ਕੋਰੋਨਾ ਦੀ ਦੂਜੀ ਲਹਿਰ ਮੱਠੀ ਪਈ ਪਰ ਖ਼ਤਰਾ ਅਜੇ ਟਲਿਆ ਨਹੀਂ, ਪੜ੍ਹੋ ਕੀ ਕਹਿੰਦੇ ਨੇ ਵਿਗਿਆਨੀ

Wednesday, May 12, 2021 - 01:12 PM (IST)

ਨਵੀਂ ਦਿੱਲੀ (ਭਾਸ਼ਾ)— ਉੱਘੇ ਵਾਇਰਲੋਜਿਸਟ ਸ਼ਾਹਿਦ ਜਮੀਲ ਨੇ ਕਿਹਾ ਕਿ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਮੱਠੀ ਹੋਈ ਲੱਗ ਰਹੀ ਹੈ ਪਰ ਇਹ ਪਹਿਲੀ ਲਹਿਰ ਤੋਂ ਜ਼ਿਆਦਾ ਲੰਬੀ ਚੱਲੇਗੀ ਅਤੇ ਜੁਲਾਈ ਤੱਕ ਜਾਰੀ ਰਹਿ ਸਕਦੀ ਹੈ। ਜਮੀਲ ਅਸ਼ੋਕ ਯੂਨੀਵਰਸਿਟੀ ਵਿਚ ਤ੍ਰਿਵੇਦੀ ਸਕੂਲ ਆਫ਼ ਬਾਇਓਸਾਇੰਸ ਦੇ ਡਾਇਰੈਕਟਰ ਹਨ। ਇੰਡੀਅਨ ਐਕਸਪ੍ਰੈੱਸ ਵਲੋਂ ਆਯੋਜਿਤ ਇਕ ਆਨਲਾਈਨ ਪ੍ਰੋਗਰਾਮ ਵਿਚ ਜਮੀਲ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਆਪਣੇ ਸਿਖ਼ਰ ’ਤੇ ਪਹੁੰਚ ਗਈ ਹੈ। ਜਮੀਲ ਨੇ ਕਿਹਾ ਕਿ ਵਾਇਰਸ ਦੇ ਮਾਮਲੇ ਭਾਵੇਂ ਹੀ ਘੱਟ ਹੋ ਗਏ ਹੋਣ ਪਰ ਬਾਅਦ ਦੀ ਸਥਿਤੀ ਵੀ ਆਸਾਨ ਨਹੀਂ ਹੋਣ ਵਾਲੀ। ਇਸ ਦਾ ਅਰਥ ਇਹ ਹੋਇਆ ਕਿ ਮਾਮਲਿਆਂ ਵਿਚ ਕਮੀ ਆਉਣ ਦੇ ਬਾਵਜੂਦ ਸਾਨੂੰ ਰੋਜ਼ਾਨਾ ਵੱਡੀ ਗਿਣਤੀ ਵਿਚ ਵਾਇਰਸ ਨਾਲ ਨਜਿੱਠਣਾ ਹੋਵੇਗਾ। 

ਇਹ ਵੀ ਪੜ੍ਹੋ– WHO ਦਾ ਦਾਅਵਾ: ਭਾਰਤ ’ਚ ਕਹਿਰ ਢਾਹ ਰਿਹਾ ਕੋਰੋਨਾ ਦਾ ‘ਟ੍ਰਿਪਲ ਮਿਊਟੈਂਟ’ ਪੂਰੀ ਦੁਨੀਆ ਲਈ ਖ਼ਤਰਾ

