ਹੁਣ ਇਸ ਜਾਨਵਰ ਰਾਹੀਂ ਕੋਰੋਨਾ ਨੂੰ ਬੇਅਸਰ ਕਰਣਗੇ ਵਿਗਿਆਨੀ

Monday, Jul 13, 2020 - 09:00 PM (IST)

ਹੁਣ ਇਸ ਜਾਨਵਰ ਰਾਹੀਂ ਕੋਰੋਨਾ ਨੂੰ ਬੇਅਸਰ ਕਰਣਗੇ ਵਿਗਿਆਨੀ

ਲੰਡਨ/ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦਾ ਕਹਿਰ ਪੂਰੀ ਦੁਨੀਆ 'ਚ ਜਾਰੀ ਹੈ। ਪੂਰੇ ਵਿਸ਼ਵ ਦੇ ਵਿਗਿਆਨੀ ਇਸ ਨੂੰ ਖਤਮ ਕਰਣ ਲਈ ਵੈਕਸੀਨ ਦੀ ਭਾਲ 'ਚ ਲੱਗੇ ਹੋਏ ਹਨ। ਇਸ ਦੌਰਾਨ ਵਿਗਿਆਨੀਆਂ ਨੇ ਦੱਖਣੀ ਅਮਰੀਕੀ ਥਣਧਾਰੀ ਜਾਨਵਰ ਲਾਮਾ ਤੋਂ ਅਜਿਹੇ ਦੋ ਐਂਟੀਬਾਡੀ ਦੀ ਪਛਾਣ ਕਰਣ ਦਾ ਦਾਅਵਾ ਕੀਤਾ ਹੈ, ਜਿਸਦੇ ਨਾਲ ਕੋਰੋਨਾ ਵਾਇਰਸ ਦੇ ਅਸਰ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਦੱਖਣੀ ਅਮਰੀਕੀ ਥਣਧਾਰੀ ਲਾਮਾ ਤੋਂ ਪ੍ਰਾਪਤ ਦੋ ਛੋਟੇ, ਸਥਿਰ ਐਂਟੀਬਾਡੀ ਨਾਲ ਕੋਰੋਨਾ ਵਾਇਰਸ ਨੂੰ ਬੇਅਸਰ ਕੀਤਾ ਜਾ ਸਕਦਾ ਹੈ। ਇਸ ਨੂੰ ਕੋਵਿਡ-19 ਖਿਲਾਫ ਇੱਕ ਨਵੀਂ ਮੈਡੀਕਲ ਪ੍ਰਣਾਲੀ ਨੂੰ ਹਾਸਲ ਕਰਣ ਦੀ ਦਿਸ਼ਾ 'ਚ ਤਰੱਕੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।

‘ਨੇਚਰ ਸਟਰਕਚਰਲ ਐਂਡ ਮਾਲੀਕਿਊਲਰ ਬਾਇਓਲਾਜੀ’ ਨਾਂ ਦੀ ਪੱਤ੍ਰਿਕਾ 'ਚ ਪ੍ਰਕਾਸ਼ਿਤ ਅਧਿਐਨ 'ਚ ਜ਼ਿਕਰ ਕੀਤਾ ਗਿਆ ਹੈ ਕਿ ‘ਨੈਨੋਬਾਡੀਜ਼’ ਪ੍ਰੋਟੀਨ ਏ.ਸੀ.ਈ.-2 ਨਾਲ ਅੰਤ:ਕ੍ਰਿਆ ਨੂੰ ਰੋਕ ਕੇ ਕੋਰੋਨਾ ਵਾਇਰਸ ਸਾਰਸ-ਸੀ.ਓ.ਵੀ.-2 ਨਾਲ ਲਾਗ ਨੂੰ ਰੋਕ ਸਕਦਾ ਹੈ। ਮੌਜੂਦਾ ਅਧਿਐਨ 'ਚ ਉਨ੍ਹਾਂ ਨੇ ਸਾਰਸ-ਸੀ.ਓ.ਵੀ.-2 ਨੂੰ ਬੇਅਸਰ ਕਰਣ 'ਚ ਦੱਖਣੀ ਅਮਰੀਕੀ ਥਣਧਾਰੀ ਲਾਮਾ ਤੋਂ ਪ੍ਰਾਪਤ ਐਂਟੀਬਾਡੀ ਦੀ ਸਮਰੱਥਾ ਦਾ ਪ੍ਰੀਖਣ ਕੀਤਾ ਗਿਆ ।

 ਖੋਜਕਾਰਾਂ ਨੇ ਦੱਸਿਆ ਕਿ ਜ਼ਿਆਦਾਤਰ ਥਣਧਾਰੀਆਂ ਦੀ ਤਰ੍ਹਾਂ ਮਨੁੱਖੀ ਐਂਟੀਬਾਡੀ 'ਚ ਵੀ ਦੋ ਲੜੀਆਂ ਹੁੰਦੀਆਂ ਹਨ- ਭਾਰੀ ਅਤੇ ਹੱਲਕੀ, ਪਰ ਲਾਮਾ ਵਰਗੇ ਜੀਵਾਂ 'ਚ ਇੱਕ ਸਿੰਗਲ ਹੈਵੀ ਚੇਨ ਐਂਟੀਬਾਡੀ ਵੀ ਹੁੰਦੀ ਹੈ, ਜਿਸ ਨੂੰ ਨੈਨੋਬਾਡੀ ਦੇ ਰੂਪ 'ਚ ਜਾਣਿਆ ਜਾਂਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਨੈਨੋਬਾਡੀ ਛੋਟੇ, ਸਥਿਰ ਅਤੇ ਆਸਾਨੀ ਨਾਲ ਬਣੇ ਹੁੰਦੇ ਹਨ ਅਤੇ ਇਸ ਤਰ੍ਹਾਂ ਨਿਦਾਨ ਲਈ ਰਵਾਇਤੀ ਐਂਟੀਬਾਡੀਜ਼ ਦੇ ਬਦਲ ਦੇ ਰੂਪ 'ਚ ਕੰਮ ਕਰਦੇ ਹਨ।


author

Inder Prajapati

Content Editor

Related News