ਵਿਗਿਆਨੀਆਂ ਨੇ ਐਪੀਜੀਨੋਮ ਐਡੀਟਰ ਤੋਂ ਵੱਧ ਜਾਨਲੇਵਾ ਪ੍ਰਿਯਨ ਰੋਗ ਦਾ ਇਲਾਜ ਲੱਭਿਆ

Sunday, Jun 30, 2024 - 03:09 PM (IST)

ਵਿਗਿਆਨੀਆਂ ਨੇ ਐਪੀਜੀਨੋਮ ਐਡੀਟਰ ਤੋਂ ਵੱਧ ਜਾਨਲੇਵਾ ਪ੍ਰਿਯਨ ਰੋਗ ਦਾ ਇਲਾਜ ਲੱਭਿਆ

ਨਵੀਂ ਦਿੱਲੀ-  ਐਪੀਜੀਨੋਮ ਐਡੀਟਰ ਦੇ ਜ਼ਰੀਏ ਵਿਗਿਆਨੀਆਂ ਨੇ ਜਾਨਲੇਵਾ ਅਤੇ ਲਾਇਲਾਜ ਪ੍ਰਿਯਨ ਬੀਮਾਰੀ ਦਾ ਇਲਾਜ ਲੱਭ ਲਿਆ ਹੈ। ਐਪੀਜੀਨੋਮ ਅੈਡੀਟਰ ਇਕ ਬਹੁਤ ਹੀ ਸਟੀਕ ਅਣੂ-ਅਡੀਟਿੰਗ ਟੂਲ ਹੈ, ਜਿਸ ਰਾਹੀਂ ਉਹ ਦਿਮਾਗ ਨੂੰ ਪ੍ਰੋਟੀਨ ਪੈਦਾ ਕਰਨ ਦਾ ਸੰਦੇਸ਼ ਦੇਣ ਵਿਚ ਕਾਮਯਾਬ ਰਹੇ, ਜਿਨ੍ਹਾਂ ਨਾਲ ਪ੍ਰਿਯਨ ਬੀਮਾਰੀ ਹੁੰਦੀ ਹੈ।
ਪ੍ਰਿਯਨ ਇਕ ਬਹੁਤ ਹੀ ਘਾਤਕ ਅਤੇ ਦੁਰਲੱਭ ਨਿਊਰੋਡੀਜੈਨਰੇਟਿਵ ਡਿਸਆਰਡਰ ਹੈ। ਵਿਗਿਆਨੀਆਂ ਨੇ ਚੂਹਿਆਂ 'ਤੇ ਇਸ ਪ੍ਰਯੋਗ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਪ੍ਰਿਯਨ ਰੋਗ ਦਿਮਾਗ ਵਿਚ ਗਲਤ ਤੈਅ ਵਾਲੇ (ਮਿਸਫੋਲਡ) ਪ੍ਰੋਟੀਨ ਕਾਰਨ ਹੁੰਦਾ ਹੈ।

ਨਵਾਂ ਜੀਨ ਐਡੀਟਰ
ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਕੈਂਬ੍ਰਿਜ ਦੇ ਬਾਇਓਕੈਮਿਸਟ ਜੋਨਾਥਨ ਵੇਈਸਮੈਨ ਨੇ ਇਕ ਨਵਾਂ ਜੀਨ ਅੈਡੀਟਰ ਸੀ. ਐੱਚ. ਏ. ਅਾਰ. ਐੱਮ. ਤਿਆਰ ਕੀਤਾ ਹੈ। ਇਸ ਵਿਚ ਕੁਝ ਸੂਖਮ ਅਣੂ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਜ਼ਿੰਕ ਫਿੰਗਰ ਪ੍ਰੋਟੀਨ ਕਿਹਾ ਜਾਂਦਾ ਹੈ। ਇਹ ਆਪਣੇ ਆਪ ਨੂੰ ਮਿੱਥੇ ਜੀਨ ਵੱਲ ਸੇਧਿਤ ਕਰਦੇ ਹਨ।

