (IST)

ਮੁੰਬਈ— ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮੁੰਬਈ ਪੁਲਸ ਨੇ ਵਿਦੇਸ਼ੀ ਜਾਂ ਘਰੇਲੂ ਸੈਲਾਨੀ ਸਥਾਨਾਂ 'ਤੇ ਸਮੂਹ ਯਾਤਰਾ ਕਰਵਾਉਣ ਤੋਂ ਟੂਰ ਆਪਰੇਟਰਾਂ ਨੂੰ ਰੋਕਣ ਲਈ ਜ਼ਾਬਤਾ ਫੌਜਦਾਰੀ ਦੀ ਧਾਰਾ 144 ਲਾਗੂ ਕਰ ਦਿੱਤੀ ਹੈ। ਜੇਕਰ ਕੋਈ ਟੂਰ ਆਪਰੇਟਰ ਇਸ ਦੀ ਅਣਗਹਿਲੀ ਕਰਦਾ ਹੋਇਆ ਦੇਖਿਆ ਗਿਆ ਤਾਂ ਉਸ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 188 ਅਧੀਨ ਕਾਰਵਾਈ ਕੀਤੀ ਜਾਵੇਗੀ।