ਸਕੂਲ-ਕਾਲਜਾਂ ਦੇ ਬਾਹਰ ਕੁੜੀਆਂ ਨੂੰ ਤੰਗ ਕਰਨ ਵਾਲੇ ਮਨਚਲਿਆਂ ਨੂੰ ਨੋਇਡਾ ਪੁਲਸ ਦੇਵੇਗੀ ਰੈੱਡ ਕਾਰਡ

06/27/2019 3:46:29 PM

ਨੋਇਡਾ— ਨੋਇਡਾ 'ਚ ਪੁਲਸ ਅਫ਼ਸਰ ਵੀ ਆਪਣੀ ਜੇਬ 'ਚ ਰੈੱਡ ਕਾਰਡ ਲੈ ਕੇ ਘੁੰਮਣਗੇ। ਐਂਟੀ ਰੋਮੀਓ ਸਕਵਾਇਡ ਵਲੋਂ ਇਹ ਕਾਰਡ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਣਗੇ ਜੋ ਸਕੂਲਾਂ, ਕਾਲਜਾਂ ਅਤੇ ਪਬਲਿਕ ਪਲੇਸ 'ਤੇ ਲੜਕੀਆਂ 'ਤੇ ਕਮੈਂਟ ਕਰਦੇ ਹਨ। ਇਹ ਕਾਰਡ ਉਨ੍ਹਾਂ ਲੋਕਾਂ ਨੂੰ ਇਕ ਚਿਤਾਵਨੀ ਦੀ ਤਰ੍ਹਾਂ ਹੋਵੇਗਾ। ਜੇਕਰ ਇਨ੍ਹਾਂ ਲੋਕਾਂ ਨੂੰ ਫਿਰ ਤੋਂ ਅਜਿਹੀ ਹਰਕਤ ਕਰਦੇ ਹੋਏ ਦੇਖਿਆ ਗਿਆ ਤਾਂ ਉਨ੍ਹਾਂ ਵਿਰੁੱਧ ਅਪਰਾਧਕ ਕਾਰਵਾਈ ਕੀਤੀ ਜਾਵੇਗੀ। ਐੱਸ.ਪੀ. ਦੇਹਾਤ ਵਿਨੀਤ ਜਾਇਸਵਾਨ ਨੇ ਕਿਹਾ,''ਇਹ ਕਦਮ ਅਜਿਹੇ ਲੋਕਾਂ 'ਤੇ ਕਾਰਵਾਈ ਕਰਨ ਲਈ ਚੁੱਕਿਆ ਗਿਆ ਹੈ, ਜੋ ਸਕੂਲ ਕਾਲਜਾਂ ਦੇ ਬਾਹਰ ਖੜ੍ਹੇ ਹੋ ਕੇ ਲੜਕੀਆਂ 'ਤੇ ਕਮੈਂਟ ਕਸਦੇ ਹਨ।''

ਐਂਟੀ ਰੋਮੀਓ ਸਕਵਾਇਡ ਦੀ ਮੀਟਿੰਗ 'ਚ ਲਿਆ ਫੈਸਲਾ
ਬੁੱਧਵਾਰ ਨੂੰ ਸੂਰਜਪੁਰ 'ਚ ਐੱਸ.ਐੱਸ.ਪੀ. ਦੇ ਦਫ਼ਤਰ 'ਤੇ ਐਂਟੀ ਰੋਮੀਓ ਸਕਵਾਇਡ ਦੀ ਮੀਟਿੰਗ ਦੌਰਾਨ ਇਹ ਫੈਸਲਾ ਗਿਆ। ਬੈਠਕ ਦੀ ਅਗਵਾਈ ਕਰਨ ਵਾਲੇ ਜਾਇਸਵਾਲ ਨੇ ਐਨਫੋਰਸਮੈਂਟ ਪਲਾਨ ਬਣਾ ਕੇ ਜ਼ਿਲੇ ਦੇ ਸਾਰੇ ਪੁਲਸ ਸਟੇਸ਼ਨਾਂ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਰੈੱਡ ਕਾਰਡ ਸ਼ੱਕ ਦੇ ਆਧਾਰ 'ਤੇ ਦਿੱਤਾ ਜਾਵੇਗਾ। ਸਕਵਾਇਡ ਸਕੂਲ ਕਾਲਜਾਂ ਦੇ ਬਾਹਰ ਖੜ੍ਹੇ ਕਿਸੇ ਵੀ ਵਿਅਕਤੀ ਤੋਂ ਉੱਥੇ ਹੋਣ ਦਾ ਕਾਰਨ ਪੁੱਛਿਆ ਜਾ ਸਕਦਾ ਹੈ। ਜੇਕਰ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਰੈੱਡ ਕਾਰਡ ਦਿੱਤਾ ਜਾ ਸਕਦਾ ਹੈ।

ਵਿਦਿਆਰਥਣਾਂ ਦੱਸਣਗੇ ਕਿਸ ਜਗ੍ਹਾ ਹੋਈ ਛੇੜਛਾੜ
ਜਾਇਸਵਾਲ ਨੇ ਦੱਸਿਆ ਇਕ ਇਸ ਲਈ ਸਕੂਲਾਂ ਅਤੇ ਕਾਲਜਾਂ 'ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਪੁਲਸ ਵਲੋਂ ਇਕ ਫਾਰਮ ਦਿੱਤਾ ਜਾਵੇਗਾ। ਜਿਸ 'ਚ ਵਿਦਿਆਰਥਣਾਂ ਵਲੋਂ ਦੱਸੇ ਗਏ ਛੇੜਛਾੜ ਵਾਲੇ ਸਥਾਨ 'ਤੇ ਸਾਦੀ ਵਰਦੀ 'ਚ ਮਹਿਲਾ ਸਿਪਾਹੀਆਂ ਨੂੰ ਤਾਇਨਾਤ ਕਰ ਕੇ ਮਨਚਲਿਆਂ ਨੂੰ ਸਬਕ ਸਿਖਾਇਆ ਜਾਵੇਗਾ।

ਰੈੱਡ ਕਾਰਡ ਮਿਲਣ 'ਤੇ ਮੁੜ ਫੜੇ ਜਾਣ 'ਤੇ ਹੋਵੇਗੀ ਕਾਰਵਾਈ
ਪਹਿਲੇ ਪੜਾਅ 'ਚ ਪੁਲਸ ਮਨਚਲਿਆਂ ਨੂੰ ਰੈੱਡ ਕਾਰਡ ਦੇ ਕੇ ਚਿਤਾਵਨੀ ਦੇਵੇਗੀ। ਰੈੱਡ ਕਾਰਡ 'ਚ ਮਨਚਲਿਆਂ ਦਾ ਨਾਂ, ਮੋਬਾਇਲ ਨੰਬਰ ਅਤੇ ਪਤੇ ਸਮੇਤ ਕਈ ਹੋਰ ਜਾਣਕਾਰੀਆਂ ਹੋਣਗੀਆਂ। ਇਸ ਨਾਲ ਪੁਲਸ ਕਦੇ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦੀ ਹੈ। ਰੈੱਡ ਕਾਰਡ ਦਾ ਡਾਟਾ ਪੁਲਸ ਕੋਲ ਸੁਰੱਖਿਅਤ ਹੋਵੇਗਾ। ਉੱਥੇ ਹੀ ਰੈੱਡ ਕਾਰਡ ਮਿਲਣ ਤੋਂ ਬਾਅਦ ਵੀ ਮੁੜ ਫੜੇ ਜਾਣ 'ਤੇ ਮਨਚਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।


DIsha

Content Editor

Related News