ਸਕੂਲ ''ਚ ਮਿਲੀ 12ਵੀਂ ਦੀ ਵਿਦਿਆਰਥਣ ਦੀ ਲਾਸ਼, ਕ੍ਰਿਸ਼ਨਾ ਨਗਰ ''ਚ ਵਾਪਰੀ ਵਾਰਦਾਤ
Saturday, Oct 24, 2026 - 04:41 PM (IST)
ਨਵੀਂ ਦਿੱਲੀ (ਏਜੰਸੀ)- ਪੂਰਬੀ ਦਿੱਲੀ ਦੇ ਕ੍ਰਿਸ਼ਨਾ ਨਗਰ 'ਚ ਇਕ ਸਕੂਲ ਦੇ ਕੰਪਲੈਕਸ 'ਚ 12ਵੀਂ ਜਮਾਤ ਦੀ 18 ਸਾਲਾ ਵਿਦਿਆਰਥਣ ਦੀ ਸੜੀ ਹੋਈ ਲਾਸ਼ ਮਿਲੀ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਸਕੂਲ 'ਚ ਅੱਗ ਲੱਗਣ ਦੀ ਸੂਚਨਾ ਪੀਸੀਆਰ ਰਾਹੀਂ ਮਿਲੀ ਸੀ, ਜਿਸ ਤੋਂ ਬਾਅਦ ਕ੍ਰਿਸ਼ਨਾ ਨਗਰ ਥਾਣੇ ਦੇ ਪੁਲਸ ਕਰਮਚਾਰੀ ਮੌਕੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਵਿਦਿਆਰਥਣ ਦੀ ਲਾਸ਼ ਮਿਲੀ।
ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਹਾਦਸੇ ਵਾਲੀ ਜਗ੍ਹਾ ਅਤੇ ਵਿਦਿਆਰਥਣ ਦੇ ਸਕੂਲ ਬੈਗ 'ਚੋਂ ਕੁਝ ਸਾਮਾਨ ਬਰਾਮਦ ਕੀਤਾ ਗਿਆ। ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕਰਨ ਅਤੇ ਸਬੂਤ ਜੁਟਾਉਣ ਲਈ ਅਪਰਾਧ ਸ਼ਾਖਾ ਦੀ ਟੀਮ ਨੂੰ ਬੁਲਾਇਆ ਗਿਾ। ਪੁਲਸ ਨੇ ਕਿਹਾ ਕਿ ਘਟਨਾ ਕਿਹੜੀਆਂ ਸਥਿਤੀਆਂ 'ਚ ਹੋਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
