ਕਠੂਆ ’ਚ ਤਲਾਸ਼ੀਆਂ ਦੀ ਮੁਹਿੰਮ ; ਪੁੰਛ ’ਚ ਗੋਲੀਬੰਦੀ ਦੀ ਉਲੰਘਣਾ
Wednesday, Apr 02, 2025 - 12:00 AM (IST)

ਕਠੂਆ/ਬਿਲਾਵਾਰ/ਹੀਰਾਨਗਰ/ਪੁੰਛ, (ਗੁਰਪ੍ਰੀਤ, ਅੰਜੂ, ਲੋਕੇਸ਼, ਸ. ਹ.)- ਕਠੂਆ ਜ਼ਿਲੇ ਦੇ ਜੁਥਾਨਾ ਨੇੜੇ ਪੰਜਤੀਰਥੀ ’ਚ ਅੱਤਵਾਦੀਆਂ ਨਾਲ ਹੋਏ ਇਕ ਮੁਕਾਬਲੇ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਮੰਗਲਵਾਰ ਸਾਰਾ ਦਿਨ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀਆਂ ਦੀ ਮੁਹਿੰਮ ਚਲਾਈ।
ਇਸ ਦੌਰਾਨ ਰੁਕ-ਰੁਕ ਕੇ ਫਾਇਰਿੰਗ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਤਲਾਸ਼ੀਆਂ ਦੀ ਮੁਹਿੰਮ ਦੌਰਾਨ ਸੁਰੱਖਿਆ ਫੋਰਸਾਂ ਨੇ ‘ਕਲੀਅਰੈਂਸ ਫਾਇਰ’ ਵੀ ਕੀਤੇ। ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਅੱਤਵਾਦੀਆਂ ਨੇ ਜਵਾਬੀ ਫਾਇਰਿੰਗ ਕੀਤੀ ਸੀ ਜਾਂ ਨਹੀਂ।
ਇਸ ਦੌਰਾਨ ਪਾਕਿਸਤਾਨੀ ਫੌਜ ਨੇ ਪੁੰਛ ਜ਼ਿਲੇ ’ਚ ਗੋਲੀਬੰਦੀ ਦੀ ਉਲੰਘਣਾ ਕੀਤੀ। ਮੰਗਲਵਾਰ ਦੁਪਹਿਰ ਨੂੰ ਜ਼ਿਲੇ ’ਚ ਭਾਰਤ-ਪਾਕਿ ਕੰਟਰੋਲ ਰੇਖਾ ਦੇ ਨਾਲ ਕ੍ਰਿਸ਼ਨਾ ਘਾਟੀ ਸੈਕਟਰ ’ਚ ਬਾਰੂਦੀ ਸੁਰੰਗਾਂ ਦੇ ਫੱਟਣ ਦੀਆਂ 2-3 ਘਟਨਾਵਾਂ ਵਾਪਰੀਆਂ ।
ਇਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਭਾਰਤੀ ਖੇਤਰ ਅੰਦਰ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦਾ ਭਾਰਤੀ ਫੌਜ ਨੇ ਵੀ ਢੁਕਵਾਂ ਜਵਾਬ ਦਿੱਤਾ।