ਸਕੂਲ ਵੈਨ 'ਚ ਲੱਗਾ ਸਿਲੰਡਰ ਫਟਿਆ, 16 ਬੱਚੇ ਝੁਲਸੇ

01/12/2019 5:08:11 PM

ਭਦੋਹੀ (ਉੱਤਰ ਪ੍ਰਦੇਸ਼) (ਭਾਸ਼ਾ)— ਇਕ ਸਕੂਲ ਵੈਨ 'ਚ ਲੱਗਾ ਸਿਲੰਡਰ ਫਟਣ ਕਾਰਨ 16 ਬੱਚੇ ਅਤੇ ਦੋ ਔਰਤਾਂ ਝੁਲਸ ਗਈਆਂ। ਜ਼ਿਲਾ ਅਧਿਕਾਰੀ ਰਾਜਿੰਦਰ ਪ੍ਰਸਾਦ ਨੇ ਸ਼ਨੀਵਾਰ ਨੂੰ ਦੱਸਿਆ ਕਿ ਜ਼ਖਮੀ ਬੱਚੇ ਪਹਿਲੀ ਤੋਂ 5 ਜਮਾਤ ਦੇ ਹਨ ਅਤੇ ਉਨ੍ਹਾਂ ਦੀ ਉਮਰ 5 ਤੋਂ 8 ਸਾਲ ਦਰਮਿਆਨ ਹੈ। ਪ੍ਰਸਾਦ ਨੇ ਦੱਸਿਆ ਕਿ ਸਾਰੇ 16 ਬੱਚਿਆਂ ਅਤੇ 2 ਔਰਤਾਂ ਨੂੰ ਇਲਾਜ ਲਈ ਵਾਰਾਣਸੀ ਦੇ ਟਰਾਮਾ ਸੈਂਟਰ ਵਿਚ ਭੇਜਿਆ ਗਿਆ ਹੈ। 

ਬੱਚੇ 30 ਤੋਂ 90 ਫੀਸਦੀ ਝੁਲਸ ਗਏ ਹਨ। 4 ਬੱਚਿਆਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੇ ਦੱਸਿਆ ਕਿ ਵੈਨ ਵਿਚ ਪਿਛਲੇ ਪਾਸੇ ਘਰੇਲੂ ਸਿਲੰਡਰ ਲੱਗਾ ਹੋਇਆ ਸੀ। ਸਿਲੰਡਰ ਫਟਦੇ ਹੀ ਵੈਨ ਡਰਾਈਵਰ ਫਰਾਰ ਹੋ ਗਿਆ। ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਦੋ ਔਰਤਾਂ ਸੜ ਗਈਆਂ। ਜ਼ਿਲਾ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਕੂਲ ਦਾ ਮਾਲਕ ਸੁਨੀਲ ਕੁਮਾਰ ਦੁਬੇ ਸਕੂਲ ਵਿਚ ਤਾਲਾ ਲਾ ਕੇ ਫਰਾਰ ਹੋ ਗਿਆ। ਮਾਮਲਾ ਦਰਜ ਕਰ ਲਿਆ ਗਿਆ ਹੈ।


Tanu

Content Editor

Related News