ਨਕਸਲੀ ਹਮਾਇਤੀ ਹੋਣ ਦੇ ਦੋਸ਼ ਹੇਠ ਸਕੂਲ ਅਧਿਆਪਕ ਗ੍ਰਿਫ਼ਤਾਰ

Monday, Jan 08, 2024 - 01:01 PM (IST)

ਨਕਸਲੀ ਹਮਾਇਤੀ ਹੋਣ ਦੇ ਦੋਸ਼ ਹੇਠ ਸਕੂਲ ਅਧਿਆਪਕ ਗ੍ਰਿਫ਼ਤਾਰ

ਮਾਨਪੁਰ (ਭਾਸ਼ਾ)- ਛੱਤੀਸਗੜ੍ਹ ਦੇ ਮੋਹਲਾ ਮਾਪਨੂਰ ਅੰਬਗੜ੍ਹ ਚੌਕੀ ਜ਼ਿਲੇ ਦੇ ਇੱਕ 25 ਸਾਲਾ ਅਧਿਆਪਕ ਨੂੰ ਨਕਸਲੀ ਸਮਰਥਕ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਗ੍ਰਿਫਤਾਰੀ ਤੋਂ ਨਾਰਾਜ਼ ਸਕੂਲੀ ਬੱਚਿਆਂ ਸਮੇਤ ਪਿੰਡ ਵਾਸੀਆਂ ਨੇ ਅਧਿਆਪਕ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇੱਥੇ ਥਾਣੇ ਅੱਗੇ ਧਰਨਾ ਦਿੱਤਾ। 

ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ

ਇਕ ਅਧਿਕਾਰੀ ਨੇ ਦੱਸਿਆ ਕਿ ਰਾਮਲਾਲ ਨੂਰੇਤੀ ਨੂੰ ਸ਼ਨੀਵਾਰ ਮਦਨਵਾੜਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕਰੇਕੱਟਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਮੁਲਜ਼ਮ ਪਿਛਲੇ ਸਾਲ ਸਤੰਬਰ ਵਿੱਚ ਇਲਾਕੇ ਵਿੱਚ ਨਕਸਲੀਆਂ ਦੇ ਬੈਨਰ ਅਤੇ ਪੋਸਟਰ ਲਾਉਣ ਵਿੱਚ ਕਥਿਤ ਤੌਰ ’ਤੇ ਸ਼ਾਮਲ ਸੀ। ਸੀਤਾਗਾਓਂ ਥਾਣਾ ਖੇਤਰ ਦੇ ਮਹਕਾ ਪਿੰਡ ਦਾ ਰਹਿਣ ਵਾਲਾ ਰਾਮਲਾਲ ਪਿੰਡ ਕਰੇਕੱਟਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਠੇਕੇ ’ਤੇ ਨਿਯੁਕਤ ਗੈਸਟ ਟੀਚਰ ਵਜੋਂ ਕੰਮ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News