ਦਿਮਾਗ ਦੇ ਸੈੱਲਾਂ ਵਿਚ ਪਾਏ ਜਾਣ ਵਾਲੇ ਇਹ ਮਿਥਾਈਲਟ੍ਰਾਂਸਫੇਰੇਸ ਡੀ. ਐੱਨ. ਏ. ਅਣੂਆਂ ਵਿਚ ਮਿਥਾਈਲ ਸਮੂਹ ਨਾਲ ਜੁੜੇ ਹੁੰਦੇ ਹਨ। ਇਹ ਜੀਨਾਂ ਦੇ ਪ੍ਰਗਟਾਵੇ ਨੂੰ ਬਦਲਦਾ ਹੈ। ਇਹ ਜੀਨ ਦੀ ਪ੍ਰਿਯਨ ਪ੍ਰੋਟੀਨ ਪੈਦਾ ਕਰਨ ਦੀ ਸਮਰੱਥਾ ਨੂੰ ਰੋਕਦੇ ਹਨ।


ਰਸਾਇਣਕ ਟੈਗ ਹੈ ਐਪੀਜੀਨੋਮ

ਦਿਮਾਗ ਉਹ ਪ੍ਰਣਾਲੀ ਹੈ, ਜੋ ਮਿਥਾਈਲਟ੍ਰਾਂਸਫੇਰੇਸ ਨੂੰ ਖੁਦ ਰੋਕਦੀ ਹੈ ਅਤੇ ਹਿਸਟੋਨ ਟੇਲ ਦੇ ਜੋੜੇ ਦੇ ਰੂਪ ਵਿਚ ਜਾਣੀ ਜਾਂਦੀ ਹੈ। ਸੀ. ਐੱਚ. ਏ. ਅਾਰ. ਐੱਮ. ਐਪੀਜੀਨੋਮ ਨੂੰ ਬਦਲਦੀ ਹੈ। ਐਪੀਜੀਨੋਮ ਰਸਾਇਣਕ ਟੈਗਾਂ ਦਾ ਇਕ ਸੰਗ੍ਰਹਿ ਹੁੰਦਾ ਹੈ, ਜੋ ਡੀ. ਐੱਨ. ਏ. ਨਾਲ ਜੁੜਦਾ ਹੈ ਅਤੇ ਜੀਨ ਫੰਕਸ਼ਨ ਨੂੰ ਪ੍ਰਭਾਵਿਤ ਕਰਦਾ ਹੈ।

ਸੀ. ਐੱਚ. ਏ. ਆਰ. ਐੱਮ. ਦਾ ਕ੍ਰਿਸ਼ਮਾ

ਚੂਹਿਆਂ ਵਿਚ ਪਾਇਆ ਗਿਆ ਕਿ ਸੀ. ਐੱਚ. ਏ. ਅਾਰ. ਐੱਮ. ਨੇ ਉਸ ਜੀਨ ਨੂੰ ਸ਼ਾਂਤ ਕਰ ਦਿੱਤਾ, ਜੋ ਹਾਨੀਕਾਰਕ ਗਲਤ ਤੈਅ ਵਾਲਾ ਪ੍ਰੋਟੀਨ ਪੈਦਾ ਕਰ ਰਿਹਾ ਸੀ। ਇਹ ਪ੍ਰੋਟੀਨ ਦਿਮਾਗ ਵਿਚ ਪ੍ਰਿਯਨ ਰੋਗ ਦਾ ਕਾਰਨ ਬਣਦੇ ਹਨ। ਫਿਲਾਡੇਲਫੀਆ ਵਿਚ ਪੈਨਸਿਲਵੇਨੀਆ ਯੂਨੀਵਰਸਿਟੀ ਵਿਚ ਇਚ ਬਾਇਓਇੰਜੀਨੀਅਰ ਮੈਡਲਿਨ ਵ੍ਹਿਟੇਕਰ ਅਨੁਸਾਰ ਇਕ ਸਿੰਗਲ ਇਲਾਜ ਵਿਚ ਸੀ. ਐੱਚ. ਏ. ਆਰ. ਐੱਮ. ਪ੍ਰੋਟੀਨ ਨਾਲ ਸਬੰਧਤ ਬੀਮਾਰੀ ਦੇ ਪੱਧਰ ਨੂੰ ਘਟਾਉਣ ਲਈ ਸੀ. ਐੱਚ. ਏ. ਅਾਰ. ਐੱਮ. ਸਭ ਤੋਂ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਤਰੀਕਾ ਹੈ।


