ਮੀਂਹ ਦੇ ਮੌਸਮ ''ਚ ਡੇਂਗੂ ਦੇ ਮਾਮਲੇ ਵਧੇ, ਸਿਹਤ ਵਿਭਾਗ ਨੇ ਦਿੱਤੀ ਚਿਤਾਵਨੀ
Monday, Jul 01, 2024 - 12:39 PM (IST)
ਮਨੀਲਾ (ਵਾਰਤਾ)- ਫਿਲੀਪੀਨਜ਼ 'ਚ ਇਸ ਸਾਲ ਇਕ ਜਨਵਰੀ ਤੋਂ 15 ਜੂਨ ਤੱਕ ਡੇਂਗੂ ਨਾਲ 205 ਮੌਤਾਂ ਹੋਈਆਂ ਹਨ ਅਤੇ ਮੀਂਹ ਦੇ ਮੌਸਮ 'ਚ ਮਾਮਲੇ ਵਧਣ ਲੱਗੇ ਹਨ। ਇਹ ਜਾਣਕਾਰੀ ਦੇਸ਼ ਦੇ ਸਿਹਤ ਵਿਭਾਗ (ਡੀਓਐੱਚ) ਨੇ ਸੋਮਵਾਰ ਨੂੰ ਦਿੱਤੀ। ਡੀਓਐੱਚ ਨੇ ਮੱਛਰ ਨਾਲ ਫੈਲਣ ਵਾਲੀ ਬੀਮਾਰੀ ਦੇ ਮਾਮਲਿਆਂ ਦੀ ਗਿਣਤੀ 'ਚ ਮਾਮੂਲੀ ਵਾਧੇ ਦੀ ਰਿਪੋਰਟ ਪੇਸ਼ ਕਰਦੇ ਹੋਏ ਅਲਾਰਮ ਵਜਾ ਦਿੱਤਾ ਹੈ। ਇਕ ਜਨਵਰੀ ਤੋਂ 15 ਜੂਨ ਤੱਕ, ਦੇਸ਼ ਭਰ 'ਚ ਡੇਂਗੂ ਕੁੱਲ 77,867 ਮਾਮਲੇ ਰਦਜ ਕੀਤੇ ਗਏ ਹਨ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ 'ਚ 15 ਫ਼ੀਸਦੀ ਵੱਧ ਹੈ।
ਸਿਹਤ ਸਕੱਤਰ ਤਿਓਦੋਰੋ ਹਰਬੋਸਾ ਨੇ ਕਾਰਵਾਈ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਤਬਦੀਲੀ ਲਿਆਉਣ 'ਚ ਬਹੁਤ ਦੇਰ ਨਹੀਂ ਹੋਈ ਹੈ। ਉਨ੍ਹਾਂ ਨੇ ਸਥਾਨਕ ਸਰਕਾਰਾਂ ਤੋਂ ਮੱਛਰਾਂ ਦੇ ਪ੍ਰਜਨਨ ਸਥਾਨਾਂ ਦੀ ਖੋਜ ਕਰਨ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਦੇ ਮਹੱਤਵਪੂਰਨ ਕੰਮ 'ਚ ਅੱਗੇ ਆਉਣ ਦੀ ਵੀ ਅਪੀਲ ਕੀਤੀ। ਮੌਸਮ ਬਿਊਰੋ ਨੇ 29 ਮਈ ਨੂੰ ਫਿਲੀਪੀਨਜ਼ 'ਚ ਮੀਂਹ ਦੇ ਮੌਸਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ। ਫਿਲੀਪੀਨਜ਼ 'ਚ ਡੇਂਗੂ ਸਥਾਨਕ ਹੈ। ਡੇਂਗੂ ਸਮੇਤ ਜਲ ਜਨਿਤ ਇੰਫੈਕਸ਼ਨ ਰੋਗ, ਆਮ ਤੌਰ 'ਤੇ ਮੌਸਮ ਦੀ ਸਥਿਤੀ 'ਚ ਉਤਾਰ-ਚੜ੍ਹਾਵ, ਹੜ੍ਹ ਅਤੇ ਦੂਸ਼ਿਤ ਪਾਣੀ ਦੇ ਇਕੱਠ ਕਾਰਨ ਮੀਂਹ ਦੇ ਮੌਸਮ ਦੀ ਸ਼ੁਰੂਆਤ 'ਚ ਸਿਖਰ 'ਤੇ ਹੁੰਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e