ਸ਼੍ਰੀਨਗਰ ''ਚ 72 ਘੰਟੇ ਦੇ ਅੰਦਰ ਦੂਜਾ ਹਮਲਾ, ਅੱਤਵਾਦੀਆਂ ਨੇ ਪੁਲਸ ਨੂੰ ਬਣਾਇਆ ਨਿਸ਼ਾਨਾ, ਦੋ ਜਵਾਨ ਸ਼ਹੀਦ

Saturday, Feb 20, 2021 - 08:28 PM (IST)

ਸ਼੍ਰੀਨਗਰ ''ਚ 72 ਘੰਟੇ ਦੇ ਅੰਦਰ ਦੂਜਾ ਹਮਲਾ, ਅੱਤਵਾਦੀਆਂ ਨੇ ਪੁਲਸ ਨੂੰ ਬਣਾਇਆ ਨਿਸ਼ਾਨਾ, ਦੋ ਜਵਾਨ ਸ਼ਹੀਦ

ਨੈਸ਼ਨਲ ਡੈਸਕ : ਸ਼੍ਰੀਨਗਰ ਦੇ ਬਾਰਜੁੱਲਾ ਇਲਾਕੇ ਵਿੱਚ ਅੱਤਵਾਦੀਆਂ ਨੇ ਇੱਕ ਪੁਲਸ ਪਾਰਟੀ 'ਤੇ ਹਮਲਾ ਕੀਤਾ ਜਿਸ ਵਿੱਚ 2 ਜਵਾਨ ਸ਼ਹੀਦ ਹੋ ਗਏ। ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਦੋਨਾਂ ਪੁਲਸ ਮੁਲਾਜ਼ਮਾਂ ਨੂੰ ਬੇਹੱਦ ਕਰੀਬ ਨਾਲ ਗੋਲੀ ਮਾਰੀ। ਪੁਲਸ ਨੇ ਦੱਸਿਆ ਕਿ ਜ਼ਖ਼ਮੀ ਦੋਨਾਂ ਪੁਲਸ ਮੁਲਜ਼ਾਮਾਂ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਮਾਰੇ ਗਏ ਪੁਲਸ ਮੁਲਾਜ਼ਮਾਂ ਦੀ ਪਛਾਣ ਕਾਂਸਟੇਬਲ ਸੋਹੇਲ ਅਤੇ ਮੁਹੰਮਦ ਯੂਸੁਫ ਦੇ ਰੂਪ ਵਿੱਚ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਹਮਲਾਵਰਾਂ ਦੀ ਤਲਾਸ਼ ਵਿੱਚ ਅਭਿਆਨ ਸ਼ੁਰੂ ਕੀਤਾ ਹੈ। 

ਪੁਲਸ ਪਾਰਟੀ 'ਤੇ ਅੱਤਵਾਦੀ ਹਮਲੇ ਦਾ ਇੱਕ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਅੱਤਵਾਦੀ ਏ.ਕੇ.-47 ਲੈ ਕੇ ਸੰਨ੍ਹ ਲਗਾਉਂਦੇ ਹੋਏ ਵਿੱਖ ਰਿਹਾ ਹੈ। ਖਾਸ ਗੱਲ ਹੈ ਕਿ ਅੱਤਵਾਦੀ ਮਾਰਕੀਟ ਵਿਚਾਲੇ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਹੱਥ ਵਿੱਚ ਏ.ਕੇ-47 ਵਿਖਾਈ ਦੇ ਰਹੀ ਹੈ। ਫਾਇਰਿੰਗ ਤੋਂ ਬਾਅਦ ਅੱਤਵਾਦੀ ਗਲੀਆਂ ਵਿੱਚ ਫਰਾਰ ਹੋ ਗਿਆ। ਉਸ ਦੀ ਤਲਾਸ਼ ਲਈ ਫੌਜ ਨੇ ਇਲਾਕੇ ਵਿੱਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। 

ਦੱਸ ਦੇਈਏ ਕਿ 72 ਘੰਟੇ ਦੇ ਅੰਦਰ ਅੱਤਵਾਦੀਆਂ ਨੇ ਸ਼੍ਰੀਨਗਰ ਵਿੱਚ ਦੂਜੀ ਨਾਪਾਕ ਹਰਕਤ ਕੀਤੀ ਹੈ। ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਬੁੱਧਵਾਰ ਨੂੰ ਸ਼ਹਿਰ ਦੇ ਉੱਚ ਸੁਰੱਖਿਆ ਵਾਲੇ ਦੁਰਗਾਨਾਗ ਇਲਾਕੇ ਵਿੱਚ ਇੱਕ ਰੇਸਤਰਾਂ ਮਾਲਿਕ ਅਤੇ ਉਸ ਦੇ ਬੇਟੇ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਸ਼ਹਿਰ ਵਿੱਚ ਇਹ ਹਮਲਾ ਅਜਿਹੇ ਸਮੇਂ ਵਿੱਚ ਹੋਇਆ ਜਦੋਂ ਵੱਖ-ਵੱਖ ਦੇਸ਼ਾਂ ਦੇ ਡਿਪਲੋਮੈਟਾਂ ਦੇ 24 ਮੈਂਬਰੀ ਵਫ਼ਦ ਨੇ ਜੰਮੂ-ਕਸ਼ਮੀਰ ਵਿੱਚ ਹਾਲਤ ਦੇ ਮੁਲਾਂਕਣ ਲਈ ਬੁੱਧਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦੌਰਾ ਕੀਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News