ਪ੍ਰਿਯਨ ਰੋਗੀਆਂ ਨੂੰ ਨੀਂਦ ਨਹੀਂ ਆਉਂਦੀ

ਦਿਮਾਗ ਵਿਚ ਬਣ ਰਹੇ ਗਲਤ ਤੈਅ ਵਾਲੇ ਪ੍ਰੋਟੀਨ ਨੂੰ ਹੀ ਪ੍ਰਿਯਨ ਕਿਹਾ ਜਾਂਦਾ ਹੈ। ਇਹ ਇਕ-ਦੂਜੇ ਨਾਲ ਜੁੜਦੇ ਰਹਿੰਦੇ ਹਨ ਅਤੇ ਦਿਮਾਗ ਦੀ ਗਤੀਵਿਧੀ ਨੂੰ ਕੰਟਰੋਲ ਕਰਨ ਵਾਲੇ ਨਿਊਰੋਨਸ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਘਾਤਕ ਫੈਮੀਲੀਅਨ ਇਨਸੋਮਿਨੀਆ ਹੁੰਦਾ ਹੈ। ਇਸ ਦੇ ਮਰੀਜ਼ਾਂ ਨੂੰ ਨੀਂਦ ਨਹੀਂ ਆਉਂਦੀ, ਜਿਸ ਕਾਰਨ ਡਿਮੇਨਸ਼ੀਆ ਹੋਣ ਲੱਗਦਾ ਹੈ ਅਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ।

ਮਰੀਜ਼ ਤਿੰਨ ਸਾਲਾਂ ਦੇ ਅੰਦਰ ਮਰ ਜਾਂਦਾ ਹੈ

ਪ੍ਰਿਯਨ ਬੀਮਾਰੀ ਦੇ ਲੱਛਣਾਂ ਦੇ ਵਿਕਸਤ ਹੋਣ ਤੋਂ ਬਾਅਦ ਮਰੀਜ਼ ਕੁਝ ਮਹੀਨਿਆਂ ਤੋਂ ਸਿਰਫ ਤਿੰਨ ਸਾਲ ਤਕ ਜਿਊਂਦਾ ਰਹਿ ਸਕਦਾ ਹੈ। ਅਜਿਹੇ ਲੋਕਾਂ ਨੂੰ ਨਿਊਰੋਲੋਜੀਕਲ ਸਮੱਸਿਆਵਾਂ ਹੁੰਦੀਆਂ ਹਨ, ਜੋ ਗੰਭੀਰ ਹੋ ਜਾਂਦੀਆਂ ਹਨ। ਮਰੀਜ਼ ਆਪਣੀ ਦੇਖਭਾਲ ਕਰਨ ਦੀ ਸਮਰੱਥਾ ਨੂੰ ਗੁਆਉਣ ਲੱਗਦਾ ਹੈ। ਪਾਗਲਪਨ ਦੇ ਲੱਛਣ ਇਕ ਸਾਲ ਦੇ ਅੰਦਰ-ਅੰਦਰ ਸਾਹਮਣੇ ਆਉਂਦੇ ਹਨ। ਉਸ ਤੋਂ ਬਾਅਦ ਗੂੰਗਾਪਣ ਹੋ ਜਾਂਦਾ ਹੈ ਅਤੇ ਆਖਰੀ ਪੜਾਅ 'ਤੇ ਉਹ ਕੋਮਾ ਵਿਚ ਜਾ ਸਕਦਾ ਹੈ।

ਲੱਛਣ

ਅਟੈਕਸੀਆ : ਇਸ ਨੂੰ ਅਟੈਕਸੀਆ ਕਿਹਾ ਜਾਂਦਾ ਹੈ। ਮਾਸਪੇਸ਼ੀਆਂ ਦੀ ਵਰਤੋਂ ਕਰਨ ਵਿਚ ਮੁਸ਼ਕਲ ਆਉਂਦੀ ਹੈ। ਦਿਮਾਗ ਦਾ ਸੰਦੇਸ਼ ਮਾਸਪੇਸ਼ੀਆਂ ਤਕ ਠੀਕ ਤਰ੍ਹਾਂ ਨਹੀਂ ਪਹੁੰਚਦਾ।

