ਲਗਾਤਾਰ 4 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ ਅਤੇ ਬੈਂਕ

Thursday, Feb 27, 2025 - 05:09 PM (IST)

ਲਗਾਤਾਰ 4 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ ਅਤੇ ਬੈਂਕ

ਨੈਸ਼ਨਲ ਡੈਸਕ- ਮਾਰਚ ਦਾ ਮਹੀਨਾ ਚੜ੍ਹਨ ਵਾਲਾ ਹੈ ਅਤੇ ਇਸ ਮਹੀਨੇ ਵੀ ਬੱਚਿਆਂ ਦੀਆਂ ਮੌਜਾਂ ਹਨ, ਕਿਉਂਕਿ ਸਕੂਲ-ਕਾਲਜਾਂ 'ਚ ਕਈ ਛੁੱਟੀਆਂ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਹੋਲੀ ਅਤੇ ਹੋਲਿਕਾ ਦਹਿਨ ਨੂੰ ਲੈ ਕੇ ਪ੍ਰਦੇਸ਼ ਵਿਚ 4 ਦਿਨ ਦੀ ਲਗਾਤਾਰ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਸਾਰੇ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇੱਥੇ ਛੁੱਟੀਆਂ ਸਰਕਾਰੀ ਕੈਲੰਡਰ ਮੁਤਾਬਕ ਐਲਾਨੀਆਂ ਗਈਆਂ ਹਨ। ਜਿਸ ਨਾਲ ਆਮ ਜਨਤਾ ਅਤੇ ਕਰਮੀਆਂ ਨੂੰ ਤਿਉਹਾਰ ਮਨਾਉਣ ਵਿਚ ਸੁਵਿਧਾ ਹੋਵੇ।

ਇਹ ਵੀ ਪੜ੍ਹੋ- ਕੁਸ਼ਤੀ ਮੁਕਾਬਲੇ ਦੌਰਾਨ ਚੱਲੀਆਂ ਗੋਲੀਆਂ, ਪਹਿਲਵਾਨ ਦਾ ਕਤਲ

ਕਿਹੜੀਆਂ ਤਾਰੀਖ਼ਾਂ 'ਤੇ ਰਹੇਗੀ ਛੁੱਟੀ?

ਉੱਤਰ ਪ੍ਰਦੇਸ਼ ਸਰਕਾਰ ਮੁਤਾਬਕ 13 ਮਾਰਚ 2025 (ਵੀਰਵਾਰ) ਨੂੰ ਹੋਲਿਕਾ ਦਹਿਨ ਦੀ ਛੁੱਟੀ ਰਹੇਗੀ। 14 ਮਾਰਚ 2025 (ਸ਼ੁੱਕਰਵਾਰ) ਨੂੰ ਹੋਲੀ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ 15 ਮਾਰਚ 2025 (ਸ਼ਨੀਵਾਰ) ਹੈ ਅਤੇ 16 ਮਾਰਚ 2025 (ਐਤਵਾਰ) ਨੂੰ ਹਫਤੇਵਾਰੀ ਛੁੱਟੀ ਰਹੇਗੀ। ਇਸ ਤਰ੍ਹਾਂ ਪ੍ਰਦੇਸ਼ ਵਿਚ ਕੁੱਲ 4 ਦਿਨਾਂ ਤੱਕ ਸਾਰੀਆਂ ਸਰਕਾਰੀ ਸੰਸਥਾਵਾਂ ਬੰਦ ਰਹਿਣਗੀਆਂ।

ਇਹ ਵੀ ਪੜ੍ਹੋ-  ...ਜਦੋਂ ਮਹਾਸ਼ਿਵਰਾਤਰੀ 'ਤੇ ਯੂਨੀਵਰਸਿਟੀ 'ਚ ਪੈ ਗਿਆ ਭੜਥੂ

ਬੈਂਕ ਅਤੇ ਸਰਕਾਰੀ ਦਫ਼ਤਰ ਵੀ ਰਹਿਣਗੇ ਬੰਦ

4 ਦਿਨ ਦੀ ਇਸ ਲੰਬੀ ਛੁੱਟੀ ਦਾ ਅਸਰ ਬੈਂਕਾਂ ਅਤੇ ਸਰਕਾਰੀ ਦਫ਼ਤਰਾ 'ਤੇ ਵੀ ਪਵੇਗਾ। ਇਸ ਦੌਰਾਨ ਸਾਰੇ ਬੈਂਕ ਵੀ ਬੰਦ ਰਹਿਣਗੇ, ਜਿਸ ਨਾਲ ਬੈਂਕਿੰਗ ਕੰਮ ਪ੍ਰਭਾਵਿਤ ਹੋ ਸਕਦੇ ਹਨ। ਜਿਨ੍ਹਾਂ ਲੋਕਾਂ ਨੂੰ ਬੈਂਕ ਨਾਲ ਜੁੜੇ ਕੰਮ ਕਰਨ ਹਨ, ਉਨ੍ਹਾਂ ਨੂੰ ਸਲਾਹ ਹੈ ਕਿ ਉਹ 12 ਮਾਰਚ 2025 ਤੱਕ ਆਪਣੇ ਬੈਂਕਿੰਗ ਕੰਮ ਨਿਬੇੜ ਲੈਣ।

ਇਹ ਵੀ ਪੜ੍ਹੋ-  ਸਾਬਕਾ IAS ਆਮਿਰ ਸੁਬਹਾਨੀ ਨੇ 60 ਸਾਲ ਦੀ ਉਮਰ 'ਚ ਕਰਵਾਇਆ ਦੂਜਾ ਵਿਆਹ

12 ਦਿਨ ਬਾਅਦ ਫਿਰ ਤਿੰਨ ਛੁੱਟੀਆਂ

ਮਾਰਚ ਮਹੀਨੇ ਵਿਚ ਲੋਕਾਂ ਨੂੰ ਫਿਰ ਤੋਂ 3 ਦਿਨ ਦੀ ਲਗਾਤਾਰ ਛੁੱਟੀ ਮਿਲੇਗੀ। 29 ਮਾਰਚ 2025 (ਸ਼ਨੀਵਾਰ) ਅਤੇ 30 ਮਾਰਚ 2025 (ਐਤਵਾਰ) ਨੂੰ ਹਫ਼ਤੇਵਾਰੀ ਛੁੱਟੀ ਰਹੇਗੀ। ਜਦਕਿ 31 ਮਾਰਚ 2025 (ਸੋਮਵਾਰ) ਨੂੰ ਈਦ-ਉਲ-ਫਿਤਰ ਦੀ ਸਰਕਾਰੀ ਛੁੱਟੀ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News