ਭਾਰਤੀ ਜਹਾਜ਼ ਕੰਪਨੀਆਂ 'ਚ ਹਰ ਸਾਲ 120 ਨਵੇਂ ਜਹਾਜ਼ ਸ਼ਾਮਲ ਹੋਣ ਦੀ ਉਮੀਦ : ਸਿੰਧੀਆ

03/25/2022 8:51:18 PM

ਹੈਦਰਾਬਾਦ-ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਸ਼ੁੱਕਰਵਾਰ ਨੂੰ ਸ਼ਹਿਰੀ ਹਵਾਬਾਜ਼ੀ ਖੇਤਰ ਦੇ ਕੋਵਿਡ-19 ਮਹਾਮਾਰੀ ਤੋਂ ਪੈਦਾ ਹੋਏ ਔਖੇ ਸਮੇਂ ਨੂੰ ਪਾਰ ਕਰਨ ਦਾ ਭਰੋਸਾ ਜਤਾਇਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਭਾਰਤੀ ਜਹਾਜ਼ ਕੰਪਨੀਆਂ ਨੇ ਆਪਣੇ ਬੇੜੇ 'ਚ ਹਰ ਸਾਲ 110 ਤੋਂ 120 ਨਵੇਂ ਜਹਾਜ਼ ਸ਼ਾਮਲ ਕਰਨ ਦੀ ਉਮੀਦ ਹੈ। ਹੈਦਰਾਬਾਦ 'ਚ ਆਯੋਜਿਤ 'ਵਿੰਗਸ ਇੰਡੀਆ 2022 ਸ਼ੋਅ' ਦੇ ਉਦਘਾਟਨ ਸ਼ੈਸਨ 'ਚ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਇਹ ਵੀ ਕਿਹਾ ਕਿ ਜਹਾਜ਼ ਕੰਪਨੀਆਂ ਨੂੰ ਕਈ ਮੁੱਖ ਮੰਜ਼ਿਲਾਂ ਦਰਮਿਆਨ ਸੰਪਰਕ ਉਪਲੱਬਧ ਕਰਵਾਉਣ ਲਈ ਆਪਣੇ ਬੇੜੇ 'ਚ ਜ਼ਿਆਦਾ ਗਿਣਤੀ 'ਚ ਵੱਡੇ ਜਹਾਜ਼ ਸ਼ਾਮਲ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਵਿਰੁੱਧ 'ਗੰਭੀਰ ਤੇ ਗੁੰਝਲਦਾਰ' ਹਾਲਾਤ ਦਾ ਸਾਹਮਣਾ ਕਰ ਰਿਹਾ ਚੀਨ

ਹਵਾਈ ਆਵਾਜਾਈ ਦੇ ਅੰਕੜਿਆਂ 'ਚ ਸੁਧਾਰ ਦਾ ਭਰੋਸਾ ਜਤਾਉਂਦੇ ਹੋਏ ਸਿੰਧੀਆ ਨੇ ਕਿਹਾ ਕਿ ਘਰੇਲੂ ਯਾਤਰੀਆਂ ਦੀ ਗਿਣਤੀ ਅਗਲੇ ਸਾਲ ਰੋਜ਼ਾਨਾ ਦਿਨ ਔਸਤਨ 41 ਲੱਖ 'ਤੇ ਪਹੁੰਚ ਸਕਦੀ ਹੈ ਅਤੇ ਸਾਲ 2024-25 ਤੱਕ ਇਸ ਦੇ ਇਹ ਅੰਕੜਾ ਪਾਰ ਕਰਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਭਾਰਤ ਜ਼ਬਰਦਸਤ ਵਿਸਤਾਰ ਦੀ ਦਿਸ਼ਾ 'ਚ ਦੇਖ ਰਿਹਾ ਹੈ। ਜਹਾਜ਼ ਸੇਵਾਵਾਂ ਦੇ ਖੇਤਰ 'ਚ ਵਿਸਤਾਰ, ਹਵਾਈ ਅੱਡਿਆਂ ਦੇ ਖੇਤਰ 'ਚ ਵਿਸਤਾਰ। ਇਸ ਲਈ ਹਵਾਈ ਬੇੜੇ 'ਚ ਵਾਧਾ ਵੀ ਜ਼ਰੂਰੀ ਹੈ। ਸਿੰਧੀਆ ਨੇ ਕਿਹਾ ਕਿ ਸਾਲ 2013-14 'ਚ ਜਿਸ ਦੇਸ਼ ਕੋਲ ਸਿਰਫ਼ 400 ਜਹਾਜ਼ ਸਨ,ਪਿਛਲੇ ਸੱਤ ਸਾਲਾਂ 'ਚ ਉਸ ਦਾ ਹਵਾਈ ਬੇੜਾ ਲਗਭਗ 310 ਜਹਾਜ਼ਾਂ ਦੇ ਵਾਧੇ ਨਾਲ 710 ਜਹਾਜ਼ਾਂ ਦਾ ਹੋ ਗਿਆ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਮਾਰੀਉਪੋਲ 'ਚ ਥਿਏਟਰ 'ਤੇ ਹਵਾਈ ਹਮਲੇ 'ਚ 300 ਲੋਕ ਮਾਰੇ ਗਏ ਸਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News