PunjabKesari

ਵਿਗਿਆਨਕ ਮੁਤਾਬਕ ਕੋਵਿਡ-19 ਦੀ ਦੂਜੀ ਲਹਿਰ ਵਿਚ ਮਾਮਲੇ ਪਹਿਲੀ ਲਹਿਰ ਵਾਂਗ ਆਸਾਨੀ ਨਾਲ ਘੱਟ ਨਹੀਂ ਹੋਣਗੇ। ਜਮੀਲ ਨੇ ਦੱਸਿਆ ਕਿ ਪਹਿਲੀ ਲਹਿਰ ਵਿਚ ਅਸੀਂ ਵੇਖਿਆ ਕਿ ਮਾਮਲਿਆਂ ਵਿਚ ਕਮੀ ਆ ਰਹੀ ਸੀ ਪਰ ਯਾਦ ਰੱਖੋ ਕਿ ਇਸ ਸਾਲ ਭਾਰਤ ਵਿਚ ਪੀੜਤ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। 96,000 ਜਾਂ 97,000 ਮਾਮਲਿਆਂ ਦੀ ਥਾਂ ਇਸ ਵਾਰ ਸਾਡੇ ਇੱਥੇ ਇਕ ਦਿਨ ਵਿਚ 4,00,000 ਤੋਂ ਵੱਧ ਮਾਮਲੇ ਆਏ ਹਨ। ਇਸ ਲਈ ਇਸ ਵਿਚ ਲੰਬਾ ਸਮਾਂ ਲੱਗੇਗਾ। 

ਇਹ ਵੀ ਪੜ੍ਹੋ– ਏਮਜ਼ ਦੇ ਡਾਇਰੈਕਟਰ ਨੇ ਕੀਤਾ ਸਾਵਧਾਨ! ਬੋਲੇ- ਹੁਣ ਵੀ ਨਾ ਸੰਭਲੇ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

PunjabKesari

ਜਮੀਲ ਨੇ ਭਾਰਤ ’ਚ ਦੂਜੀ ਲਹਿਰ ਕਿਉਂ ਆਈ, ਇਸ ’ਤੇ ਚਰਚਾ ਕਰਦੇ ਹੋਏ ਕਿਹਾ ਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਭਾਰਤ ਕੁਝ ਖ਼ਾਸ ਹੈ ਅਤੇ ਇੱਥੋਂ ਦੇ ਲੋਕਾਂ ਵਿਚ ਵਿਸ਼ੇਸ਼ ਰੋਗ ਪ੍ਰਤੀਰੋਧਕ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਬਚਪਨ ਵਿਚ ਸਾਨੂੰ ਬੀ. ਸੀ. ਜੀ. ਦਾ ਟੀਕਾ ਲੱਗਿਆ ਸੀ। ਬੀ. ਸੀ. ਜੀ. ਦਾ ਟੀਕਾ ਟੀਬੀ ਤੋਂ ਬਚਾਅ ਲਈ ਲਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਕੋਵਿਡ-19 ਪ੍ਰੋਟੋਕਾਲ ਦਾ ਪਾਲਣ ਨਾ ਕਰ ਕੇ ਕੋਰੋਨਾ ਵਾਇਰਸ ਨੂੰ ਵਧਾ ਦਿੱਤਾ ਹੈ। ਜਮੀਲ ਨੇ ਅੱਗੇ ਕਿਹਾ ਕਿ ਦਸੰਬਰ ਆਉਂਦੇ-ਆਉਂਦੇ ਮਾਮਲੇ ਘੱਟ ਹੋਣ ਲੱਗੇ, ਸਾਨੂੰ ਰੋਗ ਪ੍ਰਤੀਰੋਧਕ ਸਮਰੱਥਾ ’ਤੇ ਯਕੀਨ ਹੋਣ ਲੱਗਾ। ਜਨਵਰੀ, ਫਰਵਰੀ ’ਚ ਕਈ ਵਿਆਹ ਹੋਏ, ਜਿਨ੍ਹਾਂ ’ਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ। ਅਜਿਹੇ ਆਯੋਜਨਾਂ ਕਾਰਨ ਵਾਇਰਸ ਤੇਜ਼ੀ ਨਾਲ ਫੈਲਿਆ। ਉਨ੍ਹਾਂ ਨੇ ਚੁਣਾਵੀ ਰੈਲੀਆਂ, ਧਾਰਮਿਕ ਆਯੋਜਨਾਂ ਨੂੰ ਵੀ ਇਸ ਸ਼੍ਰੇਣੀ ਵਿਚ ਰੱਖਿਆ। 

ਇਹ ਵੀ ਪੜ੍ਹੋ– ਕੋਰੋਨਾ ਦੇ ਇਲਾਜ ਲਈ ਹੁਣ ਇਸ ਦਵਾਈ ਨੂੰ ਮਿਲੀ ਮਨਜ਼ੂਰੀ, ਆਕਸੀਜਨ ਲਈ ਜੂਝਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ


Tanu

Content Editor

Related News