ਵਿਗਿਆਨੀਆਂ ਦਾ ਖ਼ਾਸ ਉਪਰਾਲਾ, ਫ਼ਸਲ ਦੀ ਪੈਦਾਵਾਰ ਵਧਾਉਣ ਲਈ ਤਿਆਰ ਕੀਤੀ ‘ਇਲੈਕਟ੍ਰਾਨਿਕ ਮਿੱਟੀ’
Wednesday, Dec 27, 2023 - 11:11 AM (IST)
ਨਵੀਂ ਦਿੱਲੀ (ਭਾਸ਼ਾ) - ਵਿਗਿਆਨੀਆਂ ਵਲੋਂ ਇਲੈਕਟ੍ਰਿਕਲੀ ਕੰਡਕਟਿਵ ‘ਇਲੈਕਟ੍ਰੋਨਿਕ ਮਿੱਟੀ’ ਖ਼ਾਸ ਤੌਰ 'ਤੇ ਵਿਕਸਿਤ ਕੀਤੀ ਗਈ ਹੈ, ਜੋ ਔਸਤਨ 15 ਦਿਨਾਂ ਵਿਚ ਜੌਂ ਦੇ ਬੂਟਿਆਂ ਦੇ ਵਾਧੇ ਨੂੰ 50 ਫ਼ੀਸਦੀ ਤੱਕ ਵਧਾ ਸਕਦੀ ਹੈ। ਇਸ ਗੱਲ ਦਾ ਦਾਅਵਾ ਵਿਗਿਆਨੀਆਂ ਵਲੋਂ ਕੀਤਾ ਗਿਆ ਹੈ। ਖੇਤੀ ਦੀ ਇਸ ਵਿਧੀ ਨੂੰ ‘ਹਾਈਡ੍ਰੋਪੋਨਿਕਸ’ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ - Pakistan Election 2024: ਪਾਕਿਸਤਾਨ ’ਚ ਪਹਿਲੀ ਵਾਰ ਚੋਣ ਦੇ ਮੈਦਾਨ 'ਚ ਉਤਰੇਗੀ ਇਹ 'ਹਿੰਦੂ ਮਹਿਲਾ'
ਦੱਸ ਦੇਈਏ ਕਿ ਇਸ ਵਿਧੀ ’ਚ ਅਜਿਹੀ ਰੂਟ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸਨੂੰ ਖੇਤੀ ਦੇ ਨਵੇਂ ‘ਸਬਸਟ੍ਰੇਟ’ (ਅਜਿਹਾ ਪਦਾਰਥ ਜਾਂ ਸਤ੍ਹਾ ਜਿਸ ’ਤੇ ਕੋਈ ਬੂਟਾ ਵਧਦਾ ਹੈ) ਦੇ ਮਾਧਿਅਮ ਨਾਲ ਇਲੈਕਟ੍ਰਿਕ ਤੌਰ ’ਤੇ ਉਤਸ਼ਾਹਿਤ ਕੀਤਾ ਜਾਂਦਾ ਹੈ। ਸਵੀਡਨ ਸਥਿਤ ਲਿੰਕੋਪਿੰਗ ਯੂਨੀਵਰਸਿਟੀ ਵਿਚ ਐਸੋਸੀਏਟ ਪ੍ਰੋਫੈਸਰ ਏਲਨੀ ਸਤਾਵਰੀਨਿਡੌ ਨੇ ਕਿਹਾ ਕਿ ਦੁਨੀਆ ਦੀ ਆਬਾਦੀ ਵਧ ਰਹੀ ਹੈ ਅਤੇ ਜਲਵਾਯੂ ਤਬਦੀਲੀ ਵੀ ਹੋ ਰਹੀ ਹੈ। ਇਸ ਲਈ ਇਹ ਸਪਸ਼ਟ ਹੈ ਕਿ ਅਸੀਂ ਖੇਤੀ ਦੇ ਸਿਰਫ਼ ਪਹਿਲਾਂ ਤੋਂ ਮੌਜੂਦ ਤਰੀਕਿਆਂ ਨਾਲ ਧਰਤੀ ਦੀ ਖੁਰਾਕੀ ਲੋੜਾਂ ਨੂੰ ਪੂਰਾ ਕਰਨ ਵਿਚ ਸਮਰੱਥ ਨਹੀਂ ਹੋਵਾਂਗੇ।
ਇਹ ਵੀ ਪੜ੍ਹੋ - ਪਾਕਿਸਤਾਨ ਦੇ ਚੋਣ ਮੈਦਾਨ 'ਚ ਅੱਤਵਾਦੀ 'ਹਾਫਿਜ਼ ਸਈਦ' ਦੀ ਪਾਰਟੀ, ਸਾਰੀਆਂ ਸੀਟਾਂ ’ਤੇ ਲੜੇਗੀ ਚੋਣ
ਇਸ ਦੇ ਨਾਲ ਹੀ ਸਤਾਵਰੀਨਿਡੌ ਨੇ ਕਿਹਾ ਪਰ ਹਾਈਡ੍ਰੋਪੋਨਿਕਸ ਦੀ ਮਦਦ ਨਾਲ ਅਸੀਂ ਸ਼ਹਿਰਾਂ ਵਿਚ ਵੀ ਬਹੁਤ ਨਿਯੰਤਰਿਤ ਵਾਤਾਵਰਣ ਵਿਚ ਫ਼ਸਲ ਉਗਾ ਸਕਦੇ ਹਾਂ। ਟੀਮ ਨੇ ਹਾਈਡ੍ਰੋਪੋਨਿਕ ਖੇਤੀ ਲਈ ਤਿਆਰ ਇਕ ਇਲੈਕਟ੍ਰਿਕਲੀ ਕੰਡਕਟਿਵ ਫਾਰਮਿੰਗ ਸਬਸਟ੍ਰੇਟ ਵਿਕਸਿਤ ਕੀਤਾ, ਜਿਸਨੂੰ ਉਹ ਈ-ਸਾਇਲ ਕਹਿੰਦੇ ਹਨ। ‘ਹਾਈਡ੍ਰੋਪੋਨਿਕ’ ਖੇਤੀ ਦਾ ਮਤਲਬ ਹੈ ਕਿ ਬੂਟੇ ਬਿਨਾਂ ਮਿੱਟੀ ਦੇ ਵਧਦੇ ਹਨ, ਜਿਸ ਨੂੰ ਸਿਰਫ਼ ਪਾਣੀ, ਪੌਸ਼ਟਿਕ ਤੱਤ ਅਤੇ ਇਕ ਸਬਸਟ੍ਰੇਟ ਦੀ ਲੋੜ ਹੁੰਦੀ ਹੈ ਜਿਸ ਨਾਲ ਉਨ੍ਹਾਂ ਦੀਆਂ ਜੜ੍ਹਾਂ ਜੁੜ ਸਕਣ।
ਇਹ ਵੀ ਪੜ੍ਹੋ - ਵਿਦੇਸ਼ੀ ਦੌਰੇ ਤੋਂ ਪਰਤੇ ਮੁਸਾਫ਼ਰ ਦਾ ਚੈੱਕ-ਇਨ ਸਾਮਾਨ ਹੋਇਆ ਗੁੰਮ, ਏਅਰਲਾਈਨ ਨੂੰ ਲੱਗਾ ਇੰਨਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8