ਸਕੂਲ ''ਚ ਵੱਡੀ ਵਾਰਦਾਤ: 10ਵੀਂ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਰ ''ਤਾ ਕਤਲ, ਭੜਕੇ ਮਾਪੇ, ਮਚੀ ਤਰਥੱਲੀ
Thursday, Aug 21, 2025 - 08:09 AM (IST)

ਅਹਿਮਦਾਬਾਦ (ਅਨਸ) - ਅਹਿਮਦਾਬਾਦ ਦੇ ਇਕ ਨਿੱਜੀ ਸਕੂਲ ਦੇ 10ਵੀਂ ਜਮਾਤ 'ਚ ਪੜ੍ਹਦੇ ਇਕ ਵਿਦਿਆਰਥੀ ਦੀ ਉਸ ਦੇ ਜੂਨੀਅਰ ਵਿਦਿਆਰਥੀ ਵਲੋਂ ਮਾਮੂਲੀ ਝੜਪ ਤੋਂ ਬਾਅਦ ਕਥਿਤ ਤੌਰ ’ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਸਕੂਲ ਵਿਚ ਸਨਸਨੀ ਫੈਲ ਗਈ ਹੈ। ਇਸ ਘਟਨਾ ਤੋਂ ਜਦੋਂ ਵਿਦਿਆਰਥੀ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਬਹੁਤ ਸਦਮਾ ਲੱਗਾ, ਜਿਸ ਕਰਕੇ ਉਹਨਾਂ ਨੇ ਗੁੱਸੇ ਵਿਚ ਭੀੜ ਇਕੱਠੇ ਕਰਕੇ ਸਕੂਲ ਦੀ ਭੰਨ-ਤੋੜ ਕਰ ਦਿੱਤੀ।
ਪੜ੍ਹੋ ਇਹ ਵੀ - ਮੀਂਹ ਕਾਰਨ ਮਾਲ ਦਾ Entrance Gate ਬਣਿਆ Swimming Pool, ਤੈਰਦੇ ਦਿਖਾਈ ਦਿੱਤੇ ਬੱਚੇ (Video Viral)
ਘਟਨਾ ਤੋਂ ਬਾਅਦ ਸਕੂਲ ਪਹੁੰਚੀ ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੁੱਧਵਾਰ ਨੂੰ ਭੀੜ ਨੇ ਸਕੂਲ ’ਚ ਭੰਨ-ਤੋੜ ਕੀਤੀ। ਵਿਦਿਆਰਥੀ ਨੂੰ ਮੰਗਲਵਾਰ ਨੂੰ ਚਾਕੂ ਮਾਰਿਆ ਗਿਆ ਸੀ ਅਤੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ, ਬੁੱਧਵਾਰ ਨੂੰ ਭੀੜ ਨੇ ਸੇਵੈਂਥ ਡੇਅ ਐਡਵੈਂਟਿਸਟ ਸਕੂਲ ਦੇ ਕਰਮਚਾਰੀਆਂ ਦੀ ਕੁੱਟ-ਮਾਰ ਕੀਤੀ। ਗੁਜਰਾਤ ਦੇ ਸਿੱਖਿਆ ਮੰਤਰੀ ਪ੍ਰਫੁੱਲ ਪਨਸ਼ੇਰੀਆ ਨੇ ਕਿਹਾ ਕਿ ਨਾਬਾਲਿਗ ਮੁਲਜ਼ਮ ਨੂੰ ਫੜ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਪੜ੍ਹੋ ਇਹ ਵੀ - ਵੱਡਾ ਝਟਕਾ : ਰਾਸ਼ਨ ਕਾਰਡ ਤੋਂ ਕੱਟੇ ਜਾਣਗੇ 1.17 ਕਰੋੜ ਲੋਕਾਂ ਦੇ ਨਾਮ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।