ਸਕੂਲਾਂ ''ਚ ਰੱਖੇ ਬੰਬ! ਅਹਿਮਦਾਬਾਦ ''ਚ ਘਰਾਂ ਨੂੰ ਦੌੜੇ ਵਿਦਿਆਰਥੀ, ਮਾਪਿਆਂ ਦੇ ਉੱਡੇ ਹੋਸ਼

Wednesday, Dec 17, 2025 - 01:27 PM (IST)

ਸਕੂਲਾਂ ''ਚ ਰੱਖੇ ਬੰਬ! ਅਹਿਮਦਾਬਾਦ ''ਚ ਘਰਾਂ ਨੂੰ ਦੌੜੇ ਵਿਦਿਆਰਥੀ, ਮਾਪਿਆਂ ਦੇ ਉੱਡੇ ਹੋਸ਼

ਗੁਜਰਾਤ : ਅਹਿਮਦਾਬਾਦ ਵਿਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਥੋਂ ਦੇ ਕਰੀਬ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਫਿਰ ਤੋਂ ਧਮਕੀ ਮਿਲੀ। ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ 'ਚ ਭਾਜੜਾਂ ਪੈ ਗਈਆਂ। ਇਹ ਧਮਕੀਆਂ ਮਿਲਦੇ ਹੀ ਪੁਲਸ ਪ੍ਰਸ਼ਾਸਨ ਅਤੇ ਬੰਬ ਸਕੁਐਡ ਟੀਮਾਂ ਪਹੁੰਚ ਗਈਆਂ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਸਕੂਲਾਂ ਦੀਆਂ ਇਮਾਰਤਾਂ ਖਾਲੀ ਕਰਵਾ ਦਿੱਤੀਆਂ।

ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

ਜਾਣਕਾਰੀ ਮੁਤਾਬਕ ਅਹਿਮਦਾਬਾਦ ਵਿਚ ਸਭ ਤੋਂ ਪਹਿਲਾਂ ਤਿੰਨ ਸੀਬੀਐਸਈ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਤਿੰਨ ਸਕੂਲ ਡੀਏਵੀ ਇੰਟਰਨੈਸ਼ਨਲ, ਜ਼ਾਈਡਸ ਅਤੇ ਜ਼ੇਬਰ ਨੂੰ ਬੰਬ ਦੀ ਇਕ ਈਮੇਲ ਆਈ, ਜਿਸ ਤੋਂ ਬਾਅਦ ਸਕੂਲ ਵਿਚ ਪੜ੍ਹਨ ਲਈ ਆਏ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਅਤੇ ਘਰ ਭੇਜ ਦਿੱਤਾ। ਇਸ ਦੌਰਾਨ ਕਈ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੁਨੇਹੇ ਭੇਜ ਕੇ ਬੁਲਾਇਆ ਗਿਆ ਕਿ ਉਹ ਆਪਣੇ ਬੱਚੇ ਘਰ ਲੈ ਕੇ ਜਾਣ। ਇਸ ਤੋਂ ਥੋੜ੍ਹੀ ਦੇਰ ਬਾਅਦ ਨਿਰਮਾਣ ਸਕੂਲ, ਜੇਮਸ ਜੈਨੇਸਿਸ ਇੰਟਰਨੈਸ਼ਨਲ ਸਕੂਲ, ਡਿਵਾਈਨ ਚਾਈਲਡ ਸਕੂਲ ਅਤੇ ਅਵਿਸ਼ਕਰ ਸਕੂਲ ਤੋਂ ਵੀ ਇਸੇ ਤਰ੍ਹਾਂ ਦੀਆਂ ਈਮੇਲਾਂ ਮਿਲਣ ਦੀਆਂ ਰਿਪੋਰਟ ਸਾਹਮਣੇ ਆਈਆਂ। 

ਪੜ੍ਹੋ ਇਹ ਵੀ - Breaking: ਕਬੱਡੀ ਖ਼ਿਡਾਰੀ ਕਤਲਕਾਂਡ ਦੇ ਸ਼ੂਟਰ ਦਿੱਲੀ 'ਚ ਗ੍ਰਿਫ਼ਤਾਰ, ਪੈਰੀ ਕਤਲ ਕਾਂਡ ਨਾਲ ਵੀ ਜੁੜੇ ਤਾਰ


author

rajwinder kaur

Content Editor

Related News