ਜ਼ਿੰਮੇਵਾਰੀ ਮਿਲਣ ਤੋਂ ਬਾਅਦ ਸਿੰਧੀਆਂ ਨੇ ਕੀਤਾ ਵੱਡਾ ਦਾਅਵਾ

01/24/2019 2:54:57 PM

ਭੋਪਾਲ- ਕਾਂਗਰਸ 'ਚ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਭੋਪਾਲ ਪਹੁੰਚੇ ਸਿੰਧੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ, ''ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਇਸ ਦੇ ਲਈ ਉਹ ਦੋਵਾਂ ਦੇ ਧੰਨਵਾਦੀ ਹਨ।'' ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਮਿਲੀ ਹੈ ਉਸ 'ਤੇ ਉਹ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉੱਤਰ ਪ੍ਰਦੇਸ਼ 'ਚ ਬਹੁਤ ਹੀ ਜ਼ਿਆਦਾ ਸਮਰੱਥਾ ਅਤੇ ਵਿਕਾਸ ਦੇ ਮੌਕੇ ਹਨ। ਅਸੀਂ ਉੱਤਰ ਪ੍ਰਦੇਸ਼ 'ਚ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਾਂਗੇ। ਪ੍ਰਿਯੰਕਾ ਅਤੇ ਰਾਹੁਲ ਦੇ ਸੰਯੁਕਤ ਅਗਵਾਈ ਨਾਲ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਜਿਓਤਿਰਾਦਿੱਤੀਆ ਸਿੰਧੀਆ ਨੂੰ ਉਸ ਸੂਬੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿੱਥੋ ਸਰਕਾਰ ਬਣਾਉਣ ਦਾ ਰਸਤਾ ਨਿਕਲਦਾ ਹੈ। ਉੱਤਰ ਪ੍ਰਦੇਸ਼ 'ਚ 80 ਲੋਕ ਸਭਾ ਸੀਟਾਂ ਹਨ, ਜਿਸ ਦੇ ਪੂਰਬੀ ਖੇਤਰ ਦੀ ਕਮਾਨ ਪ੍ਰਿਯੰਕਾ ਵਾਡਰਾ ਨੂੰ ਸੌਂਪੀ ਗਈ ਹੈ ਤਾਂ ਪੱਛਮੀ ਭਾਗ ਦੀ ਜ਼ਿੰਮੇਵਾਰੀ ਸਿੰਧੀਆ ਨੂੰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 2014 ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਸਿਰਫ 2 ਸੀਟਾਂ 'ਤੇ ਹੀ ਜਿੱਤ ਹਾਸਲ ਹੋਈ ਸੀ। ਯੂ. ਪੀ ਵਿਧਾਨ ਸਭਾ ਚੋਣਾਂ 'ਚ ਵੀ ਕਾਂਗਰਸ ਦਾ ਵੋਟ ਸ਼ੇਅਰ ਹੋਰ ਵੀ ਘੱਟ ਹੋਇਆ ਸੀ। ਮਹਾਗਠਜੋੜ 'ਚ ਵੀ ਕਾਂਗਰਸ ਨੂੰ ਤਵੱਜੋਂ ਨਹੀਂ ਦਿੱਤੀ ਦਾ ਰਹੀ ਜਿਸ ਦੇ ਚੱਲਦਿਆਂ ਪ੍ਰਿਯੰਕਾ ਨੂੰ ਲੋਕ ਸਭਾ ਚੋਣਾਂ 'ਚ ਪੂਰਬੀ ਉੱਤਰ ਪ੍ਰਦੇਸ਼ ਦੀ ਕਮਾਨ ਸੌਂਪੀ ਗਈ ਹੈ।


Iqbalkaur

Content Editor

Related News