ਅਫੇਸੀਆ : ਇਸ ਨੂੰ ਅਫੇਸੀਆ ਕਿਹਾ ਜਾਂਦਾ ਹੈ। ਮਰੀਜ਼ਾਂ ਨੂੰ ਬੋਲਣ ਅਤੇ ਸਮਝਣ ਵਿਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਦੂਜੇ ਕੀ ਕਹਿੰਦੇ ਹਨ। ਅਜਿਹਾ ਉਦੋਂ ਹੁੰਦਾ ਹੈ ਜਦੋਂ ਪ੍ਰਿਯਨਸ ਕਾਰਨ ਦਿਮਾਗ ਦਾ ਉਹ ਉਸ ਹਿੱਸਾ ਨੁਕਸਾਨਿਆ ਜਾਂਦਾ ਹੈ, ਜੋ ਭਾਸ਼ਾ ਨੂੰ ਕੰਟਰੋਲ ਕਰਦਾ ਹੈ।

ਉਲਝਣ : ਪ੍ਰਿਯਨ ਦਿਮਾਗ ਦੀ ਗਤੀਵਿਧੀ ਵਿਚ ਦਖ਼ਲਅੰਦਾਜ਼ੀ ਕਰਦੇ ਹਨ, ਜਿਸ ਨਾਲ ਉਲਝਣ ਪੈਦਾ ਹੁੰਦਾ ਹੈ। ਹਾਲਾਂਕਿ ਜੇਕਰ ਇਸ ਲੱਛਣ ਦਾ ਛੇਤੀ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ।

ਉਨੀਂਦਰਾ : ਪ੍ਰਿਯਨਸ ਪ੍ਰੋਟੀਨ ਦਿਮਾਗ ਨੂੰ ਬੇਲੋੜਾ ਸਰਗਰਮ ਰੱਖਦਾ ਹੈ ਅਤੇ ਨੀਂਦ ਨੂੰ ਰੋਕਦਾ ਹੈ। ਹਾਲਾਂਕਿ ਉਨੀਂਦਰਾ ਹੋਰ ਕਾਰਨਾਂ ਕਰ ਕੇ ਵੀ ਹੁੰਦਾ ਹੈ। ਦੁਨੀਆ ਦੀ 10 ਫੀਸਦੀ ਆਬਾਦੀ ਉਨੀਂਦਰੇ ਤੋਂ ਪੀੜਤ ਹੈ। ਇਸ ਦਾ ਇਲਾਜ ਹੈ।

ਯਾਦਦਾਸ਼ਤ ਦਾ ਨੁਕਸਾਨ : ਯਾਦਦਾਸ਼ਤ ਪ੍ਰਭਾਵਿਤ ਹੁੰਦੀ ਹੈ। ਦਿਮਾਗ ਯਾਦਾਂ ਨੂੰ ਮੁੜ ਪ੍ਰਾਪਤ ਕਰਨ ਅਤੇ ਜਾਣਕਾਰੀ ਨੂੰ ਸਟੋਰ ਕਰਨ ਦੀ ਸਮਰੱਥਾ ਗੁਆ ਦਿੰਦਾ ਹੈ। ਇਹ ਸੋਚਣ ਅਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ।

ਹਾਈਪੋਕੈਨੇਟਿਕ ਮੂਵਮੈਂਟ ਡਿਸਆਰਡਰ : ਮਰੀਜ਼ ਬਹੁਤ ਹੌਲੀ-ਹੌਲੀ ਚਲਦਾ ਹੈ, ਜਿਵੇਂ ਕਿ ਉਸਦੀਆਂ ਮਾਸਪੇਸ਼ੀਆਂ ਜੰਮ ਗਈਆਂ ਹੋਣ।

ਮਾਇਓਕਲੋਨਸ : ਮਾਸਪੇਸ਼ੀਆਂ ਅਤੇ ਅੰਗ ਅਚਾਨਕ ਬੇਕਾਬੂ ਹਰਕਤਾਂ ਕਰਦੇ ਹਨ। ਮਾਈਕਲੋਨਸ ਨੂੰ ਨਰਵਸ ਸਿਸਟਮ ਦੇ ਗੰਭੀਰ ਹੋਣ ਦਾ ਸੰਕੇਤ ਮੰਨਿਆ ਜਾਂਦਾ ਹੈ। ਮਰੀਜ਼ ਦੀਆਂ ਬਾਹਾਂ, ਲੱਤਾਂ, ਮੋਢੇ, ਕਮਰ, ਪਿੱਠ ਜਾਂ ਚਿਹਰੇ ਦੀਆਂ ਮਾਸਪੇਸ਼ੀਆਂ ਅਚਾਨਕ ਕੋਈ ਹਿੱਲਜੁਲ ਕਰਦੀਆਂ ਹਨ।
 


author

Priyanka

Content Editor

Related News