ਸਕੂਲੋਂ 9 ਮੁੰਡੇ ਇਕੋ ਮੋਟਰਸਾਈਕਲ ਲਏ ਬਿਠਾ ਤੇ ਫਿਰ ਸੜਕ ਵਿਚਾਲੇ...

Saturday, Jul 19, 2025 - 05:09 PM (IST)

ਸਕੂਲੋਂ 9 ਮੁੰਡੇ ਇਕੋ ਮੋਟਰਸਾਈਕਲ ਲਏ ਬਿਠਾ ਤੇ ਫਿਰ ਸੜਕ ਵਿਚਾਲੇ...

ਭੀਲਵਾੜਾ- ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੇ ਫੁਲੀਆ ਕਲਾਂ ਥਾਣਾ ਖੇਤਰ 'ਚ 8 ਬੱਚਿਆਂ ਨੂੰ ਮੋਟਰਸਾਈਕਲ 'ਤੇ ਲਿਜਾਉਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਖਾਮੋਰ ਕਾਲਬੇਲੀਆ ਬਸਤੀ ਦਾ ਰਹਿਣ ਵਾਲਾ ਗੋਵਰਧਨ ਕਾਲਬੇਲੀਆ ਆਪਣੇ ਪਰਿਵਾਰ ਅਤੇ ਭਰਾਵਾਂ ਦੇ 8 ਬੱਚਿਆਂ ਨੂੰ ਸਕੂਲ ਤੋਂ ਆਪਣੇ ਘਰ ਕਾਲਬੇਲੀਆ ਬਸਤੀ 'ਚ ਮੋਟਰਸਾਈਕਲ 'ਤੇ ਲਿਆ ਰਿਹਾ ਸੀ।

ਉਸ ਨੇ ਇਕ ਮੁੰਡੇ ਨੂੰ ਇਕ ਮੋਢੇ 'ਤੇ ਬਿਠਾਇਆ ਤਾਂ ਇਕ ਨੂੰ ਪਿੱਛੇ ਡੰਡੇ 'ਤੇ ਲਟਕਾ ਰੱਖਿਆ ਸੀ। ਕਿਸੇ ਨੇ ਉਸ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਇਹ ਵੀਡੀਓ ਪੁਲਸ ਸੁਪਰਡੈਂਟ ਧਰਮੇਂਦਰ ਸਿੰਘ ਦੇ ਨੋਟਿਸ 'ਚ ਆਇਆ ਤਾਂ ਉਨ੍ਹਾਂ ਨੇ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸ 'ਤੇ ਥਾਣਾ ਅਧਿਕਾਰੀ ਰਾਜੇਂਦਰ ਨੇ ਨੌਜਵਾਨ ਗੋਵਰਧਨ ਨੂੰ ਗ੍ਰਿਫ਼ਤਾਰ ਕਰ ਕੇ ਮੋਟਰਸਾਈਕਲ ਜ਼ਬਤ ਕਰ ਲਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News