ਸ਼ਰਮਨਾਕ ; ਸਕੂਲ ਡਰਾਈਵਰ ਦੀ ਗੰਦੀ ਕਰਤੂਤ ! ਵੈਨ ''ਚ ਹੀ...
Sunday, Jul 20, 2025 - 11:13 AM (IST)

ਨੈਸ਼ਨਲ ਡੈਸਕ- ਯੂ.ਪੀ. ਦੀ ਰਾਜਧਾਨੀ ਲਖਨਊ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਸਕੂਲ ਵੈਨ ਦੇ ਡਰਾਈਵਰ ਨੇ ਵੈਨ ’ਚ ਹੀ 4 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕੀਤਾ।
ਇਹ ਘਟਨਾ ਇੰਦਰਾ ਨਗਰ ਇਲਾਕੇ ਦੀ ਹੈ। ਔਰਤ ਆਪਣੀ 4 ਸਾਲ ਦੀ ਧੀ ਨਾਲ ਇੱਥੇ ਰਹਿੰਦੀ ਹੈ। ਔਰਤ ਅਨੁਸਾਰ ਜਦੋਂ ਉਸ ਦੀ ਧੀ 14 ਜੁਲਾਈ ਨੂੰ ਸਕੂਲ ਤੋਂ ਘਰ ਆਈ ਤਾਂ ਉਹ ਡਰੀ ਹੋਈ ਸੀ। ਬੱਚੀ ਨੇ ਕਿਹਾ ਕਿ ਉਸ ਦੇ ਗੁਪਤ ਅੰਗ ’ਚ ਦਰਦ ਹੋ ਰਿਹਾ ਹੈ। ਜਦੋਂ ਉਹ ਬੱਚੀ ਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਬੱਚੀ ਨਾਲ ਵਾਪਰੀ ਘਟਨਾ ਸਾਹਮਣੇ ਆਈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਨਹੀਂ ਹੋਵੇਗਾ India vs Pakistan ! ਰੱਦ ਹੋ ਗਿਆ ਮਹਾਮੁਕਾਬਲਾ
ਇਸ ’ਤੇ ਔਰਤ ਨੇ ਸਕੂਲ ਦੇ ਮੈਨੇਜਰ ਨੂੰ ਸ਼ਿਕਾਇਤ ਕੀਤੀ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ। 2 ਦਿਨਾਂ ਤੱਕ ਸਕੂਲ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਉਸ ਨੇ ਇੰਦਰਾ ਨਗਰ ਥਾਣੇ ’ਚ ਵੈਨ ਦੇ ਡਰਾਈਵਰ ਮੁਹੰਮਦ ਆਰਿਫ਼ ਤੇ ਸਕੂਲ ਦੇ ਮੈਨੇਜਰ ਸੰਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕਰਵਾਇਆ।
ਮਾਮਲਾ ਦਰਜ ਹੋਣ ਤੋਂ ਬਾਅਦ ਇੰਦਰਾ ਨਗਰ ਪੁਲਸ ਨੇ ਆਰਿਫ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਬੱਚੀ ਨੂੰ ਡਾਕਟਰੀ ਜਾਂਚ ਲਈ ਭੇਜਿਆ ਗਿਆ ਹੈ ਤੇ ਇਸ ਮਾਮਲੇ 'ਚ ਮੈਨੇਜਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e